2 ਨਿਹੰਗਾਂ ਦੇ ਪੁਲਿਸ ਮੁਕਾਬਲੇ 'ਚ ਆਇਆ ਨਵਾਂ ਮੋੜ, ਮਹਾਰਾਸ਼ਟਰ ਪੁਲਿਸ ਪਹੁੰਚੀ ਤਰਨਤਾਰਨ
Advertisement

2 ਨਿਹੰਗਾਂ ਦੇ ਪੁਲਿਸ ਮੁਕਾਬਲੇ 'ਚ ਆਇਆ ਨਵਾਂ ਮੋੜ, ਮਹਾਰਾਸ਼ਟਰ ਪੁਲਿਸ ਪਹੁੰਚੀ ਤਰਨਤਾਰਨ

ਤਰਨਤਾਰਨ 'ਚ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 2 ਨਿਹੰਗ ਸਿੰਘਾਂ ਦੀ ਸ਼ਨਾਖਤ ਲਈ ਮਹਾਰਾਸ਼ਟਰ ਪੁਲਿਸ ਭਿੱਖੀਵਿੰਡ ਪਹੁੰਚੀ,  ਕਤਲ ਕੀਤੇ ਨਿਹੰਗ ਬਾਬਾ ਸੰਤੋਖ ਸਿੰਘ ਦੇ ਕਤਲ ਦੇ ਗਵਾਹ ਗੁਰਮੀਤ ਸਿੰਘ ਵੀ ਨਾਂਦੇੜ ਪੁਲਿਸ ਨਾਲ ਹਾਜ਼ਰ ਰਿਹਾ। ਦੱਸ ਦਈਏ ਤਰਨਤਾਰਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਤਲ ਕਰਨ ਤੋਂ ਬਾਅਦ ਮਹਿਤਾਬ ਸਿੰਘ ਅਤੇ ਗੁਰਦੇ

ਮਹਾਰਾਸ਼ਟਰ ਵਿੱਚ ਪੁਲਿਸ ਵਲੋਂ 302 ਦਾ ਮਾਮਲਾ ਦਰਜ ਸੀ

ਮਨੀਸ਼ ਸ਼ਰਮਾ/ਤਰਨਾਤਾਰਨ : ਤਰਨਤਾਰਨ 'ਚ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 2 ਨਿਹੰਗ ਸਿੰਘਾਂ ਦੀ ਸ਼ਨਾਖਤ ਲਈ ਮਹਾਰਾਸ਼ਟਰ ਪੁਲਿਸ ਭਿੱਖੀਵਿੰਡ ਪਹੁੰਚੀ,  ਕਤਲ ਕੀਤੇ ਨਿਹੰਗ ਬਾਬਾ ਸੰਤੋਖ ਸਿੰਘ ਦੇ ਕਤਲ ਦੇ ਗਵਾਹ ਗੁਰਮੀਤ ਸਿੰਘ ਵੀ ਨਾਂਦੇੜ ਪੁਲਿਸ ਨਾਲ ਹਾਜ਼ਰ ਰਿਹਾ। ਦੱਸ ਦਈਏ ਤਰਨਤਾਰਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਤਲ ਕਰਨ ਤੋਂ ਬਾਅਦ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ ਤਰਨ ਤਾਰਨ ਭਿੱਖੀਵਿੰਡ ਆਏ ਸੀ ਜਿਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਗਈ ਸੀ। ਬਾਬਾ ਸੰਤੋਖ ਸਿੰਘ ਕਤਲ ਮਾਮਲੇ ਵਿੱਚ ਸ਼ਿਕਾਇਤ ਕਰਤਾ ਗੁਰਮੀਤ ਸਿੰਘ ਮੁਤਾਬਿਕ ਦੋਨੋਂ ਤਿੰਨ ਸਾਲ ਤੋਂ ਨਾਂਦੇੜ ਬਾਬਾ ਸੰਤੋਖ ਸਿੰਘ ਨਾਲ ਰਹਿ ਰਹੇ ਸੀ। 7 ਮਹੀਨੇ ਪਹਿਲਾਂ ਬਾਬਾ ਸੰਤੋਖ ਸਿੰਘ ਨੇ ਗੁਰਦੇਵ ਸਿੰਘ ਨੂੰ ਸਿੰਘ ਸਜਾਇਆ ਸੀ

ਪੁਲਿਸ ਕਾਰਵਾਈ ਤੋਂ ਬਾਅਦ ਤਰਨਤਾਰਨ ਦੇ SSP ਨੇ ਇਹ ਦਾਅਵਾ ਵੀ ਕੀਤਾ ਸੀ ਕਿ ਭਿੱਖੀਵਿੰਡ ਦੇ ਪਿੰਡ ਸੁਰਸਿੰਘ ਵਿੱਚ 2 SHO ਨਰਿੰਦਰ ਸਿੰਘ ਖੇਮਕਰਨ ਅਤੇ ਬਲਵਿੰਦਰ ਸਿੰਘ ਵਲਟੋਹਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਘੇਰਾਬੰਦੀ ਕਰਕੇ ਸਿੰਘਪੁਰਾ ਡਰੇਨ 'ਤੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ। ਉਨ੍ਹਾਂ ਖਿਲਾਫ ਮਹਾਰਾਸ਼ਟਰ ਵਿੱਚ ਪੁਲਿਸ ਵਲੋਂ 302 ਦਾ ਮਾਮਲਾ ਦਰਜ ਸੀ ਅਤੇ ਮਾਰੇ ਗਏ ਨਿਹੰਗ ਸਿੰਘਾਂ ਦੀ ਪਛਾਣ ਕਰਨ ਲਈ ਮਾਮਲੇ ਦੇ ਮੁਦਈ ਗੁਰਮੀਤ ਸਿੰਘ ਨੂੰ ਲੈਕੇ ਭਿੱਖੀਵਿੰਡ ਪਹੁੰਚੀ ਹੈ। ਮੁਦਈ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਿਹੰਗ ਸਿੰਘਾਂ ਨੇ ਨਾਂਦੇੜ ਸਾਹਿਬ ਵਿੱਚ ਨਿਹੰਗ ਸੰਤੋਖ ਸਿੰਘ ਦਾ ਕਤਲ ਕੀਤਾ ਸੀ ਅਤੇ ਉਸ ਕੋਲੋਂ 12-13 ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਪੰਜਾਬ ਆ ਗਏ ਸਨ ਉਸ ਨੇ ਦੱਸਿਆ ਕਿ ਦੋਵੇ ਅਪਰਾਧਿਕ ਸੁਭਾਅ ਦੇ ਸੀ ਅਤੇ ਤਿੰਨ ਸਾਲ ਤੋਂ ਨਾਂਦੇੜ ਬਾਬਾ ਸੰਤੋਖ ਸਿੰਘ ਕੋਲ ਸਨ 

ਮਹਾਰਾਸ਼ਟਰ ਪੁਲੀਸ ਕਰਾਈਮ ਬ੍ਰਾਂਚ ਦੇ ਇੰਸਪੈਕਟਰ ਪੀਡੀ ਭਾਰਤੀ ਨੇ ਦੱਸਿਆ ਕਿ ਉਹ ਚਾਰ ਮੈਂਬਰੀ ਟੀਮ ਤਰਨਤਾਰਨ ਆਈ ਹੈ ਜੋ ਮਾਰੇ ਗਏ ਨਿਹੰਗ ਸਿੰਘਾਂ ਦੀ ਪਹਿਚਾਣ ਲਈ ਆਈ ਹੈ ਉਨ੍ਹਾਂ ਕਿਹਾ ਕਿ ਸੁਰਸਿੰਘ ਵਿੱਚ ਇਨ੍ਹਾਂ ਨੂੰ ਘੁੰਮ ਦੇ ਦੇਖ ਕੇ ਕੁੱਝ ਲੋਕਾਂ ਉਨ੍ਹਾਂ ਨੂੰ ਇਨ੍ਹਾਂ ਨਿਹੰਗਾਂ ਦੀਆਂ ਫੋਟੋਆਂ ਸੈਂਡ ਕੀਤੀਆਂ ਸਨ ਜਿਸਤੇ ਮਹਾਰਾਸ਼ਟਰ ਪੁਲਿਸ ਨੇ ਪੰਜਾਬ ਪੁਲੀਸ ਨੂੰ ਕਿਹਾ ਸੀ ਮਹਾਰਾਸ਼ਟਰ ਤੋਂ ਆਈ ਟੀਮ ਵਿਚ ਪੀਡੀ ਭਾਰਤੀ ਇੰਸਪੈਕਟਰ ਕਰਾਈਮ ਬ੍ਰਾਂਚ ਨਾਂਦੇੜ, ਸੋਮਨਾਥ ਸ਼ਿੰਦੇ ਇੰਸਪੈਕਟਰ ਵਜੀਰਾਬਾਦ ਨਾਂਦੇੜ,ਏਐਸਆਈ ਕੁੰਡਗੀਰ ਅਤੇ ਦੱਤਾ ਯਾਦਵ ਟੀਮ ਵਿਚ ਸ਼ਾਮਿਲ ਸਨ ।

 

 

 

Trending news