ਕੋਰੋਨਾ : 1 ਮਰੀਜ਼ ਤੋਂ ਆਲੇ-ਦੁਆਲੇ ਦੇ 80 ਫ਼ੀਸਦ ਲੋਕ ਪੋਜ਼ੀਟਿਵ, ਖ਼ਤਰਨਾਕ ਨਵੇਂ ਕੋਰੋਨਾ ਟਰੇਨ ਦਾ ਇਹ ਵੈਰੀਐਂਟ
Advertisement
Article Detail0/zeephh/zeephh883033

ਕੋਰੋਨਾ : 1 ਮਰੀਜ਼ ਤੋਂ ਆਲੇ-ਦੁਆਲੇ ਦੇ 80 ਫ਼ੀਸਦ ਲੋਕ ਪੋਜ਼ੀਟਿਵ, ਖ਼ਤਰਨਾਕ ਨਵੇਂ ਕੋਰੋਨਾ ਟਰੇਨ ਦਾ ਇਹ ਵੈਰੀਐਂਟ

ਕੀ ਤੁਹਾਨੂੰ ਸੁੱਕੀ ਖੰਘ ਹੈ ਜੋ ਠੀਕ ਹੋਣ ਵਿਚ ਸਮਾਂ ਲੱਗਾ ਰਹੀ ਹੈ ਤਾਂ ਇਹ ਕੋਰੋਨਾ ਦਾ ਲੱਛਣ ਹੋ ਸਕਦਾ ਹੈ ਇਹ ਸਰਦੀ ਦੀ ਵਜ੍ਹਾ ਤੋਂ ਹੋਣ ਵਾਲੀ ਖੰਘ ਤੋਂ ਥੋੜ੍ਹਾ ਵੱਖਰਾ ਹੈ 

AIIMS ਦੇ ਡਾ ਰਣਦੀਪ ਗੁਲੇਰੀਆ

ਦਿੱਲੀ:  ਦੇਸ਼ ਵਿੱਚ ਤੇਜ਼ੀ ਦੇ ਨਾਲ ਕੋਰੋਨਾ ਮਹਾਂਮਾਰੀ ਫੈਲਣ ਦੇ ਪਿੱਛੇ SARS-Cov-2 ਸਟ੍ਰੇਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਇਸ ਟ੍ਰੇਨ ਹੁਣ ਪਹਿਲੇ ਦੇ ਮੁਕਾਬਲੇ   ਜ਼ਿਆਦਾ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਅਗਰ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਤਾਂ ਇਸ ਦਾ ਮਤਲਬ ਤੁਸੀਂ ਕਵਿੱਡ ਦੀ ਗ੍ਰਿਫ਼ਤ ਵਿੱਚ ਹੋ 

 ਦਿੱਲੀ ਵਿੱਚ UK ਅਤੇ ਅਫ਼ਰੀਕੀ ਵੇਰੀਐਂਟ ਦੇ ਮਰੀਜ਼ 

fallback

AIIMS ਦੇ ਡਾ ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਫੈਲਣ ਵਾਲੇ SARS-Cov-2 ਦੇ ਦੁਨੀਆ ਭਰ ਵਿੱਚ ਕਈ ਵੇਰੀਐਂਟ ਪਾਏ ਜਾ ਰਹੇ ਹਨ ਇਸ ਵਿੱਚ ਯੂ ਕੇ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਵਾਲੇ ਵੇਰੀਐਂਟ ਜ਼ਿਆਦਾ ਤਬਾਹੀ ਮਚਾ ਰਹੇ ਹਨ ਦਿੱਲੀ ਵਿੱਚ ਯੂ ਕੇ ਅਤੇ ਦੱਖਣ  ਅਫ਼ਰੀਕੀ ਵੈਰੀਐਂਟ ਦੇ ਮਰੀਜ਼ ਪਾਏ ਗਏ ਹਨ ਪੰਜਾਬ ਵਿੱਚ ਵੀ ਜ਼ਿਆਦਾਤਰ ਕੇਸ ਯੂ ਕੇ ਵੈਰੀਐਂਟ ਦੇ ਹੀ ਹਨ.

 ਹੁਣ ਤੇਜ਼ੀ ਨਾਲ ਪੋਜ਼ੀਟਿਵ ਹੋ ਰਹੇ ਹਨ ਲੋਕ 

fallback

  ਡਾ ਰਣਦੀਪ ਗੁਲੇਰੀਆ ਨੇ ਕਿਹਾ ਕਿ ਪਹਿਲਾਂ 1 ਕੋਰੋਨਾ ਮਰੀਜ਼ ਆਪਣੇ ਸੰਪਰਕ ਵਿੱਚ ਆਉਣ ਵਾਲੇ 30 ਤੋਂ 40 ਫ਼ੀਸਦ ਲੋਕਾਂ ਨੂੰ ਸੰਕ੍ਰਮਿਤ ਕਰ ਸਕਦਾ ਸੀ ਹੁਣ ਇਹ ਅੰਕੜਾ ਵਧ ਕੇ 80 ਤੋਂ 90 ਫ਼ੀਸਦ ਤੱਕ ਪਹੁੰਚ ਗਿਆ ਹੈ ਯਾਨੀ ਪਹਿਲਾਂ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ  ਬਾਵਜੂਦ 100 ਵਿਚੋਂ 60-70 ਵਿਅਕਤੀ ਸੰਕਰਮਿਤ ਨਹੀਂ ਸੀ ਹੁੰਦੇ ਪਰ ਹੁਣ ਮੁਸ਼ਕਲ ਨਾਲ ਦੱਸ ਵੀ ਲੋਕ ਹੀ ਬਚ ਜਾਂਦੇ ਨੇ ਕਈ ਘਰਾਂ ਵਿੱਚ ਤਾਂ ਪੂਰੇ ਪਰਿਵਾਰ ਹੀ ਪੋਜ਼ੀਟਿਵ ਹੋ ਗਿਆ ਹੈ

ਲੋਕਾਂ ਦੀ ਲਾਪਰਵਾਹੀ ਨਾਲ ਵਧ ਰਹੇ ਨੇ ਕੇਸ

 ਡਾ ਰਣਦੀਪ ਗੁਲੇਰੀਆ ਨੇ ਕਿਹਾ ਕਿ ਦਿੱਲੀ ਦੇ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਮਾਸਕ ਨਹੀਂ ਪਾਉਣਾ ਦੋ ਗਜ਼ ਦੀ ਦੂਰੀ ਦੀ ਪਾਲਣਾ ਨਹੀਂ ਕਰਨ ਸਮੇਂ ਸਮੇਂ ਤੇ ਹੱਥ ਨਹੀਂ ਧੋਣਾ ਵਰਗੀ ਲਾਪਰਵਾਹੀ ਹੈ  ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਵਿਚ ਲੋਕ ਬਚਾਅ ਦੇ ਤਰੀਕੇ ਅਪਣਾ ਰਹੇ ਸਨ ਪਰ ਹੁਣ ਲੋਕ ਜ਼ਿਆਦਾ ਲਾਪਰਵਾਹ ਹੋ ਗਏ ਹਨ ਉਹ  ਹੁਣ ਅਲਰਟ ਨਹੀਂ ਨੇ

 ਦੇਸ਼ ਵਿੱਚ ਕੋਵਿਡ ਸਪੈਸ਼ਲ ਬੈੱਡ ਵਧਾਉਣੇ ਹੋਣਗੇ 

fallback

 ਡਾ ਗੁਲੇਰੀਆ ਨੇ ਕਿਹਾ ਕਿ ਹਾਲਾਤ ਤੇਜ਼ੀ ਦੇ ਨਾਲ ਖ਼ਰਾਬ ਹੋ ਰਹੇ ਹਨ ਅਜਿਹੇ ਵਿੱਚ ਸਰਕਾਰਾਂ ਨੂੰ ਹਸਪਤਾਲਾਂ ਵਿੱਚ ਕੋਵਿੰਦ ਸੈਸ਼ਲ ਬੈੱਡ ਮਧਾਣੀ ਹੋਣਗੇ ਅਤੇ ਕੁਝ ਹੋਟਲਾਂ ਨੂੰ ਹਸਪਤਾਲਾਂ ਨਾਲ ਜੋੜਨਾ ਹੋਵੇਗਾ ਜਿਸ ਨਾਲ ਆਮ ਲੱਛਣ ਵਾਲੇ ਕੋਰੋਨਾ ਮਰੀਜਾਂ ਨੂੰ ਉੱਥੇ ਆਈਸੋਨੇਟ ਕੀਤਾ ਜਾ ਸਕੇ  ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇਸ਼ ਦੇ ਕੋਲ ਸਮਾਂ ਕਾਫੀ ਘੱਟ ਹੈ ਇਸ ਲਈ ਬਹੁਤ ਤੇਜ਼ੀ ਨਾਲ ਕਦਮ ਚੁੱਕਣੇ ਹੋਣਗੇ ਜਿਸਦੇ ਨਾਲ ਹਾਲਾਤ ਹੋਰ ਖ਼ਰਾਬ ਹੋਣ ਤੋਂ ਰੋਕੇ ਜਾ ਸਕਣ 

ਕੋਰੋਨਾ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

fallback

 ਅਗਰ ਕਦੀ ਤੁਹਾਡੇ ਮੂੰਹ ਦਾ ਸੁਆਦ ਬਦਲ ਗਿਆ ਹੋਵੇ ਖਾਣ-ਪੀਣ ਦੀ ਚੀਜ਼ਾਂ ਦੀ ਸਮੈਲ ਆਉਣੀ ਬੰਦ ਹੋ ਗਈ ਹੋਵੇ ਸਰੀਰ ਦਾ ਤਾਪਮਾਨ 99-103 ਡਿਗਰੀ ਸੈਲਸੀਅਸ ਚੱਲ ਰਿਹਾ ਹੋਵੇ  ਛਾਤੀ ਉੱਤੇ ਗਰਮਾਹਟ ਲੱਗੇ ਤਾਂ ਇਨ੍ਹਾਂ ਸੰਕੇਤਾਂ ਨੂੰ  ਨਜ਼ਰ ਅੰਦਾਜ਼ ਨਾ ਕਰੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕੋਰੋਨਾ ਪੋਜ਼ੀਟਿਵ ਹੋ ਚੁੱਕੇ ਹੋਇਆ ਇਸ ਦੇ ਪਹਿਲੇ ਦੌਰ ਤੋਂ ਗੁਜ਼ਰ ਚੁੱਕੇ ਹੋ ਅਤੇ ਹੁਣ ਚੰਗੀ ਇਮਿਊਨਿਟੀ ਦੀ ਵਜ੍ਹਾ ਨਾਲ ਬਚ ਗਏ ਹੋ

WATCH LIVE TV

Trending news