Sultanpur Firing News: ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਉਪਰ ਕਬਜ਼ੇ ਦੇ ਵਿਵਾਦ ਮਗਰੋਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕੀਤੀ ਹੈ।
Trending Photos
Sultanpur Firing News: ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਉਪਰ ਕਬਜ਼ੇ ਦੇ ਵਿਵਾਦ ਮਗਰੋਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 302 ਦਾ ਪਰਚਾ ਦਰਜ ਕਰਦੇ ਹੋਏ 7 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ 35 ਤੋਂ 40 ਨਿਹੰਗ ਸਿੰਘਾਂ ਉਪਰ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਦੁਆਰਾ ਅਕਾਲ ਬੁੰਗਾ ਛਾਉਣੀ ਉਪਰ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦਰਮਿਆਨ ਇੱਕ ਪੁਲਿਸ ਜਵਾਨ ਜਸਪਾਲ ਸਿੰਘ ਦੇ ਗੋਲੀ ਲੱਗਣ ਨਾਲ ਹੋਈ ਮੌਤ ਸਬੰਧੀ ਪੁਲਿਸ ਵੱਲੋਂ ਬਾਬਾ ਮਾਨ ਸਿੰਘ ਤੇ ਹੋਰ ਨਿਹੰਦ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਐੱਸ ਭੂਪਤੀ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਵਤਸਲਾ ਗੁਪਤਾ ਐੱਸਐੱਸਪੀ ਕਪੂਰਥਲਾ ਤੇ ਬਬਨਦੀਪ ਸਿੰਘ ਡੀਐੱਸਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ 21 ਨਵੰਬਰ ਨੂੰ ਸਵੇਰੇ ਇੱਕ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਛਾਉਣੀ ਬਾਬਾ ਬੁੱਢਾ ਦੱਲ ਦੇ ਦੂਜੇ ਅਲੱਗ ਹੋਏ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਵੱਲੋਂ ਆਪਣੇ 15-20 ਹੋਰ ਸਾਥੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਉਨ੍ਹਾਂ ਦੇ ਦੋ ਸੇਵਾਦਾਰਾਂ ਬਾਬਾ ਨਿਰਵੈਰ ਸਿੰਘ ਤੇ ਬਾਬਾ ਜਗਜੀਤ ਸਿੰਘ ਨੂੰ ਜ਼ਖ਼ਮੀ ਕਰ ਕੇ ਬੰਦੀ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਸੀ।
ਇਸ 'ਤੇ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਤੁਰੰਤ ਮੌਕੇ ਉਪਰ ਜਾ ਕੇ ਬੰਦੀ ਬਣਾਏ ਸੇਵਾਦਾਰਾਂ ਨੂੰ ਛੁਡਵਾਇਆ ਤੇ ਜਗਜੀਤ ਸਿੰਘ ਦੇ ਬਿਆਨ 'ਤੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਮਾਮਲਾ ਦਰਜ ਕੀਤਾ ਗਿਆ। ਇਸ 'ਤੇ ਦੋਵੇਂ ਨਿਹੰਗ ਸਿੰਘ ਜਥੇਬੰਦੀਆਂ 'ਚ ਮੁੜ ਤਕਰਾਰ ਨਾ ਹੋ ਸਕੇ। ਇਸ ਨੂੰ ਲੈ ਕੇ ਪੁਲਿਸ ਗੁਰਦੁਆਰਾ ਵਾਲੀ ਸਾਈਡ ਗਸ਼ਤ ਕਰਨ ਗਈ ਸੀ।
ਇਹ ਵੀ ਪੜ੍ਹੋ : Ludhiana Ladowal Toll Price: ਲੋਕਾਂ ਲਈ ਵੱਡਾ ਝਟਕਾ- ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ 'ਚ ਮੁੜ ਤੋਂ ਹੋਇਆ ਇਜਾਫਾ
ਇਸ ਤੋਂ ਬਾਅਦ ਨਿਹੰਗ ਸਿੰਘ ਨੇ ਪੁਲਿਸ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਕਈ ਪੁਲਿਸ ਕਰਮੀ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : Punjab News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਸੰਨ੍ਹ ਦੇ ਮਾਮਲੇ 'ਚ ਐੱਸਪੀ ਮੁਅੱਤਲ
ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ