ਪੰਜਾਬ ਵਿੱਚ ਕੋਵਿਡ ਸਮੇਂ ਕੈਪਟਨ ਦੇ ਰਾਜ ’ਚ ਨਕਲੀ ਦਵਾਈਆਂ ਦਾ ਚੱਲ ਰਿਹਾ ਕਾਰੋਬਾਰ : ਸਰਬਜੀਤ ਕੌਰ ਮਾਣੂੰਕੇ
Advertisement

ਪੰਜਾਬ ਵਿੱਚ ਕੋਵਿਡ ਸਮੇਂ ਕੈਪਟਨ ਦੇ ਰਾਜ ’ਚ ਨਕਲੀ ਦਵਾਈਆਂ ਦਾ ਚੱਲ ਰਿਹਾ ਕਾਰੋਬਾਰ : ਸਰਬਜੀਤ ਕੌਰ ਮਾਣੂੰਕੇ

 ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ  ਕਿਹਾ ਕਿ ਕੈਪਟਨ ਸਰਕਾਰ ਦਾ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਕੋਈ ਧਿਆਨ ਨਹੀਂ ਹੈ, ਇਸ ਤਰ੍ਹਾਂ ਸੂਬੇ ਵਿੱਚ ਇਕ ਨਵਾਂ ਦਵਾਈ ਮਾਫੀਆ ਕੰਮ ਕਰ ਰਿਹਾ ਹੈ.

ਪੰਜਾਬ ਵਿੱਚ ਕੋਵਿਡ ਸਮੇਂ ਕੈਪਟਨ ਦੇ ਰਾਜ ’ਚ ਨਕਲੀ ਦਵਾਈਆਂ ਦਾ ਚੱਲ ਰਿਹਾ ਕਾਰੋਬਾਰ : ਸਰਬਜੀਤ ਕੌਰ ਮਾਣੂੰਕੇ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਨਕਲੀ ਦਵਾਈਆਂ ਦਾ ਕਾਰੋਬਾਰ ਚੱਲ ਰਿਹਾ ਹੈ। ਜਿਥੇ ਇੱਕ ਪਾਸੇ ਕੋਵਿਡ ਦੇ ਇਲਾਜ ਲਈ ਜ਼ਰੂਰੀ ਰੈਮੇਡਸ਼ਿਵੇਰ ਦੀਆਂ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਉਥੇ ਹੀ ਕੈਫੋਪਰਜੋਨ ਦੀਆਂ ਸ਼ੀਸ਼ੀਆਂ ਚਮਕੌਰ ਸਾਹਿਬ ਨੇੜੇ ਭਾਖੜਾ ਨਹਿਰ ਵਿੱਚੋਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਨਕਲੀ ਦਵਾਈਆਂ ਦੇ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਆ ਰਹੀ ਹੈ, ਪਰ ਕੈਪਟਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।  

 ਅੰਤਰ ਰਾਜੀ ਦਵਾਈ ਮਾਫੀਆ ਨੇ ਪੈਰ ਪਸਾਰੇ 

ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਭਾਖੜਾ ਨਹਿਰ ਵਿਚੋਂ ਮਿਲੀਆਂ ਕੈਫੋਪਰਜੋਨ ਦਵਾਈ ਦੀਆਂ ਸ਼ੀਸ਼ੀਆਂ ’ਤੇ ਕੇਵਲ ਸਰਕਾਰੀ ਸਪਲਾਈ (ਆਮ ਵੇਚਣ ਲਈ ਨਹੀਂ )ਦੇ ਲੇਬਲ ਪਾਏ ਗਏ ਹਨ। ਇਹ ਲੇਬਲ ਲਾਉਣ ਵਾਲਿਆਂ ਦਾ ਸਬੰਧ ਹਿਮਾਚਲ ਪ੍ਰਦੇਸ਼ ਨਾਲ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੋਵਿਡ ਦੀਆਂ ਨਕਲੀ ਦਵਾਈਆਂ ਦਾ ਕਾਰੋਬਾਰ ਅੰਤਰ ਰਾਜੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਕੋਈ ਧਿਆਨ ਨਹੀਂ ਹੈ, ਇਸ ਤਰ੍ਹਾਂ ਸੂਬੇ ਵਿੱਚ ਇਕ ਨਵਾਂ ਦਵਾਈ ਮਾਫੀਆ ਕੰਮ ਕਰ ਰਿਹਾ ਹੈ। ਰਾਸ਼ਟਰੀ ਮੁਸੀਬਤ ਦੇ ਸਮੇਂ ਮਾੜੇ ਅਨਸਰ ਕੇਵਲ ਨਕਲੀ ਦਵਾਈਆਂ ਦਸ ਗੁਣਾ ਮਹਿੰਗੇ ਵੇਚ ਕੇ ਲੋਕਾਂ ਦੀ ਲੁੱਟ ਹੀ ਨਹੀਂ ਕਰ ਰਹੇ ਸਗੋਂ ਉਹ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਰਹੇ ਹਨ। ਬੀਬਾ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਮਿਲ ਕੇ ਨਕਲੀ ਦਵਾਈਆਂ ਦੇ ਕਾਰੋਬਾਰ ਦੀ ਡੂੰਘੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਮੌਤ ਦੇ ਸੌਦਾਰਗਾਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਕੋਵਿਡ ਨਾਲ ਸਬੰਧਤ ਦਵਾਈਆਂ ਦੇ ਮੁੱਲ ਨਿਰਧਾਰਤ ਕੀਤੇ ਜਾਣ

ਵਿਧਾਇਕਾ ਨੇ ਕਿਹਾ ਕਿ ਰਾਸ਼ਟਰੀ ਫਰਮਾਸਿਉਟੀਕਲ ਕੀਮਤ ਐਥਾਰਟੀ ਨੇ ਰੈਮਡੇਸਿਵਿਰ ਦੀਆਂ ਕੀਮਤਾਂ ਤੈਅ ਕੀਤੀ ਹੋਈਆਂ ਹਨ, ਪਰ ਇਹ ਦਵਾਈ ਨਿਰਧਾਰਤ ਮੁੱਲ ਤੋਂ ਕਈ ਗੁਣਾ ਜ਼ਿਆਦਾ ਮੁੱਲ ’ਤੇ ਵੇਚੀ ਜਾ ਰਹੀ ਹੈ। ਇਸੇ ਤਰ੍ਹਾਂ ਕੋਵਿਡ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹੋਰ ਦਵਾਈਆਂ ਬਹੁਤ ਹੀ ਮਹਿੰਗੇ ਮੁੱਲ ’ਤੇ ਵੇਚੀਆਂ ਜਾਂਦੀਆਂ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦਵਾਈਆਂ ਦੀ ਕਾਲਾਬਾਜਾਰੀ ਰੋਕਣ ਲਈ ਇਨਾਂ ਦੀ ਕੀਮਤ ਨਿਰਧਾਰਤ ਕਰੇ ਅਤੇ ਨਿਰਧਾਰਤ ਮੁੱਲ ’ਤੇ ਦਵਾਈਆਂ ਦੀ ਵਿਕਰੀ ਦਾ ਪ੍ਰਬੰਧ ਕਰੇ। 

ਬੀਬਾ ਮਾਣੂੰਕੇ ਨੇ ਕਿਹਾ ਕਿ ਪੰਜਾਬ ’ਚ ਹਲਾਤ ਇਹ ਹਨ ਕਿ ਹਸਪਤਾਲਾਂ ਵਿੱਚ ਕੋਵਿਡ ਇਲਾਜ ਲਈ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ। ਪਰ ਦਵਾਈ ਦੀ ਕਾਲਾਬਾਜਾਰੀ ਕਰਨ ਵਾਲੇ ਦਸ ਦਸ ਗੁਣਾ ਮੁੱਲ ’ਤੇ ਦਵਾਈਆਂ ਵੇਚ ਕੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ। ਉਨ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਵਾਈਆਂ ਦੀ ਹੋ ਰਹੀ ਕਾਲਾਬਾਜਾਰੀ ਨੂੰ ਰੋਕਣ ਅਤੇ ਦਵਾਈਆਂ ਨਾਲ ਸਬੰਧਤ ਏਜੰਸੀ ਨੂੰ ਦਵਾਈ ਮਾਫ਼ੀਆਂ ਦੇ ਅੰਤਰਰਾਜੀ ਜਾਲ ਨੂੰ ਤੋੜਨ ਦੇ ਆਦੇਸ਼ ਜਾਰੀ ਕਰਨ।

Trending news