ਕਰਫ਼ਿਊ ਤੋੜਨ ਤੋਂ ਪਹਿਲਾਂ ਪੰਜਾਬ,ਚੰਡੀਗੜ੍ਹ,ਦਿੱਲੀ ਦੇ ਕੋਰੋਨਾ ਬੰਬਾਂ ਬਾਰੇ ਜ਼ਰੂਰ ਪੜ੍ਹ ਲਿਓ
Advertisement

ਕਰਫ਼ਿਊ ਤੋੜਨ ਤੋਂ ਪਹਿਲਾਂ ਪੰਜਾਬ,ਚੰਡੀਗੜ੍ਹ,ਦਿੱਲੀ ਦੇ ਕੋਰੋਨਾ ਬੰਬਾਂ ਬਾਰੇ ਜ਼ਰੂਰ ਪੜ੍ਹ ਲਿਓ

ਚੰਡੀਗੜ੍ਹ ਦੇ ਇੱਕ ਸ਼ਖ਼ਸ ਨਾਲ 9 ਅਤੇ ਨਵਾਂ ਸ਼ਹਿਰ ਦੇ ਇੱਕ ਸ਼ਖ਼ਸ ਨਾਲ 15 ਲੋਕਾਂ ਦਾ ਕੋਰੋਨਾ ਪੋਜ਼ੀਟਿਵ

ਚੰਡੀਗੜ੍ਹ ਦੇ ਇੱਕ ਸ਼ਖ਼ਸ ਨਾਲ 9 ਅਤੇ ਨਵਾਂ ਸ਼ਹਿਰ ਦੇ ਇੱਕ ਸ਼ਖ਼ਸ ਨਾਲ 15 ਲੋਕਾਂ ਦਾ ਕੋਰੋਨਾ ਪੋਜ਼ੀਟਿਵ

ਚੰਡੀਗੜ੍ਹ : (COVID 19) ਕੋਰੋਨਾ ਦੀ ਮਹਾਂਮਾਰੀ  ਨਾਲ ਪੂਰੀ ਦੁਨੀਆ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ,ਚੀਨ ਅਤੇ ਇਟਲੀ ਸਾਡੇ ਸਾਹਮਣੇ ਉਧਾਰਣ ਨੇ, ਕੋਰੋਨਾ ਦੀ ਅਣਦੇਖਿਆ ਕਰਨ ਦਾ ਅੰਜਾਮ ਇਟਲੀ ਭੁਗਤ ਰਿਹਾ ਹੈ, ਇਟਲੀ ਵਿੱਚ ਰੋਜ਼ਾਨਾ ਕੋਰੋਨਾ ਨਾਲ  ਲਾਸ਼ਾਂ ਦੇ ਢੇਰ ਲੱਗ ਰਹੇ ਨੇ, ਪਰ ਇਸ ਦੇ ਬਾਵਜੂਦ ਅਸੀਂ  ਸੁਧਰ ਨੂੰ ਤਿਆਰ ਨਹੀਂ, ਭਾਰਤ ਦੇ ਕੇਰਲਾ ਸੂਬੇ ਵਿੱਚ ਜਦੋਂ ਪਹਿਲਾਂ ਕੋਰੋਨਾ ਦਾ ਮਰੀਜ਼ ਭਰਤੀ ਹੋਇਆ ਸੀ ਤਾਂ ਭਾਰਤ ਸਰਕਾਰ ਨੇ ਕੋਰੋਨਾ ਨੂੰ ਲੈਕੇ ਵਿਦੇਸ਼ ਤੋਂ ਆਉਣ ਵਾਲੇ  ਲੋਕਾਂ ਲਈ 14 ਦਿਨ ਆਈਸੋਲੇਸ਼ਨ ਵਿੱਚ ਰਹਿਣ ਦੀ ਗਾਈਡ ਲਾਈਨ ਜਾਰੀ ਕੀਤੀਆਂ ਪਰ ਇਸਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਚੰਡੀਗੜ੍ਹ ਅਤੇ ਨਵਾਂ ਸ਼ਹਿਰ ਦੇ ਇੱਕ ਸ਼ਖ਼ਸ ਨੇ ਵੀ ਆਈਸੋਲੇਸ਼ਨ ਨਿਯਮ ਨੂੰ ਅਣਗੋਲਿਆ ਕੀਤਾ ਸੀ ਅੱਜ ਇਨ੍ਹਾਂ ਦੋਵਾ ਦੀ ਲਾਪਰਵਾਹੀ ਨਾਲ  ਪੰਜਾਬ ਅਤੇ ਟ੍ਰਾਈ ਸਿੱਟੀ ਦੇ ਕਈ ਲੋਕ ਖ਼ਤਰੇ ਵਿੱਚ ਆ ਗਏ ਨੇ 

ਪੰਜਾਬ ਵਿੱਚ ਕੋਰੋਨਾ ਬੰਬ ਦੇ ਸ਼ਿਕਾਰ 

ਪੰਜਾਬ ਵਿੱਚ ਨਵਾਂ ਸ਼ਹਿਰ ਦੇ ਜਿਸ ਪਹਿਲੇ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ ਉਸ ਦਾ ਵਾਇਰਸ ਪੂਰੇ ਪੰਜਾਬ ਦੇ ਲਈ ਕੋਰੋਨਾ ਬੰਬ ਬਣ ਚੁੱਕਿਆ ਹੈ,ਰੋਜ਼ਾਨਾਂ ਥਾਂ-ਥਾਂ 'ਤੇ ਇਸ ਦਾ ਫੈਲਾਇਆ ਹੋਇਆ ਵਾਇਰਸ ਲੋਕਾਂ ਵਿੱਚ ਖ਼ੌਫ ਫੈਲਾ ਰਿਹਾ ਹੈ, ਹੁਣ ਤੱਕ 70 ਸਾਲ ਦੇ ਇਸ ਸ਼ਖ਼ਸ ਨਾਲ ਉਸ ਦੇ ਆਪਣੇ ਹੀ ਪਰਿਵਾਰ ਦੇ 8 ਲੋਕਾਂ ਵਿੱਚ ਕੋਰੋਨਾ ਪੋਜ਼ੀਟਿਵ ਦੀ ਪੁਸ਼ਟੀ ਹੋਈ ਹੈ, ਤਾਜ਼ਾ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ ਸੀ, ਇਸ ਸ਼ਖ਼ਸ ਦੇ ਪੋਤਰੇ ਦਾ ਟੈਸਟ ਪੋਜ਼ੀਟਿਵ ਆਇਆ, ਇਸ ਤੋਂ ਪਹਿਲਾਂ 3 ਪੁੱਤਰ, ਇੱਕ ਨੂੰਹ,ਬੇਟੀ ਅਤੇ 12 ਵਿੱਚ ਪੜ੍ਹਨ ਵਾਲੀ ਪੋਤਰੀ ਦਾ ਟੈਸਟ ਵੀ ਪੋਜ਼ੀਟਿਵ ਆਇਆ ਸੀ,ਜਦਕਿ 70 ਦੇ ਸ਼ਖ਼ਸ ਦੇ ਸੰਪਰਕ ਵਿੱਚ ਆਉਣ ਵਾਲੇ ਇੱਕ ਗ੍ਰੰਥੀ ਦਾ ਟੈਸਟ ਵੀ ਪੋਜ਼ੀਟਿਵ ਆਇਆ ਸੀ, ਐਤਵਾਰ ਨਵਾਂ ਸ਼ਹਿਰ ਦੇ ਹੀ  7 ਹੋਰ ਲੋਕਾਂ ਦਾ ਟੈਸਟ ਪੋਜ਼ੀਟਿਵ ਆਇਆ ਸੀ,ਹੁਣ ਤੱਕ ਇਸ ਸ਼ਖ਼ਸ ਤੋਂ 15 ਲੋਕਾਂ ਦਾ ਟੈਸਟ ਪੋਜ਼ੀਟਿਵ ਆ ਚੁੱਕਿਆ ਹੈ, ਸਿਰਫ਼ ਇਨ੍ਹਾਂ ਹੀ 7 ਮਾਰਚ ਨੂੰ ਭਾਰਤ ਪਰਤ ਤੋਂ ਬਾਅਦ ਇਹ ਸ਼ਖ਼ਸ ਹੋਲਾ ਮਹੱਲਾ ਵੀ ਗਿਆ ਸੀ, ਅਜਿਹੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਇਸ ਸ਼ਖ਼ਸ ਦੇ ਨਾਲ ਡਰ ਦਾ ਮਹੌਲ ਬਣ ਗਿਆ ਹੈ ਹਾਲਾਂਕਿ ਸਿਹਤ ਮਹਿਕਮੇ ਦੀਆਂ ਕਈ ਟੀਮਾਂ ਆਨੰਦਪੁਰ ਸਾਹਿਬ ਵਿੱਚ ਪੂਰੇ ਹਾਲਾਤਾਂ 'ਤੇ ਨਜ਼ਰ ਰੱਖ ਰਹੀਆਂ ਨੇ,ਇਸ ਦੇ ਨਾਲ ਜਿਸ ਹਸਪਤਾਲ ਵਿੱਚ ਮੌਤ ਤੋਂ ਪਹਿਲਾਂ ਇਸ ਦਾ ਇਲਾਜ ਚੱਲ ਰਿਹਾ ਸੀ ਉੱਥੇ ਦਾਖ਼ਲ ਮਰੀਜ਼ਾਂ ਨੂੰ ਲੈਕੇ ਵੀ ਡਾਕਟਰ ਪਰੇਸ਼ਾਨ ਨੇ, ਹਸਪਤਾਲ ਨੇ ਭਰਤੀ ਸਾਰੇ ਮਰੀਜ਼ਾ ਦਾ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ

ਟ੍ਰਾਈ ਸਿਟੀ ਵਿੱਚ ਕੋਰੋਨਾ ਬੰਬ ਦੇ ਸ਼ਿਕਾਰ 

ਚੰਡੀਗੜ੍ਹ ਦੇ ਪਹਿਲੇ ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਸਿੱਧ ਅਤੇ ਅਸਿੱਧੇ ਸੰਪਰਕ ਨਾਲ ਟ੍ਰਾਈ ਸਿੱਟੀ ਵਿੱਚ 9 ਲੋਕਾਂ ਦਾ ਕੋਰੋਨਾ ਪੋਜ਼ੀਟਿਵ ਟੈਸਟ ਆਇਆ ਹੈ, ਇੰਗਲੈਂਡ ਤੋਂ ਆਈ 23 ਸਾਲ ਦੀ ਕੁੜੀ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਪੋਜ਼ੀਟਿਵ ਦੇ ਲੱਛਣ ਵੇਖੇ ਗਏ ਸਨ, ਉਸ ਤੋਂ ਬਾਅਦ ਕੁੜੀ ਦੀ ਮਾਂ,ਭਰਾ,ਭੈਣ ਅਤੇ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਦਾ ਵੀ ਕੋਰੋਨਾ ਵਾਇਰਸ ਦਾ ਟੈਸਟ ਪੋਜ਼ੀਟਿਵ ਆਇਆ, ਸ਼ੁੱਕਰਵਾਰ ਕੁੜੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਗਿਣਤੀ 4 ਸੀ, ਪਰ ਸ਼ੁੱਕਰਵਾਰ ਨੂੰ ਇਹ ਵੱਧ ਕੇ ਉਸ ਵੇਲੇ 5 ਹੋ ਗਈ ਜਦੋਂ ਪਤਾ ਚੱਲਿਆ ਕੀ 23 ਸਾਲ ਦੀ ਕੁੜੀ ਜਿਸ ਸੈਲੂਨ ਵਿੱਚ ਗਈ ਸੀ ਉਸ ਸੈਲੂਨ ਵਿੱਚ ਕੰਮ ਕਰਨ ਵਾਲੀ ਮਹਿਲਾ ਦਾ ਟੈਸਟ ਵੀ ਪੋਜ਼ੀਟਿਵ ਆਇਆ,ਹੁਣ ਤੱਕ ਕੁੜੀ ਦੇ ਸਿੱਧੇ ਸੰਪਰਕ ਨਾਲ 5 ਲੋਕਾਂ ਵਿੱਚ ਕੋਰੋਨਾ ਵਾਇਰਸ ਪੋਜ਼ੀਟਿਵ ਦੇ ਲੱਛਣ ਮਿਲੇ ਸਨ, ਪਰ ਐਤਵਾਰ ਨੂੰ ਖ਼ਬਰ ਆਈ ਕੀ  ਸੈਲੂਨ ਵਿੱਚ ਕੰਮ ਕਰਨ ਵਾਲੀ ਮਹਿਲਾ ਦਾ ਜੋ ਨਰਸ  ਇਲਾਜ ਕਰ ਰਹੀ ਸੀ ਉਸ ਦਾ ਵੀ ਟੈਸਟ ਕੋਰੋਨਾ ਪੋਜ਼ੀਟਿਵ ਆਇਆ ਹੈ,ਯਾਨੀ ਅਸਿੱਧੇ ਤੌਰ 'ਤੇ ਉਸੇ ਮਹਿਲਾ ਨਾਲ 6 ਵੇਂ ਸ਼ਖ਼ਸ ਵਿੱਚ ਕੋਰੋਨਾ ਦਾ ਵਾਇਰਸ ਫ਼ੈਲਿਆ, ਐਤਵਾਰ ਨੂੰ ਚੰਡੀਗੜ੍ਹ ਇੱਕ ਹੋਰ ਕੋਰੋਨਾ ਵਾਇਰਸ ਦੇ ਮਰੀਜ਼ ਦੀ ਖ਼ਬਰ ਆਈ ਬਾਅਦ ਵਿੱਚੋਂ ਪਤਾ ਚਲਿਆ ਕੀ ਇਹ ਸ਼ਖ਼ਸ 23 ਸਾਲ ਦੀ ਕੁੜੀ ਦਾ ਦੋਸਤ ਸੀ, ਯਾਨੀ ਕੁੜੀ ਦੇ ਸਿੱਧੇ ਸੰਪਰਕ ਨਾਲ 7 ਵੇਂ ਸ਼ਖ਼ਸ ਵਿੱਚ ਕੋਰੋਨਾ ਦਾ ਵਾਇਰਸ ਫੈਲਿਆ, ਸੋਮਵਾਰ ਨੂੰ ਚੰਡੀਗੜ ਵਿੱਚ ਇੱਕ ਹੋਰ ਨੌਜਵਾਨ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕੀ ਕੁੜੀ ਦੇ ਭਰਾ ਦੇ ਸੰਪਰਕ ਵਿੱਚ ਆਉਣ ਨਾਲ ਭਰਾ ਦੇ ਦੋਸਤ ਦਾ ਟੈਸਟ ਵੀ ਕੋਰੋਨਾ ਪੋਜ਼ੀਟਿਵ ਆਇਆ ਹੈ,ਯਾਨੀ ਅਸਿੱਧੇ ਤੌਰ 'ਤੇ ਇਹ 8ਵਾਂ ਮਾਮਲਾ ਸੀ, ਸੋਮਵਾਰ ਦੁਪਹਿਰ ਹੁੰਦੇ ਹੋਏ 9 ਵਾਂ ਮਾਮਲਾ ਵੀ ਸਾਹਮਣੇ ਆ ਗਿਆ 80 ਸਾਲ ਦੀ ਬਜ਼ੁਰਗ ਵਿੱਚ ਕੋਰੋਨਾ ਵਾਇਰਸ ਪੋਜ਼ੀਟਿਵ ਦੇ ਲੱਛਣ ਵੇਖੇ ਗਏ,ਇਹ ਬਜ਼ੁਰਗ ਮਹਿਲਾ ਵੀ ਚੰਡੀਗੜ੍ਹ ਦੀ ਪਹਿਲੀ 23 ਸਾਲ ਕੋਰੋਨਾ ਪੀੜਤ ਦੇ ਸੰਪਰਕ ਸੀ 

ਦਿੱਲੀ ਵਿੱਚ ਕੋਰੋਨਾ ਬੰਬ ਦੇ ਸ਼ਿਕਾਰ

ਦਿੱਲੀ ਵਿੱਚ ਕੋਰੋਨਾ ਪੋਜ਼ੀਟਿਵ ਕੇਸ ਨੰਬਰ 10 ਦੇ ਸੰਪਰਕ ਵਿੱਚ ਆਉਣ ਨਾਲ ਹੁਣ ਤੱਕ 7 ਲੋਕਾਂ ਵਿੱਚ ਕੋਰੋਨਾ ਪੋਜ਼ੀਟਿਵ ਆਇਆ ਹੈ, ਵਿਦੇਸ਼ ਤੋਂ ਪਰਤੀ ਮਾਂ ਨੂੰ ਲੈਣ ਗਏ ਬੇਟੇ ਵਿੱਚ ਕੋਰੋਨਾ ਪੋਜ਼ੀਟਿਵ ਆਇਆ, ਉਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਕੁੱਲ 7 ਲੋਕਾਂ ਵਿੱਚ ਕੋਰੋਨਾ ਪੋਜ਼ੀਟਿਵ ਦੇ ਲੱਛਣ ਵੇਖੇ ਗਏ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਦਿੱਲੀ ਵਿੱਚ ਜਿਸ ਬਜ਼ੁਰਗ ਮਹਿਲਾ ਦੀ ਕੋਰੋਨਾ ਨਾਲ ਪਹਿਲੀ ਮੌਤ ਹੋਈ ਸੀ ਉਸ ਦੇ ਪਿੱਛੇ ਵੀ ਲਾਪਰਵਾਹੀ ਜ਼ਿੰਮੇਵਾਰ ਸੀ, ਬਜ਼ੁਰਗ ਮਹਿਲਾ ਨੇ ਵਿਦੇਸ਼ ਤੋਂ ਪਰਤੇ ਪੁੱਤਰ ਨੂੰ ਗਲੇ ਲੱਗਾ ਲਿਆ ਸੀ ਜਦਕਿ ਪੁੱਤਰ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਸ਼ਿਕਾਰ ਸੀ  

 

 

 

Trending news