ਕੋਰੋਨਾ: ਫਿਰ ਟੁੱਟਿਆ ਰਿਕਾਰਡ,24 ਘੰਟਿਆਂ 'ਚ 26 ਹਜ਼ਾਰ ਮਰੀਜ਼,ਹਰਿਆਣਾ 679,ਪੰਜਾਬ 234
Advertisement

ਕੋਰੋਨਾ: ਫਿਰ ਟੁੱਟਿਆ ਰਿਕਾਰਡ,24 ਘੰਟਿਆਂ 'ਚ 26 ਹਜ਼ਾਰ ਮਰੀਜ਼,ਹਰਿਆਣਾ 679,ਪੰਜਾਬ 234

ਭਾਰਤ ਵਿੱਚ 24 ਘੰਟਿਆਂ ਦੇ ਅੰਦਰ 457 ਮੌਤਾਂ 

ਭਾਰਤ ਵਿੱਚ 24 ਘੰਟਿਆਂ ਦੇ ਅੰਦਰ 457 ਮੌਤਾਂ
ਚੰਡੀਗੜ੍ਹ : 9 ਜੁਲਾਈ ਨੂੰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਰਫ਼ਤਾਰ ਵਿੱਚ ਤੇਜ਼ੀ ਵੇਖੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਅੰਦਰ ਪਿਛਲੇ ਸਾਰੇ ਰਿਕਾਰਡ ਤੋੜ ਦੇ ਹੋਏ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ, 9 ਜੁਲਾਈ ਨੂੰ 26,506 ਕੋਰੋਨਾ ਪੋਜ਼ੀਟਿਵ ਦੇ ਨਵੇਂ ਮਾਮਲੇ ਪੂਰੇ ਦੇਸ਼ ਤੋਂ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 7,93,802 ਤੱਕ ਪਹੁੰਚ ਗਈ, 24 ਘੰਟੇ ਦੇ ਅੰਦਰ ਪੂਰੇ ਦੇਸ਼ ਵਿੱਚ  475 ਲੋਕਾਂ ਦੀ ਕੋਰੋਨਾ ਨਾਲ ਮੌਤਾਂ ਹੋ ਗਈਆਂ ਨੇ,ਕੇਂਦਰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿੱਚ 2,76,685 ਕੋਰੋਨਾ ਦੇ ਐਕਟਿਵ ਮਾਮਲੇ ਨੇ ਜਦਕਿ  4,95,513 ਮਰੀਜ਼ ਠੀਕ ਹੋ ਚੁੱਕੇ ਨੇ 
 
ਹਰਿਆਣਾ ਵਿੱਚ ਟੁੱਟਿਆ ਕੋਰੋਨਾ ਦਾ ਰਿਕਾਰਡ
 
9 ਜੁਲਾਈ ਨੂੰ ਦੇਸ਼ ਵਾਂਗ ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਰਿਕਾਰਡ ਟੁੱਟ ਗਿਆ ਹੈ,24 ਘੰਟੇ ਦੇ ਅੰਦਰ ਸੂਬੇ ਵਿੱਚ 679 ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆਏ,ਸਭ ਤੋਂ ਵਧ ਫ਼ਰੀਦਾਬਾਦ 182,ਗੁਰੂ ਗਰਾਮ 151,ਸੋਨੀਪਤ 85,ਰੋਹਤਕ 46,ਅੰਬਾਲਾ 34,ਭਿਵਾਨੀ 51,ਪਲਵਲ 24 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ,ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦਾ ਕੁੱਲ ਅੰਕੜਾ ਹੁਣ 19,369 ਤੱਕ ਪਹੁੰਚ ਚੁੱਕਾ ਹੈ,ਜਦਕਿ ਰਿਕਵਰੀ ਰੇਟ ਚੰਗੀ ਹੋਣ ਦੀ ਵੱਜਾਂ ਕਰ ਕੇ 14,510 ਮਰੀਜ਼ ਹੁਣ ਤੱਕ ਠੀਕ ਵੀ ਹੋ ਚੁੱਕੇ ਨੇ
 
ਪੰਜਾਬ ਵਿੱਚ ਫਿਰ 200 ਤੋਂ ਵਧ ਕੋਰੋਨਾ ਦੇ ਮਾਮਲੇ
 
ਪੰਜਾਬ ਵਿੱਚ ਇੱਕ ਵਾਰ ਮੁੜ ਤੋਂ 9 ਜੁਲਾਈ ਨੂੰ 200 ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ,ਸੂਬੇ ਵਿੱਚ ਆਏ 234 ਮਾਮਲਿਆਂ ਵਿੱਚੋਂ ਸਭ ਤੋਂ ਵਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸੂਬੇ ਦੇ  ਨੰਬਰ ਇੱਕ ਕੋਰੋਨਾ ਪੋਜ਼ੀਟਿਵ ਜ਼ਿਲ੍ਹੇ ਲੁਧਿਆਣਾ ਤੋਂ ਹੀ ਸਾਹਮਣੇ ਆਏ ,ਇੱਥੋਂ 24 ਘੰਟਿਆਂ ਵਿੱਚ 57 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ,ਦੂਜੇ ਤੇ ਪਟਿਆਲਾ ਜਿੱਥੇ 42 ਕੇਸ ਸਾਹਮਣੇ ਆਏ, 34 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨਾਲ ਤੀਜੇ 'ਤੇ ਜਲੰਧਰ ਰਿਹਾ, ਇਸ ਤੋਂ ਇਲਾਵਾ ਸੰਗਰੂਰ 16,ਅੰਮ੍ਰਿਤਸਰ 14,ਗੁਰਦਾਸਪੁਰ ਵਿੱਚ 7 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਸਾਹਮਣੇ ਆਏ, ਪੰਜਾਬ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 7140 ਪਹੁੰਚ ਚੁੱਕੀ ਹੈ,4945 ਲੋਕ ਹੁਣ ਤੱਕ ਰਿਕਵਰ ਹੋ ਚੁੱਕੇ ਨੇ, ਜਦਕਿ ਸੂਬੇ ਵਿੱਚ 2012 ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ

Trending news