ਹੁਣ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਕੋਰੋਨਾ ਫ਼ਰੰਟ ਲਾਈਨ 'ਤੇ ਨਹੀਂ ਕੀਤਾ ਜਾਵੇਗਾ ਤੈਨਾਤ
Advertisement

ਹੁਣ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਕੋਰੋਨਾ ਫ਼ਰੰਟ ਲਾਈਨ 'ਤੇ ਨਹੀਂ ਕੀਤਾ ਜਾਵੇਗਾ ਤੈਨਾਤ

ਗੰਭੀਰ ਬਿਮਾਰੀ ਨਾਲ ਪੀੜਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਕੋਰੋਨਾ ਫ਼ਰੰਟ ਲਾਈਨ 'ਤੇ ਨਹੀਂ ਲੱਗੇਗੀ 

ਗੰਭੀਰ ਬਿਮਾਰੀ ਨਾਲ ਪੀੜਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਕੋਰੋਨਾ ਫ਼ਰੰਟ ਲਾਈਨ 'ਤੇ ਨਹੀਂ ਲੱਗੇਗੀ

ਚੰਡੀਗੜ੍ਹ :  44 ਹਜ਼ਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਵਕਤ ਕੋਰੋਨਾ ਖ਼ਿਲਾਫ਼ ਜੰਗ ਵਿੱਚ ਪਹਿਲੀ ਕਤਾਰ ਵਿੱਚ ਖੜੇ ਹੋਕੇ ਜੰਗ ਲੜ ਰਹੇ ਨੇ, ਪਰ ਪੰਜਾਬ ਪੁਲਿਸ ਵੱਲੋਂ ਜਦੋਂ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ  ਕਾਊਸਲਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਪਰਿਵਾਰ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਸੁਝਾਅ ਸਾਹਮਣੇ ਆਏ, ਇਨ੍ਹਾਂ ਵਿੱਚ ਇੱਕ ਸੁਝਾਅ ਸੀ ਕੀ ਜਿਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਬੱਚੇ  ਬਹੁਤ ਛੋਟੇ ਨੇ ਉਨ੍ਹਾਂ ਨੂੰ ਕੋਰੋਨਾ ਦੀ ਫ਼ਰੰਟ ਲਾਈਨ ਤੋਂ ਦੂਰ ਰੱਖਿਆ ਜਾਵੇ  ਇਸ ਦੇ ਨਾਲ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਮੁਲਾਜ਼ਮਾਂ ਨੂੰ ਵੀ ਕੋਰੋਨਾ ਦੀ ਡਿਊਟੀ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਗਈ ਸੀ, ਡੀਜੀਪੀ ਦਿਨਕਰ ਗੁਪਤਾ ਨੇ ਪੁਲਿਸ ਮੁਲਾਜ਼ਮਾਂ ਅਤੇ ਪਰਿਵਾਰ ਦੀ ਇਹ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀ ਜਿਸ ਨੂੰ ਮੁੱਖ ਮੰਤਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ  

ਕਿੰਨਾ ਦੀ ਡਿਊਟੀ ਕੋਰੋਨਾ ਫ਼ਰੰਟ ਲਾਈਨ 'ਤੇ ਨਹੀਂ ਲੱਗੇਗੀ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਨਿਰਦੇਸ਼ ਦਿੱਤੇ ਨੇ ਕੀ ਜਿਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਬੱਚੀਆਂ ਦੀ ਉਮਰ 5 ਸਾਲ ਤੋਂ ਘੱਟ ਹੈ ਉਨ੍ਹਾਂ ਲਈ ਕੋਰੋਨਾ ਵਾਲੀ ਥਾਂ 'ਤੇ ਡਿਊਟੀ ਕਰਨਾ ਮੁਸ਼ਕਿਲ ਹੈ,ਲਿਹਾਜ਼ਾ ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ ਇਸ ਦੇ ਨਾਲ ਜਿਨ੍ਹਾਂ ਮਹਿਲਾਵਾਂ ਦੇ ਪਤੀ ਵੀ ਪੁਲਿਸ ਵਿੱਚ ਨੇ ਅਤੇ ਘਰ ਵਿੱਚ ਛੋਟੇ ਬੱਚੇ ਨੇ  ਤਾਂ ਉਨ੍ਹਾਂ ਨੂੰ ਕੋਰੋਨਾ ਦੀ ਫਰੰਟ ਲਾਈਨ ਡਿਊਟੀ ਤੋਂ ਮੁਕਤ ਕੀਤਾ ਜਾਵੇਗਾ, ਇਸ ਤੋਂ ਇਲਾਵਾ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਸਾਹ ਅਤੇ ਗੰਭੀਰ ਬਿਮਾਰੀ ਹੈ ਉਨ੍ਹਾਂ ਨੂੰ ਵੀ ਕੋਰੋਨਾ ਦੀ ਫਰੰਟ ਲਾਈਨ ਡਿਊਟੀ ਤੋਂ ਦੂਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ,ਲੁਧਿਆਣਾ ਵਿੱਚ ACP ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ 55 ਸਾਲ ਤੋਂ ਵਧ ਉਮਰ ਦੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਕੋਰੋਨਾ ਵਾਲੀ ਥਾਂ 'ਤੇ ਨਹੀਂ ਲੱਗੇਗੀ, ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਦੇ ਸਾਰੇ ਆਈਜੀਪੀ,ਕਮਿਸ਼ਨਰਾਂ,ਐੱਸਐੱਸਪੀ ਨੂੰ ਇਹ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਨੇ  

ਕਿਵੇਂ ਹੋਈ ਪੁਲਿਸ ਮੁਲਾਜ਼ਮਾਂ  ਦੀ ਕਾਊਸਲਿੰਗ ?

ਪੰਜਾਬ ਪੁਲਿਸ ਵੱਲੋਂ ਚੈੱਨਈ ਦੀ ਇੱਕ NGO ਮਾਸਟਰ ਮਾਇੰਡ ਫਾਊਨਡੇਸ਼ਨ ਨਾਲ ਮਿਲ ਕੇ ਟੈਲੀ ਕਾਊਨਸਲਿੰਗ  ਸ਼ੁਰੂ  ਕੀਤਾ ਸੀ,ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕੀ ਫਾਉਨਡੇਸ਼ਨ ਵੱਲੋਂ 2 ਹਫ਼ਤਿਆਂ ਦੇ ਵਿੱਚ ਹੈਲਪ ਲਾਈਨ ਦੇ ਜ਼ਰੀਏ 130 ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ  ਜਿਨ੍ਹਾਂ ਵਿੱਚੋਂ  104 ਕਾਲ ਕਾਊਸਲਿੰਗ ਦੇ ਜ਼ਰੀਏ ਹੱਲ ਕੀਤੀ ਗਈ  ਜਦਕਿ   23 ਮਾਮਲਿਆਂ ਵਿੱਚ ਕਾਉਸਲਿੰਗ ਜਾਰੀ ਹੈ, ਫਾਉਨਡੇਸ਼ਨ ਵੱਲੋਂ ਲਏ ਗਏ ਕਾਲ ਵਿੱਚ 1/3 ਹਿੱਸਾ ਮੁਲਾਜ਼ਮਾਂ ਦੀਆਂ ਪਤਨੀਆਂ ਦਾ ਸੀ ਜਿਨ੍ਹਾਂ ਨੇ ਮੁਲਾਜ਼ਮਾਂ ਦੀ ਸਿਹਤ ਨਾਲ ਜੁੜੀ ਚੀਜ਼ਾਂ 'ਤੇ ਚਿੰਤਾ ਜ਼ਾਹਿਰ ਕੀਤੀ ਸੀ

Trending news