ਅੰਮ੍ਰਿਤਸਰ ਦੇ ਹੋਟਲ 'ਚ ਚੱਲ ਰਹੇ ਮਸਾਜ ਸੈਂਟਰ 'ਤੇ ਪੁਲਿਸ ਵੱਲੋਂ ਛਾਪੇਮਾਰੀ, ਇਹ ਹੋਇਆ ਖ਼ੁਲਾਸਾ

ਪਰਮਵੀਰ ਰਿਸ਼ੀ/ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਇੱਕ ਹੋਟਲ ਤੋਂ 12 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ, ਇਸ ਹੋਟਲ ਵਿੱਚ ਮਸਾਜ ਸੈਂਟਰ ( Massage Center) ਚੱਲ ਰਿਹਾ ਸੀ, ਜਦਕਿ ਪੰਜਾਬ ਸਰਕਾਰ ਵੱਲੋਂ ਮਸਾਜ ਸੈਂਟਰ 'ਤੇ ਰੋਕ ਲਗਾਈ ਗਈ ਹੈ,ਪੁਲਿਸ ਨੇ ਜਿੰਨਾਂ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਵਿੱਚੋਂ 9 ਨੌਜਵਾਨ ਨੇ ਜਦਕਿ 3 ਵਿਦੇਸ਼ੀ ਕੁੜੀਆਂ ਨੇ

ਪੁਲਿਸ ਨੂੰ ਜਾਣਕਾਰੀ ਮਿਲੀ ਸੀ ਇੱਕ ਪ੍ਰਾਈਵੇਟ ਹੋਟਲ ਵਿੱਚ ਨਜਾਇਜ਼ ਤੌਰ 'ਤੇ ਮਸਾਜ ਸੈਂਟਰ ਚੱਲ ਰਿਹਾ ਹੈ, ਪੁਲਿਸ ਨੇ ਦੇਰ ਰਾਤ ਰੇਡ ਮਾਰੀ ਅਤੇ ਮਸਾਜ ਦੇ ਕੰਮ ਵਿੱਚ ਲੱਗੇ 12 ਲੋਕਾਂ ਨੂੰ ਗਿਰਫ਼ਤਾਰ ਕਰ ਲਿਆ, ਪੁਲਿਸ ਨੇ ਗਿਰਫ਼ਤਾਰ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਮੁਤਾਬਿਕ ਗਿਰਫ਼ਤਾਰ ਨੌਜਵਾਨ ਤਰਨਤਾਰਨ ਦੇ ਰਹਿਣ ਵਾਲੇ ਨੇ