CORONA:ਪੂਰੇ ਦੇਸ਼ ਵਿੱਚ ਲਾਕਡਾਊਨ ਪਰ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀ ਹੋੋਣਗੇ ਆਊਟ !

ਪੰਜਾਬ ਸਰਕਾਰ ਛੱਡੇਗੀ 6 ਹਜ਼ਾਰ ਕੈਦੀ 

 CORONA:ਪੂਰੇ ਦੇਸ਼ ਵਿੱਚ ਲਾਕਡਾਊਨ ਪਰ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀ ਹੋੋਣਗੇ ਆਊਟ !
ਪੰਜਾਬ ਸਰਕਾਰ ਛੱਡੇਗੀ 6 ਹਜ਼ਾਰ ਕੈਦੀ

ਚੰਡੀਗੜ੍ਹ : (COVID 19) ਕੋਰੋਨਾ ਵਾਇਰਸ ਦੀ ਵਜ੍ਹਾਂ ਸਰਕਾਰ ਨੇ ਪੂਰੇ ਦੇਸ਼ ਵਿੱਚ 21 ਦਿਨ ਦਾ ਲਾਕਡਾਊਨ ਦਾ ਐਲਾਨ ਕੀਤਾ ਹੈ ਯਾਨੀ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਹੈ,ਪਰ ਉਸੇ ਕੋਰੋਨਾ ਵਾਇਰਸ ਦੇ ਡਰ ਤੋਂ ਜਿਹੜੇ ਲੋਕ ਲਾਕਅੱਪ ਵਿੱਚ ਨੇ ਉਨ੍ਹਾਂ ਨੂੰ ਸਰਕਾਰ ਨੇ ਛੱਡਣ ਦਾ ਫ਼ੈਸਲਾ ਲਿਆ ਹੈ,ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਜੇਲ੍ਹ ਦੀ ਸਮਰੱਥਾ ਤੋਂ ਜ਼ਿਆਦਾ ਹੈ ਇਸ ਲਈ ਜੇਲ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ 'ਤੇ 6 ਹਜ਼ਾਰ ਕੈਦੀਆਂ ਨੂੰ ਪੈਰੋਲ ਅਤੇ ਜ਼ਮਾਨਤ 'ਤੇ ਛੱਡਣ ਦਾ ਫ਼ੈਸਲਾ ਲਿਆ ਹੈ

ਕਿਹੜੇ ਕੈਦੀ ਬਾਹਰ ਆ ਸਕਣਗੇ ?

ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹਾਈ ਲੈਵਲ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਦੀ ਸਿਫ਼ਾਰਿਸ਼ 'ਤੇ ਹੀ ਕੈਦੀਆਂ ਨੂੰ ਪੈਰੋਲ ਅਤੇ ਜ਼ਮਾਨਤ ਦਿੱਤੀ ਜਾਵੇਗੀ, ਇਸ ਕਮੇਟੀ ਦੇ ਚੇਅਰਮੈਨ ਹੋਣਗੇ ਪੰਜਾਬ ਲੀਗਲ ਸਰਵਿਸ ਅਥਾਰਿਟੀ ਦੇ ਚੇਅਰਮੈਨ,ਇਸ ਦੇ ਨਾਲ ਕਮੇਟੀ ਵਿੱਚ ਪ੍ਰਿੰਸੀਪਲ ਸਕੱਤਰ ਜੇਲ੍ਹ,ADGP ਜੇਲ੍ਹ ਇਸ ਦੇ ਮੈਂਬਰ ਹੋਣਗੇ,ਕਮੇਟੀ ਸੂਬੇ ਦੀਆਂ ਜੇਲ੍ਹਾਂ ਨੂੰ ਇੱਕ ਗਾਈਡ ਲਾਈਨ ਦੇਵੇਗੀ ਜਿਸ ਦੇ ਅਧਾਰ 'ਤੇ ਜੇਲ੍ਹ ਅਧਿਕਾਰੀ ਤੈਅ ਕਰਨਗੇ ਕੀ ਕਿਹੜੇ ਕੈਦੀਆਂ ਨੂੰ ਪੈਰੋਲ ਅਤੇ ਜ਼ਮਾਨਤ ਦੇਣੀ ਹੈ,ਪੰਜਾਬ ਸਰਕਾਰ ਉਨ੍ਹਾਂ ਕੈਦੀਆਂ ਨੂੰ ਤਰਜ਼ੀ ਦੇਵੇਗੀ ਜਿਨ੍ਹਾਂ ਦਾ ਪਿਛਲਾ ਪੈਰੋਲ ਦਾ ਰਿਕਾਰਡ ਚੰਗਾ ਰਿਹਾ ਹੈ,7 ਸਾਲ ਦੀ ਸਜ਼ਾ ਕੱਟ ਰਹੇ ਮੁਲਜ਼ਮਾਂ ਨੂੰ 6 ਹਫ਼ਤੇ ਦਾ ਪੈਰੋਲ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਜਿਨ੍ਹਾਂ ਮੁਲਜ਼ਮਾਂ ਨੂੰ ਹੁਣ ਤੱਕ ਅਦਾਲਤ ਨੇ ਸਜ਼ਾ ਨਹੀਂ ਸੁਣਾਈ ਹੈ ਉਨ੍ਹਾਂ ਨੂੰ 6 ਹਫ਼ਤਿਆਂ ਦੀ ਜ਼ਮਾਨਤ ਦਿੱਤੀ ਜਾ ਸਕਦੀ ਹੈ,ਸਰਕਾਰ ਉਨ੍ਹਾਂ ਕੈਦੀਆਂ ਦੀ ਪੈਰੋਲ ਅਤੇ ਜ਼ਮਾਨਤ 6 ਹਫ਼ਤੇ ਹੋਣ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ ਜਿਹੜੇ ਕੈਦੀ ਪਹਿਲਾਂ ਤੋਂ ਪੈਰੋਲ 'ਤੇ ਬਾਹਰ ਨੇ, 6 ਹਜ਼ਾਰ ਕੈਦੀਆਂ ਦੀ ਲਿਸਟ ਵਿੱਚ ਉਨ੍ਹਾਂ ਕੈਦੀਆਂ ਨੂੰ ਤਰਜ਼ੀ ਦਿੱਤੀ ਜਾਵੇਗੀ ਜਿਹੜੇ ਕੈਦੀ ਬਜ਼ੁਰਗ ਨੇ, HIV ਜਾਂ ਫ਼ਿਰ ਹੋਰ ਕਿਸੇ ਗੰਭੀਰ ਬਿਮਾਰੀ ਨਾਲ ਲੜ ਰਹੇ ਨੇ,ਇਸ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ 

ਕਿਹੜੇ ਕੈਦੀਆਂ ਨੂੰ ਨਹੀਂ ਮਿਲੇਗੀ ਰਾਹਤ  ?

ਕੋਰੋਨਾ ਵਾਇਰਸ ਦੌਰਾਨ ਜਿਨ੍ਹਾਂ ਕੈਦੀਆਂ ਨੂੰ ਰਾਹਤ ਨਹੀਂ ਮਿਲੇਗੀ ਉਹ ਕੈਦੀ ਨੇ POCSO ACT,ਸੈਕਸ਼ਨ 376,379 B 12 IPC,ACID ਹਮਲੇ,UAPA,EXPLOSIVE ACT,ਵਿਦੇਸ਼ੀ ਕੈਦੀ,ਇਸ ਦੇ ਨਾਲ NDPS ACT ਅਧੀਨ ਬੰਦ ਕੈਦੀਆਂ ਨੂੰ ਵੀ ਜ਼ਮਾਨਤ ਜਾਂ ਫ਼ਿਰ ਪੈਰੋਲ ਨਹੀਂ ਦਿੱਤੀ ਜਾਵੇਗੀ

ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਨ੍ਹੇ ਕੈਦੀ  ?

ਪੰਜਾਬ ਵਿੱਚ 24 ਜੇਲ੍ਹਾਂ ਨੇ ਜਿਸ ਵਿੱਚ 24 ਹਜ਼ਾਰ ਕੈਦੀ ਬੰਦ ਨੇ ਜਦਕਿ ਸੂਬੇ ਵਿੱਚ ਜੇਲ੍ਹਾਂ ਦੀ ਸਮਰੱਥਾ 23488 ਕੈਦੀਆਂ ਦੀ ਨੇ ਯਾਨੀ ਪੰਜਾਬ ਦੀ ਜੇਲ੍ਹਾਂ ਵਿੱਚ ਕੈਦੀ ਸਮਰੱਥਾਂ ਤੋਂ ਵੱਧ ਨੇ,ਕੋਰੋਨਾ ਵਾਇਰਸ ਦੌਰਾਨ ਇਹ ਹੋਰ ਖ਼ਤਰਨਾਕ ਹੋ ਜਾਂਦਾ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਬਚਾਅ ਹੀ ਦੂਰੀ ਹੈ, ਜੇਕਰ ਕਿਸੇ ਇੱਕ ਕੈਦੀ ਤੋਂ ਵੀ ਵਾਇਰਸ ਜੇਲ੍ਹ ਦੇ ਅੰਦਰ ਦਾਖ਼ਲ ਹੋ ਗਿਆ ਤਾਂ ਇਹ ਖ਼ਤਰਨਾਕ ਰੂਪ ਲੈ ਸਕਦਾ ਹੈ