14 ਦਿਨ ਦੀ ਰਿਮਾਂਡ ਤੋਂ ਬਾਅਦ ਦੀਪ ਸਿੱਧੂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ
Trending Photos
ਦਿੱਲੀ : ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਦੀਪ ਸਿੱਧੂ ਨਿਆਇਕ ਹਿਰਾਸਤ ਵਿੱਚ ਹੈ, ਪਰ ਹੁਣ ਇੱਕ ਵੱਡਾ ਨਾਂ ਉਨ੍ਹਾਂ ਦੇ ਹੱਕ ਵਿੱਚ ਉੱਤਰ ਆਇਆ ਹੈ, ਗੱਲ ਕਰ ਰਹੇ ਹਾਂ DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ। ਹਾਲਾਂਕਿ ਸਿਰਸਾ ਦੇ ਬਿਆਨ ਤੋਂ ਬਾਅਦ ਬਿਕਰਮ ਮਜੀਠੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਦੀਪ ਸਿੱਧੂ ਨੂੰ ਲੈਕੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ
DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਸੀ ਕਿ ਦੀਪ ਸਿੱਧੂ ਦੀ ਰਿਹਾਈ ਲਈ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਸਿਰਸਾ ਨੇ ਕਾਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਸੀ,Abp ਨਿਉਜ਼ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਿਰਸਾ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਹੈ ਪਰ ਉਨ੍ਹਾਂ ਦੀ ਪਾਰਟੀ ਵੱਲੋਂ ਦੀਪ ਸਿੱਧੂ ਦੀ ਹਮਾਇਤ ਨਹੀਂ ਕੀਤੀ ਜਾਵੇਗੀ।
DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨ ਵੀ ਨਿਆਇਕ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦਾ ਸਮਰਥਨ ਕੀਤਾ ਸੀ। ਟਵੀਟ ਕਰਕੇ ਭਰੋਸਾ ਦਵਾਇਆ ਗਿਆ ਸੀ ਕਿ ਦੀਪ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਲੈ ਆਉਣਗੇ। ਇਸ ਸਭ ਤੋਂ ਬਾਅਦ ਹੋਏ ਜ਼ਬਰਦਸਤ ਵਿਰੋਧ 'ਤੇ ਵੀ ਉਨ੍ਹਾਂ ਨੇ ਆਪਣਾ ਸਟੈਂਡ ਸਾਫ਼ ਕੀਤਾ ਤੇ ਸਿੱਧੂ ਨਾਲ ਡੱਟ ਕੇ ਖੜੇ ਰਹਿਣ ਦੀ ਗੱਲ ਆਖੀ ਹੈ।
ਗੌਰਤਲਬ ਹੈ ਕਿ 26 ਜਨਵਰੀ ਹਿੰਸਾ ਦੌਰਾਨ ਪ੍ਰਦਰਸ਼ਨਕਾਰੀ ਲਾਲ ਕਿੱਲੇ ਅੰਦਰ ਦਾਖ਼ਲ ਹੋਏ ਸਨ। ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਮੁਲਜ਼ਮ ਕਰਾਰ ਦਿੱਤਾ ਸੀ, 23 ਫ਼ਰਵਰੀ ਨੂੰ ਅਦਾਲਤ ਨੇ ਮੁਲਜ਼ਮ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਸੀ,ਇਸ ਤੋਂ ਪਹਿਲਾਂ 2 ਵਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਦੀਪ ਸਿੱਧੂ ਦਾ ਰਿਮਾਂਡ ਮਿਲਿਆ ਸੀ, ਇਸ ਦੌਰਾਨ ਲਾਲ ਕਿੱਲਾ ਮਾਮਲੇ ਦੇ ਇੱਕ ਹੋਰ ਮੁਲਜ਼ਮ ਇਕਬਾਲ ਸਿੰਘ ਦੇ ਨਾਲ ਪੁਲਿਸ ਦੀਪ ਸਿੱਧੂ ਨੂੰ ਲਾਲ ਕਿੱਲੇ ਲੈਕੇ ਗਈ ਅਤੇ 26 ਜਨਵਰੀ ਦੀ ਪੂਰੀ ਵਾਰਦਾਤ ਦਾ ਰੀਕ੍ਰੀਏਸ਼ਨ ਕੀਤਾ ਗਿਆ ਸੀ