ਅੰਮ੍ਰਿਤਸਰ 'ਚ ਪੰਜਾਬ ਪਾਵਰ ਕਾਮ ਦੇ ਇੱਕ ਅਫ਼ਸਰ ਨੇ ਇਸ ਤਰ੍ਹਾਂ ਪੁਲਿਸ ਤੋਂ ਲਿਆ 'ਚਲਾਨ' ਕੱਟਣ ਦਾ ਬਦਲਾ !
Advertisement

ਅੰਮ੍ਰਿਤਸਰ 'ਚ ਪੰਜਾਬ ਪਾਵਰ ਕਾਮ ਦੇ ਇੱਕ ਅਫ਼ਸਰ ਨੇ ਇਸ ਤਰ੍ਹਾਂ ਪੁਲਿਸ ਤੋਂ ਲਿਆ 'ਚਲਾਨ' ਕੱਟਣ ਦਾ ਬਦਲਾ !

ਪਾਵਰਕਾਮ ਦੇ JE ਨੇ ਮਾਸਕ ਨਹੀਂ ਪਾਇਆ ਸੀ ਤਾਂ ਪੁਲਿਸ ਨੇ ਉਸ ਦਾ ਚਲਾਨ ਕੱਟ ਦਿੱਤਾ ਸੀ 

ਪਾਵਰਕਾਮ ਦੇ JE ਨੇ ਮਾਸਕ ਨਹੀਂ ਪਾਇਆ ਸੀ ਤਾਂ ਪੁਲਿਸ ਨੇ ਉਸ ਦਾ ਚਲਾਨ ਕੱਟ ਦਿੱਤਾ ਸੀ

ਪਰਮਵੀਰ ਰਿਸ਼ੀ/ਅੰਮ੍ਰਿਤਸਰ : ਮਾਸਕ ਕੋਰੋਨਾ ਖ਼ਿਲਾਫ਼ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ, ਹੁਣ ਜਦੋਂ WHO ਨੇ ਵੀ ਹਵਾ ਵਿੱਚ ਕੋਰੋਨਾ ਦੇ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ ਤਾਂ ਮਾਸਕ ਦੀ ਅਹਿਮੀਅਤ ਕਈ ਗੁਣਾ ਵਧ ਗਈ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਮਾਸਕ ਦੀ ਅਹਿਮੀਅਤ ਸਮਝਾਉਂਦੇ ਹੋਏ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਦਾਰਣ ਦਿੱਤਾ ਸੀ ਕਿ ਕਿਸ ਤਰ੍ਹਾਂ ਮਾਸਕ ਨਾ ਪਾਉਣ 'ਤੇ ਪ੍ਰਧਾਨ ਮੰਤਰੀ ਨੂੰ ਜੁਰਮਾਨਾ ਦੇਣਾ ਪਿਆ, ਪਰ ਇੰਨਾ ਚੀਜ਼ਾਂ ਬਾਰੇ ਪੱਤਾ ਹੋਣ ਦੇ ਬਾਵਜੂਦ ਹੁਣ ਵੀ ਕੁੱਝ ਲੋਕਾਂ 'ਤੇ ਆਪਣੀ ਕੁਰਸੀ ਦਾ ਰੌਬ ਇੰਨਾ ਜ਼ਿਆਦਾ ਹੈ ਕਿ ਮਾਕਸ ਵਰਗੀ ਜ਼ਰੂਰੀ ਚੀਜ਼ ਨੂੰ ਪਾਉਣ ਤੋਂ ਗੁਰੇਜ਼ ਕਰਦੇ ਨੇ ਜਦੋਂ ਉਨ੍ਹਾਂ ਨੂੰ ਸਖ਼ਤੀ ਨਾਲ ਸਮਝਾਇਆ ਜਾਂਦਾ ਹੈ ਤਾਂ ਉਸੇ ਕੁਰਸੀ ਦੇ ਜ਼ਰੀਏ ਉਹ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਨੇ,ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਮਾਸਕ ਦੀ ਅਹਿਮੀਅਤ ਸਮਝਾਉਣ ਦੇ ਲਈ ਜਦੋਂ ਪੁਲਿਸ ਨੇ ਚਲਾਨ ਕੱਟਿਆ ਤਾਂ ਪੁਲਿਸ ਸਟੇਸ਼ਨ ਦੀ ਬਿਜਲੀ ਕੱਟ ਦਿੱਤੀ ਗਈ 

ਅੰਮ੍ਰਿਤਸਰ ਪੁਲਿਸ ਸਟੇਸ਼ਨ ਦੀ ਬਿਜਲੀ ਇਸ ਵਜ੍ਹਾਂ ਨਾਲ ਕੱਟੀ 

ਮਾਸਕ ਨਾ ਪਾਉਣ 'ਤੇ ਅੰਮ੍ਰਿਤਸਰ ਪੁਲਿਸ ਨੇ ਪਾਵਰਕਾਮ ਦੇ JE ਦਾ ਚਲਾਨ ਕੱਟਿਆ ਸੀ,ਪਰ ਇਲਜ਼ਾਮ ਹੈ ਕਿ ਅਗਲੇ ਹੀ ਦਿਨ ਬਿਜਲੀ ਵਿਭਾਗ ਵੱਲੋਂ ਥਾਣੇ ਦੀ ਬਿਜਲੀ ਕੱਟ ਦਿੱਤੀ ਗਈ ਅਤੇ 3 ਲੱਖ ਦਾ ਜੁਰਮਾਨਾ ਵੀ ਠੋਕ ਦਿੱਤਾ ਗਿਆ,ਮਾਮਲਾ ਹੈਰਾਨ ਕਰਨ ਵਾਲਾ ਹੈ, ਦਰਾਸਲ ਜਿਸ ਸ਼ਖ਼ਸ ਦਾ ਚਲਾਨ ਕੱਟਿਆ ਸੀ ਉਹ ਬਿਜਲੀ ਮਹਿਕਮੇ ਦਾ ਆਲਾ ਅਧਿਕਾਰੀ ਦੱਸਿਆ ਜਾ ਰਿਹਾ ਹੈ,ਚਲਾਨ ਤੋਂ ਅਗਲੇ ਹੀ ਦਿਨ ਬਿਜਲੀ ਮਹਿਕਮੇ ਦੇ ਆਲਾ ਅਧਿਕਾਰੀ ਥਾਣੇ ਪਹੁੰਚ ਗਏ,ਵਿਭਾਗ ਦੇ ਅਧਿਕਾਰੀਆਂ ਨੇ ਵੇਖਿਆ ਕਿ ਅੰਮ੍ਰਿਤਸਰ ਦੇ ਕੋਟਾ ਖ਼ਾਲਸਾ ਪੁਲਿਸ ਸਟੇਸ਼ਨ ਵਿੱਚ ਬਿਜਲੀ ਡਾਇਰੈਕਟਰ ਲੱਗੀ ਹੋਈ ਹੈ,ਪਾਵਰ ਕਾਮ ਨੇ ਫ਼ੌਰਨ ਕਾਰਵਾਹੀ ਕਰਦੇ ਹੋਏ ਥਾਣੇ ਦੀ ਬਿਜਲੀ ਕੱਟੀ ਅਤੇ 3 ਲੱਖ ਦਾ ਜੁਰਮਾਨਾ ਲੱਗਾ ਦਿੱਤਾ, ਪਾਵਰ ਕਾਮ ਦੇ  SDO ਧਰਮਿੰਦਰ ਨੇ ਦੱਸਿਆ ਕੀ ਥਾਣੇ ਵਿੱਚ ਗ਼ਲਤ ਤਰੀਕੇ ਨਾਲ ਬਿਜਲੀ ਆ ਰਹੀ ਸੀ ਇਸ ਲਈ ਐਕਸ਼ਨ ਲਿਆ ਗਿਆ ਹੈ,ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮਾਸਕ ਨਾ ਪਾਉਣ 'ਤੇ ਪੁਲਿਸ ਵੱਲੋਂ ਜੋ ਕਾਰਵਾਹੀ ਕੀਤੀ ਗਈ ਉਹ ਬਿਲਕੁਲ ਠੀਕ ਸੀ, ਕਨੂੰਨ ਮੁਤਾਬਿਕ ਹੀ ਬਿਜਲੀ ਵਿਭਾਗ ਨੇ ਵੀ  ਥਾਣੇ ਖ਼ਿਲਾਫ਼ ਬਿਜਲੀ  ਚੋਰੀ 'ਤੇ ਕਾਰਵਾਹੀ ਕੀਤੀ, ਪਰ ਸਵਾਲ ਸਿਰਫ਼ ਬਿਜਲੀ ਮਹਿਕਮੇ ਵੱਲੋਂ ਕੀਤੀ ਗਈ ਕਾਰਵਾਹੀ ਦੀ ਟਾਇਮਿੰਗ 'ਤੇ ਉਠ ਰਹੇ ਨੇ, ਕਿ ਇਹ ਮਹਿਜ਼ ਇੱਕ ਇਤਫ਼ਾਕ ਹੈ ਜਾਂ ਫਿਰ ਕੁੱਝ ਹੋਰ ?  

 

 

Trending news