ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ 7 ਕਿੱਲੋ ਸੋਨਾ ਬਰਾਮਦ, ਇਸ ਸਮਾਨ ਵਿੱਚ ਲੁਕਾ ਕੇ ਲਿਆ ਜਾ ਰਿਹਾ ਸੀ
Advertisement

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ 7 ਕਿੱਲੋ ਸੋਨਾ ਬਰਾਮਦ, ਇਸ ਸਮਾਨ ਵਿੱਚ ਲੁਕਾ ਕੇ ਲਿਆ ਜਾ ਰਿਹਾ ਸੀ

ਦੁਬਈ ਤੋਂ ਆਈ ਉਡਾਨ 'ਚੋਂ ਮਿਲਿਆ 7 ਕਿੱਲੋ  ਸੋਨਾ

ਦੁਬਈ ਤੋਂ ਆਈ ਉਡਾਨ 'ਚੋਂ ਮਿਲਿਆ 7 ਕਿੱਲੋ  ਸੋਨਾ

ਪਰਮਵੀਰ ਰਿਸ਼ੀ/ ਅੰਮ੍ਰਿਤਸਰ : ਅੰਮ੍ਰਿਤਸਰ DRI ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ 7 ਕਿੱਲੋ ਸੋਨਾ ਬਰਾਮਦ ਕੀਤਾ,ਮਿਲੀ ਜਾਣਕਾਰੀ ਮੁਤਾਬਕ  ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਪੁੱਜੀ ਹਵਾਈ ਉਡਾਣ ਵਿਚੋਂ ਸੋਨੇ ਦੀ ਬਰਾਮਦਗੀ ਕੀਤੀ ਗਈ ਹੈ,ਇਹ ਵੀ ਪਤਾ ਲੱਗਾ ਹੈ ਕਿ ਇਹ ਸੋਨਾ ਇਲੈੱਕਟ੍ਰਾਨਿਕ ਦੇ ਸਾਮਾਨ ਵਿਚ ਲੁਕਾ ਕੇ  ਲਿਆਇਆ ਜਾ ਰਿਹਾ ਸੀ

4 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ

ਇਸ ਦੌਰਾਨ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਿਆਸ ਲਗਾਏ ਜਾ ਰਹੇ ਨੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ  ਪਹਿਲਾਂ ਵੀ ਕਈ ਵਾਰ ਕੌਮਾਂਤਰੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਵੱਲੋਂ ਸੋਨੇ ਦੀ ਬਰਾਮਦਗੀ ਕੀਤੀ ਗਈ ਹੈ

 

 

Trending news