ਵਿਆਹ ਕਰਾਉਣ ਦੇ ਚਾਹਵਾਨ ਹੋ ਜਾਣ ਸਾਵਧਾਨ! 1 ਨਹੀਂ 2 ਨਹੀਂ 13 ਲਾੜਿਆਂ ਨੂੰ ਠੱਗ ਕੇ ਭੱਜੀ ਲਾੜੀ
Advertisement
Article Detail0/zeephh/zeephh875349

ਵਿਆਹ ਕਰਾਉਣ ਦੇ ਚਾਹਵਾਨ ਹੋ ਜਾਣ ਸਾਵਧਾਨ! 1 ਨਹੀਂ 2 ਨਹੀਂ 13 ਲਾੜਿਆਂ ਨੂੰ ਠੱਗ ਕੇ ਭੱਜੀ ਲਾੜੀ

ਕੁੱਝ ਲੋਕ ਮੈਟਰੀਮੋਨੀਅਲ ਸਾਈਟਸ ਜਾਂ ਫਿਰ  ਸੰਸਥਾਵਾਂ ਦੇ ਨਾਮ 'ਤੇ ਵੀ ਠੱਗੀ ਕਰਦੇ ਨੇ, ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ  ਸਾਹਮਣੇ ਆਇਆ ਹੈ ਜਿੱਥੇ ਇੱਕ ਹੀ ਲਾੜੀ ਨੇ ਵਿਆਹ ਕਰਾਉਣ ਦੇ ਨਾਮ 'ਤੇ 13 ਲਾੜੇ ਠੱਗ ਲਏ

ਲਾੜੀ ਨੇ ਵਿਆਹ ਕਰਾਉਣ ਦੇ ਨਾਮ 'ਤੇ 13 ਲਾੜੇ ਠੱਗ ਲਏ

ਦਿੱਲੀ : ਵਿਆਹ ਦੇ ਨਾਂ ਤੇ ਠੱਗੀਆਂ  ਤੁਸੀਂ ਅਕਸਰ ਹੀ ਸੁਣੀਆਂ ਹੋਣਗੀਆਂ ਕਦੇ ਲਾੜੇ ਦੇ ਵੱਲੋਂ ਕਦੀ ਲਾੜੀਆਂ ਦੇ ਵੱਲੋਂ, ਕਈ ਲੋਕ  ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ, ਇੱਥੋਂ ਤੱਕ ਕਿ ਕੁੱਝ ਲੋਕ ਮੈਟਰੀਮੋਨੀਅਲ ਸਾਈਟਸ ਜਾਂ ਫਿਰ  ਸੰਸਥਾਵਾਂ ਦੇ ਨਾਮ 'ਤੇ ਵੀ ਠੱਗੀ ਕਰਦੇ ਨੇ, ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ  ਸਾਹਮਣੇ ਆਇਆ ਹੈ ਜਿੱਥੇ ਇੱਕ ਹੀ ਲਾੜੀ ਨੇ ਵਿਆਹ ਕਰਾਉਣ ਦੇ ਨਾਮ 'ਤੇ 13 ਲਾੜੇ ਠੱਗ ਲਏ

ਲਾੜਿਆਂ ਨੂੰ ਫਸਾਉਣ ਲਈ ਇਸ ਤਰ੍ਹਾਂ ਵਿਛਾਇਆ ਸੀ ਜਾਲ

 ਪੁਲਿਸ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਲੋਕਾਂ ਨੂੰ ਟਾਰਗੇਟ ਕਰਦੇ ਨੇ ਜੋ ਵਿਆਹ ਕਰਨਾ ਚਾਹੁੰਦੇ ਸਨ ਅਤੇ ਵਿਆਹ ਦੇ ਚਾਹਵਾਨ ਸਨ ਮੁਲਜ਼ਮ ਮੈਟ੍ਰੀਮੋਨੀਅਲ ਵੈੱਬਸਾਈਟ ਉੱਤੇ ਲੋਕਾਂ ਦੀ ਪ੍ਰੋਫਾਈਲ ਦੇਖਦੇ ਸੀ ਅਤੇ ਉਨ੍ਹਾਂ ਨੂੰ ਫੋਨ ਮਿਲਾਉਂਦੇ ਸੀ ਉਸ ਤੋਂ ਬਾਅਦ ਕਹਿੰਦੇ ਸੀ ਕਿ ਅਸੀਂ ਤੁਹਾਡੇ ਲਈ ਇੱਕ ਚੰਗੀ ਕੁੜੀ  ਵੇਖ ਰੱਖੀ ਹੈ ਅਗਰ ਤੁਸੀਂ ਚਾਹੋ ਤਾਂ ਉਸ ਨਾਲ ਵਿਆਹ ਕਰ ਸਕਦੇ ਹੋ ਉਸ ਕੁੜੀ ਦੀ ਫ਼ੋਟੋ ਨੂੰ ਸੈਂਡ ਕੀਤਾ ਜਾਂਦਾ ਸੀ ਅਤੇ ਵਿਆਹ ਦੇ ਬਦਲੇ ਵਿੱਚ ਉਨ੍ਹਾਂ ਤੋਂ ਪੈਸੇ ਲਏ ਜਾਂਦੇ ਸਨ  

 ਮਾਮਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਹੈ ਜਿੱਥੇ ਵਿਆਹ ਦੇ ਨਾਮ ਤੇ ਇੱਕ ਦਰਜਨ ਤੋਂ ਜ਼ਿਆਦਾ ਲਾੜਿਆਂ ਦੇ ਨਾਲ ਠੱਗੀ ਕੀਤੀ ਗਈ, ਲਾੜੇ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬਰਾਤ ਲੈ ਕੇ ਆਪਣੀ ਲਾੜੀ ਨੂੰ ਲੈਣ ਪਹੁੰਚਿਆ ਤਾਂ  ਲਾੜੀ ਨਹੀਂ ਮਿਲੀ, ਇਸੇ ਲਾੜੀ ਦੇ ਨਾਂ 'ਤੇ ਪੁਲਿਸ ਵੱਲੋਂ ਹੁਣ ਤੱਕ ਅਜਿਹੇ 13 ਮਾਮਲੇ ਦਰਜ ਕੀਤੇ ਨੇ, ਵਿਆਹ ਦੇ ਨਾਂ 'ਤੇ ਪਹਿਲਾਂ ਕੁੜੀਆਂ ਵਿਖਾਇਆ ਗਈਆਂ ਫਿਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ  

ਪੁਲਿਸ ਨੇ ਕੀਤੀ ਜਾਂਚ ਸ਼ੁਰੂ  

ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਐੱਸਪੀ  ਨੇ ਦੱਸਿਆ ਕਿ ਉਨ੍ਹਾਂ ਕੋਲ ਲਗਾਤਾਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਦ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਪਰਖਿਆ ਤਾਂ ਪਤਾ ਲੱਗਿਆ ਕਿ  ਮੁਲਜ਼ਮਾਂ ਦੇ ਵੱਲੋਂ ਤਕਰੀਬਨ ਢਾਈ ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ 10 ਤੋਂ 13 ਲੋਕਾਂ ਨੂੰ ਵਿਆਹ ਦੇ ਨਾਂ 'ਤੇ ਠੱਗਿਆ ਗਿਆ ਹੈ ਮੁਲਜ਼ਮਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦਾ ਵਿਆਹ ਕਰਾ ਦੇਣਗੇ ਇਸ ਦੇ ਲਈ ਮੁਲਜ਼ਮਾਂ ਨੇ ਬਕਾਇਦਾ ਇੱਕ ਕੁੜੀ ਵੀ ਵਿਖਾਈ ਪਰ ਜਦ  ਲਾੜਾ ਵਿਆਹ ਕਰਨ ਪਹੁੰਚਿਆ ਤਾਂ ਮੌਕੇ 'ਤੇ ਲਾੜੀ ਦੇ ਨਾਲ ਨਾਲ ਪੂਰਾ ਆਫ਼ਿਸ ਹੀ ਗਾਇਬ ਸੀ  

3 ਲੋਕਾਂ ਨੂੰ ਬਣਾਇਆ ਗਿਆ ਮੁਲਜ਼ਮ 

ਆਫਿਸ ਬੰਦ ਮਿਲਣ ਤੋਂ ਬਾਅਦ ਪੀੜਤ ਲਾੜੇ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਜਿਸ ਉੱਤੇ ਪੁਲਿਸ ਨੇ FIR ਦਰਜ ਕੀਤੀ ਅਤੇ ਤਿੰਨ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ

WATCH LIVE TV

Trending news