ਹਰਿਆਣਾ 'ਚ ਡਰਾ ਰਹੀ ਹੈ ਕੋਰੋਨਾ ਦੀ ਰਫ਼ਤਾਰ,ਇੱਕ ਦਿਨ 'ਚ 525 ਕੇਸ,ਪੰਜਾਬ 'ਚ 217
Advertisement

ਹਰਿਆਣਾ 'ਚ ਡਰਾ ਰਹੀ ਹੈ ਕੋਰੋਨਾ ਦੀ ਰਫ਼ਤਾਰ,ਇੱਕ ਦਿਨ 'ਚ 525 ਕੇਸ,ਪੰਜਾਬ 'ਚ 217

 ਪੰਜਾਬ ਅਤੇ ਹਰਿਆਣਾ ਵਿੱਚ ਵਧੀ ਕੋਰੋਨਾ ਦੀ ਰਫ਼ਤਾਰ 

 ਪੰਜਾਬ ਅਤੇ ਹਰਿਆਣਾ ਵਿੱਚ ਵਧੀ ਕੋਰੋਨਾ ਦੀ ਰਫ਼ਤਾਰ

ਚੰਡੀਗੜ੍ਹ : ਦਿੱਲੀ ਵਾਂਗ ਪੰਜਾਬ ਅਤੇ ਹਰਿਆਣਾ ਵਿੱਚ ਕੋਰੋਨਾ ਦੀ ਰਫ਼ਤਾਰ ਬੇਲਗ਼ਾਮ ਹੁੰਦੀ ਜਾ ਰਹੀ ਹੈ,ਦੋਵਾਂ ਸੂਬਿਆਂ ਦਾ ਦਿੱਲੀ ਦੇ ਨਾਲ ਸਿੱਧਾ ਲਿੰਕ ਹੋਣ ਦੀ ਵਜ੍ਹਾਂ ਕਰਕੇ ਕੋਰੋਨਾ ਦਾ ਅਸਰ ਵੀ ਇਨ੍ਹਾਂ ਦੋਵਾਂ ਸੂਬਿਆਂ 'ਤੇ ਨਜ਼ਰ ਆ ਰਿਹਾ ਹੈ, ਪੰਜਾਬ ਵਿੱਚ 19 ਜੂਨ ਨੂੰ ਇੱਕ ਵਾਰ ਮੁੜ ਤੋਂ ਕੋਰੋਨਾ ਪੋਜ਼ੀਟਿਵ ਮਾਮਲੇ ਵਿੱਚ ਤੇਜ਼ੀ ਵੇਖੀ ਗਈ, ਸੂਬੇ ਵਿੱਚ ਇੱਕ ਦਿਨ ਦੇ ਅੰਦਰ 217 ਕੇਸ ਦਰਜ ਕੀਤੇ ਗਏ ਜਦਕਿ ਹਰਿਆਣਾ ਵਿੱਚ ਰਿਕਾਰਡ 525 ਤੋਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ, ਪੰਜਾਬ ਵਿੱਚ ਸਭ ਤੋਂ ਵਧ ਜਲੰਧਰ ਵਿੱਚ 79 ਕੋਰੋਨਾ ਪੋਜ਼ੀਟਿਵ ਦੇ ਕੇਸ ਦਰਜ ਕੀਤੇ ਗਏ ਜਦਕਿ ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਵਿੱਚ 161 ਸਭ ਤੋਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ,ਹਰਿਆਣਾ ਵਿੱਚ ਕੋਰੋਨਾ ਨਾਲ ਮੌਤ ਦਾ ਅੰਕੜਾ ਵੀ  ਵਧ ਕੇ 144 ਤੱਕ ਪਹੁੰਚ ਗਿਆ ਹੈ 

ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

19 ਜੂਨ ਨੂੰ ਪੰਜਾਬ ਵਿੱਚ ਦਰਜ 217 ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਵਿੱਚੋ ਸਭ ਤੋਂ ਵਧ ਜਲੰਧਰ ਵਿੱਚ 79 ਕੇਸ ਦਰਜ ਕੀਤੇ ਗਏ, ਜਦਕਿ ਦੂਜੇ ਨੰਬਰ ਤੇ ਅੰਮ੍ਰਿਤਸਰ ਰਿਹਾ ਜਿੱਥੇ 35 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ,ਤੀਜੇ ਨੰਬਰ 'ਤੇ ਲੁਧਿਆਣਾ ਰਿਹਾ ਜਿੱਥੇ 19 ਕੇਸ ਦਰਜ ਹੋਏ ,ਮੁਹਾਲੀ ਵਿੱਚ 11,ਸੰਗਰੂਰ 18,ਪਟਿਆਲਾ 8,ਕਪੂਰਥਲਾ 7,ਫਿਰੋਜ਼ਪੁਰ 3,ਤਰਨਤਾਰਨ 2 ਮਾਮਲੇ ਦਰਜ ਹੋਏ, ਪੰਜਾਬ ਵਿੱਚ ਹੁਣ ਤੱਕ ਕੁੱਲ ਕੋਰੋਨਾ ਪੋਜ਼ੀਟਿਵ ਦੇ ਮਾਮਲੇ 3832 ਦਰਜ ਹੋਏ ਨੇ 2636 ਮਰੀਜ਼ ਠੀਕ ਹੋ ਚੁੱਕੇ ਨੇ,ਜਦਕਿ 1104 ਕੇਸ ਹੁਣ ਵੀ ਐਕਟਿਵ ਨੇ,ਪੰਜਾਬ ਵਿੱਚ ਕੋਰੋਨਾ ਨਾਲ ਮੌਤ ਦਾ ਅੰਕੜਾ 92 ਪਹੁੰਚ ਗਿਆ ਹੈ

ਹਰਿਆਣਾ ਵਿੱਚ ਬੇਲਗ਼ਾਮ ਕੋਰੋਨਾ ਦੀ ਰਫ਼ਤਾਰ 

ਹਰਿਆਣਾ ਵਿੱਚ ਕੋਰੋਨਾ ਦੀ ਰਫ਼ਤਾਰ ਬੇਲਗ਼ਾਮ ਹੁੰਦੀ ਜਾ ਰਹੀ ਹੈ,ਸੂਬੇ ਵਿੱਚ ਕੋਰੋਨਾ ਪੋਜ਼ੀਟਿਵ ਦੇ ਰਿਕਾਰਡ ਬਣ ਰਹੇ ਨੇ, 19 ਜੂਨ ਨੂੰ 525 ਕੋਰੋਨਾ ਪੋਜ਼ੀਟਿਵ ਦੇ ਕੇਸ ਦਰਜ ਕੀਤੇ ਗਏ,ਸਭ ਤੋਂ ਵਧ ਫ਼ਰੀਦਾਬਾਦ 161 ਕੇਸ ਦਰਜ ਹੋਏ,ਫ਼ਰੀਦਾਬਾਦ ਵਿੱਚ ਕੋਰੋਨਾ ਪੋਜ਼ੀਟਿਵ ਦਾ ਅੰਕੜਾ ਹੁਣ 2003 ਹੋ ਗਿਆ ਹੈ, ਜਦਕਿ ਦੂਜੇ ਨੰਬਰ 'ਤੇ ਗੁਰੂ ਗਰਾਮ ਰਿਹਾ ਜਿੱਥੇ 19 ਜੂਨ 145 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ,ਇਸ ਤੋਂ ਇਲਾਵਾ ਮਹਿੰਦਰਗੜ੍ਹ 32,ਸੋਨੀਪਤ 36,ਅੰਬਾਲਾ 26,ਪੰਚਕੂਲਾ 13,ਨੂੰਹ 12,ਭਿਵਾਨੀ 18,ਰੋਹਤਕ 20, ਹਰਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 9743 ਹੋ ਗਈ ਹੈ, 4889 ਰਿਕਵਰ ਹੋ ਚੁੱਕੇ ਨੇ, ਹਰਿਆਣਾ ਵਿੱਚ 144 ਲੋਕ ਕੋਰੋਨਾ ਤੋਂ ਜ਼ਿੰਦਗੀ ਜੰਗ ਹਾਰ ਗਏ ਨੇ

Trending news