Flash Flood in Sukhna Lake: ਭਾਰੀ ਮੀਂਹ ਕਾਰਨ ਸੁਖਨਾ ਝੀਲ ਆਪਣੇ ਖ਼ਤਰੇ ਦੇ ਨਿਸ਼ਾਨ ਉਤੇ ਵਗ ਰਹੀ ਹੈ। ਇਸ ਨੂੰ ਦੇਖਦੇ ਹੋਏ ਸੁਖਨਾ ਪ੍ਰਬੰਧਨ ਨੇ ਤਿੰਨ ਵਿਚੋਂ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ।
Trending Photos
Flash Flood in Sukhna Lake: ਚੰਡੀਗੜ੍ਹ ਵਿੱਚ ਕੱਲ੍ਹ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਅਜਿਹੇ 'ਚ ਸੁਖਨਾ ਦੇ ਤਿੰਨ 'ਚੋਂ ਦੋ ਗੇਟ ਖੋਲ੍ਹ ਕੇ ਪਾਣੀ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਪੰਚਕੂਲਾ ਤੇ ਮੋਹਾਲੀ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈ 322 ਮਿਲੀਮੀਟਰ ਬਾਰਿਸ਼ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਕਰਮਚਾਰੀ ਵੀ ਸੇਮ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ। ਮੀਂਹ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਕੇ 23 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ
ਸੁਖਨਾ ਝੀਲ ਦਾ ਪਾਣੀ ਦਾ ਪੱਧਰ ਅੱਜ ਸਵੇਰੇ ਖ਼ਤਰੇ ਦੇ ਨਿਸ਼ਾਨ ਉਤੇ ਪੁੱਜ ਗਿਆ। ਇਸ ਦੇ ਮੱਦੇਨਜ਼ਰ ਸੁਖਨਾ ਝੀਨ ਦੇ ਪ੍ਰਬੰਧਨ ਵੱਲੋਂ ਤਿੰਨੋਂ ਵਿੱਚੋਂ 2 ਫਲੱਡ ਗੇਟ ਖੋਲ੍ਹ ਦਿੱਤੇ ਗਏ। ਪਹਿਲਾਂ ਗੇਟ ਕਰੀਬ 5.30 ਅਤੇ ਦੂਜਾ ਗੇਟ 6:15 ਵਜੇ ਖੋਲ੍ਹਿਆ ਗਿਆ ਹੈ। ਚੰਡੀਗੜ੍ਹ ਸਥਿਤ ਸੁਖਨਾ ਝੀਲ ਦਾ ਪਾਣੀ ਓਵਰ ਫਲੋਅ ਹੋ ਗਿਆ ਹੈ। ਝੀਲ ਦਾ ਪਾਣੀ ਕਲੱਬ ਤੱਕ ਪਹੁੰਚ ਗਿਆ ਹੈ।
ਮੌਸਮ ਵਿਭਾਗ (IMD) ਦੇ ਅਨੁਸਾਰ, ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ 122.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਜੋ ਕਿ ਜੁਲਾਈ ਵਿੱਚ ਸਭ ਤੋਂ ਵੱਧ ਹੈ। ਪਿਛਲੇ ਮਹੀਨੇ ਸਿਰਫ 26 ਜੁਲਾਈ 2006 ਨੂੰ ਜ਼ਿਆਦਾ ਬਾਰਿਸ਼ ਹੋਈ ਸੀ, ਜਦੋਂ ਚੰਡੀਗੜ੍ਹ ਵਿੱਚ 142 ਮਿਲੀਮੀਟਰ ਮੀਂਹ ਪਿਆ ਸੀ।ਸਵੇਰੇ 8.30 ਵਜੇ ਤੱਕ ਕੁੱਲ 23.3 ਮਿਲੀਮੀਟਰ ਅਤੇ ਰਾਤ 11.30 ਵਜੇ ਤੱਕ 99.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੇ ਮਾਨਸੂਨ ਪ੍ਰਣਾਲੀ ਦੇ ਨਾਲ-ਨਾਲ ਇੱਕ ਚੱਕਰਵਾਤੀ ਚੱਕਰ ਅਤੇ ਇੱਕ ਮਜ਼ਬੂਤ ਪੱਛਮੀ ਗੜਬੜ (WD) ਦੇ ਨਾਲ ਐਤਵਾਰ ਨੂੰ ਵੀ ਭਾਰੀ ਮੀਂਹ ਜਾਰੀ ਹੈ।