ਬਹਿਬਲਕਲਾਂ ਗੋਲੀਕਾਂਡ 'ਚ ਵੱਡਾ ਖ਼ੁਲਾਸਾ,22 ਵਾਰ ਸੈਣੀ ਤੇ ਉਮਰਾਨੰਗਲ ਵਿਚਾਲੇ ਹੋਈ ਗੱਲਬਾਤ, SIT ਦੀ ਚਾਰਜਸ਼ੀਟ ਸਾਜ਼ਿਸ਼ ਦਾ ਖ਼ੁਲਾਸਾ
Advertisement
Article Detail0/zeephh/zeephh770048

ਬਹਿਬਲਕਲਾਂ ਗੋਲੀਕਾਂਡ 'ਚ ਵੱਡਾ ਖ਼ੁਲਾਸਾ,22 ਵਾਰ ਸੈਣੀ ਤੇ ਉਮਰਾਨੰਗਲ ਵਿਚਾਲੇ ਹੋਈ ਗੱਲਬਾਤ, SIT ਦੀ ਚਾਰਜਸ਼ੀਟ ਸਾਜ਼ਿਸ਼ ਦਾ ਖ਼ੁਲਾਸਾ

ਬਹਿਬਲਕਲਾਂ ਗੋਲੀਕਾਂਡ ਦੀ SIT ਕਰ ਰਹੀ ਹੈ ਜਾਂਚ 

ਬਹਿਬਲਕਲਾਂ ਗੋਲੀਕਾਂਡ ਦੀ SIT ਕਰ ਰਹੀ ਹੈ ਜਾਂਚ

ਦੇਵਾਨੰਦ/ਫ਼ਰੀਦਕੋਟ : ਬਹਿਬਲਕਲਾਂ ਗੋਲੀਕਾਂਡ ਵਿੱਚ ਮਦਦਗਾਰ ਨਾਮਜ਼ਦ ਫਰੀਦਕੋਟ ਦੇ ਸੁਹੇਲ ਬਰਾੜ ਅਤੇ ਮੋਗਾ ਦੇ ਕਾਰੋਬਾਰੀ ਪੰਕਜ ਬਾਂਸਲ ਖਿਲਾਫ਼ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ,SIT ਮੁਤਾਬਿਕ ਘਟਨਾ ਦੇ ਸਮੇਂ ਆਈਜੀ ਪਰਮਰਾਜ ਉਮਰਾਨੰਗਲ ਨੂੰ ਬਿਨਾਂ ਕਿਸੇ ਅਧਿਕਾਰੀ  ਦੇ ਲੁਧਿਆਣਾ ਤੋਂ ਕੋਟਕਪੂਰਾ ਚੌਕ 'ਤੇ ਭੇਜਿਆ ਗਿਆ

SIT ਦੀ ਚਾਰਜਸ਼ੀਟ ਮੁਤਾਬਿਕ ਉਪਰਾਨੰਗਲ ਨੇ ਪੁਲਿਸ ਫ਼ੋਰਸ ਦੀ ਅਗਵਾਈ ਕਰਦੇ ਹੋਏ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਨਿਰਦੇਸ਼ ਲੈਕੇ ਕੋਟਕਪੂਰਾ ਅਤੇ ਬਹਿਬਲਕਲਾਂ ਵਿੱਚ ਚੱਲ ਰਹੇ ਧਰਨੇ ਨੂੰ ਜਬਰਨ ਚੁੱਕਿਆ ਸੀ,ਪੁਲਿਸ ਕਾਰਵਾਹੀ ਵਿੱਚ ਬਹਿਬਲਕਲਾਂ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ  ਜਦਕਿ ਕਈ ਲੋਕ ਜ਼ਖ਼ਮੀ ਹੋਏ ਸਨ, SIT ਮੁਤਾਬਿਕ ਗੋਲੀਕਾਂਡ ਵਿੱਚ ਘਟਨਾ ਵਾਲੇ ਦਿਨ ਯਾਨੀ 14 ਅਕਤੂਬਰ ਨੂੰ IG ਪਰਮਰਾਜ ਸਿੰਘ ਉਮਰਾਨੰਗਲ ਅਤੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਿਚਾਲੇ 22 ਵਾਰ ਫ਼ੋਨ 'ਤੇ ਗੱਲਬਾਤ ਹੋਈ ਸੀ,ਸਿਰਫ਼ ਇੰਨਾਂ ਹੀ ਨਹੀਂ ਦੋਵਾਂ ਥਾਵਾਂ 'ਤੇ ਕਾਰਵਾਹੀ ਤੋਂ ਪਹਿਲਾਂ ਮੈਜੀਸਟ੍ਰੇਟ ਤੋਂ ਇਜਾਜ਼ਤ ਵੀ ਨਹੀਂ ਲਈ ਗਈ  

SIT ਦੇ ਮੁਤਾਬਿਕ ਪੁਲਿਸ ਨੂੰ ਝੂਠੇ ਸਬੂਤ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਸੁਹੇਲ ਬਰਾੜ ਅਤੇ ਪੰਕਜ ਬੰਸਲ ਦੀ IG ਉਮਰਾਨੰਗਲ ਅਤੇ ਸੁਖਬੀਰ ਬਾਦਲ ਨਾਲ ਨਿੱਜੀ ਪਛਾਣ ਹੈ ਅਤੇ IG ਦੇ ਕਹਿਣ 'ਤੇ ਹੀ ਸੁਹੇਲ ਬਰਾੜ ਨੇ SSP ਚਰਨਜੀਤ ਸਿੰਘ ਦੀ ਜਿਪਸੀ ਤੇ ਫਾਇਰਿੰਗ ਦੇ ਲਈ ਆਪਣੇ ਘਰ ਦੀ ਵਰਤੋਂ ਕੀਤੀ ਸੀ,ਪੰਕਜ ਬੰਸਲ ਨੇ ਫਾਇਰਿੰਗ ਕਰਨ ਦੇ ਲਈ ਗਾਰਡ ਦੀ ਗੰਨ ਦਿੱਤੀ ਸੀ  
ਬਹਿਬਲਕਲਾਂ ਮਾਮਲੇ ਵਿੱਚ ਕੇਸ ਦਰਜ ਕਰਨ ਸਬੰਧੀ SHO ਅਮਰਜੀਤ ਸਿੰਘ ਕੁਲਾਰ ਨੇ ਲਿਖਿਤ ਜਾਣਕਾਰੀ ਹਵਲਦਾਰ ਕਾਹਨ ਸਿੰਘ ਦੇ ਹੱਥ ਥਾਣੇ ਭੇਜਣ ਦਾ ਦਾਅਵਾ ਕੀਤਾ ਹੈ, ਪਰ ਹਵਲਦਾਰ ਕਾਹਨ ਸਿੰਘ ਨੇ SIT ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਹ ਨਾ 'ਤੇ ਕੋਈ ਸੂਚਨਾ ਲੈਕੇ ਥਾਣੇ ਪਹੁੰਚਿਆ ਸੀ ਅਤੇ ਨਾ ਹੀ ਕੇਸ ਕਰਵਾਕੇ FIR ਦੀ ਕਾਪੀ SHO ਨੂੰ ਲਿਆਕੇ ਦਿੱਤੀ ਸੀ, 

ਬਹਿਬਲਕਲਾਂ ਗੋਲੀਕਾਂਡ ਕੇਸ ਵਿੱਚ ਮੁਲਜ਼ਮ ਤਤਕਾਲੀ ਐੱਸਪੀ ਫਾਜ਼ਿਲਕਾ ਬਿਕਰਮਜੀਤ ਸਿੰਘ,ਤਤਕਾਲੀ SHO ਬਾਜਾਖ਼ਾਨਾ ਅਮਰਜੀਤ ਸਿੰਘ ਕੁਲਾਰ ਦੀ ਮਦਦ ਕਰਨ ਵਾਲੇ ਸੁਹੇਲ ਬਰਾੜ ਅਤੇ ਪੰਕਜ ਬੰਸਲ ਖਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੌਰਾਨ SIT ਨੇ ਇਹ ਖ਼ੁਲਾਸਾ ਕੀਤਾ ਸੀ 

ਤੁਹਾਨੂੰ ਦੱਸ ਦੇਈਏ ਕਿ ਗੋਲੀਕਾਂਡ ਦੀ ਜਾਂਚ ਕਰ ਰਹੀ SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ IG ਪਰਮਰਾਜ ਉਮਰਾਨੰਗਲ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਗਿਆ ਹੈ   

 

 

Trending news