ਨਕਲੀ NRI ਨੇ ਕਰਵਾਏ 4 ਵਿਆਹ, ਹੁਣ ਅੱਖਾਂ ’ਚ ਘਸੁੰਨ ਦੇ ਦੇ ਰੋ ਰਹੇ ਠੱਗੇ ਗਏ ਪਰਿਵਾਰ
Advertisement
Article Detail0/zeephh/zeephh1348654

ਨਕਲੀ NRI ਨੇ ਕਰਵਾਏ 4 ਵਿਆਹ, ਹੁਣ ਅੱਖਾਂ ’ਚ ਘਸੁੰਨ ਦੇ ਦੇ ਰੋ ਰਹੇ ਠੱਗੇ ਗਏ ਪਰਿਵਾਰ

ਜਗਜੀਤ ਸਿੰਘ ਉਰਫ਼ ਸੋਨੂੰ ਨੇ ਖੁਦ ਨੂੰ ਐੱਨ. ਆਈ. ਆਈ (NRI) ਦੱਸ ਪੰਜਾਬ ਦੀਆਂ 4 ਚਾਰ ਕੁੜੀਆਂ ਨਾਲ ਵਿਆਹ ਕਰਵਾਇਆ ਤੇ ਪੈਸੇ ਵੀ ਠੱਗੇ। ਮੈਟਰੀਮੋਨੀਅਲ ਸਾਈਟ ’ਤੇ ਜਾਣ-ਪਹਿਚਾਣ ਤੋਂ ਬਾਅਦ ਕਰਵਾਇਆ ਵਿਆਹ ਇਸ ਠੱਗੀ ਕਰਨ ਵਾਲੇ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐੱਸ. ਐੱਸ.

ਨਕਲੀ NRI ਨੇ ਕਰਵਾਏ 4 ਵਿਆਹ,  ਹੁਣ ਅੱਖਾਂ ’ਚ ਘਸੁੰਨ ਦੇ ਦੇ ਰੋ ਰਹੇ ਠੱਗੇ ਗਏ ਪਰਿਵਾਰ

ਚੰਡੀਗੜ੍ਹ: ਜਗਜੀਤ ਸਿੰਘ ਉਰਫ਼ ਸੋਨੂੰ ਨੇ ਖੁਦ ਨੂੰ ਐੱਨ. ਆਈ. ਆਈ (NRI) ਦੱਸ ਪੰਜਾਬ ਦੀਆਂ 4 ਚਾਰ ਕੁੜੀਆਂ ਨਾਲ ਵਿਆਹ ਕਰਵਾਇਆ ਤੇ ਪੈਸੇ ਵੀ ਠੱਗੇ।

ਮੈਟਰੀਮੋਨੀਅਲ ਸਾਈਟ ’ਤੇ ਜਾਣ-ਪਹਿਚਾਣ ਤੋਂ ਬਾਅਦ ਕਰਵਾਇਆ ਵਿਆਹ
ਇਸ ਠੱਗੀ ਕਰਨ ਵਾਲੇ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਲੜਕੀ ਨੂੰ ਅਮਰੀਕਾ ਲੈ ਕੇ ਜਾਣ ਦੇ ਨਾਮ ’ਤੇ ਠੱਗੀ ਮਾਰਨ ਦੇ ਮਾਮਲੇ ’ਚ 7 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 11 ਥਾਣੇ ’ਚ ਐੱਫ਼. ਆਈ. ਆਰ (FIR) ਦਰਜ ਕੀਤੀ ਗਈ ਸੀ। ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਮੁਲਾਕਾਤ ਜਗਜੀਤ ਸਿੰਘ ਵਾਸੀ ਅਰਬਨ ਸਟੇਟ ਜਲੰਧਰ ਨਾਲ ਮੈਟਰੀਮੋਨੀਅਲ ਸਾਈਟ (matrimonial site) ’ਤੇ ਹੋਈ ਸੀ, ਜੋ ਆਪਣੇ ਆਪ ਨੂੰ ਅਮਰੀਕਾ ਦਾ ਨਾਗਰਿਕ ਦੱਸਦਾ ਸੀ। 

ਸ਼ਿਕਾਇਤਕਰਤਾ ਨੇ ਦੱਸਿਆ ਕਿ 3 ਜੂਨ ਨੂੰ ਜਗਜੀਤ ਸਿੰਘ ਨਾਲ ਖਰੜ ’ਚ ਉਸਦਾ ਵਿਆਹ ਹੋਇਆ। ਵਿਆਹ ’ਤੇ ਮਾਪਿਆਂ ਨੇ 20 ਲੱਖ ਰੁਪਏ ਖ਼ਰਚ ਕੀਤੇ। ਪੰਰਪਰਾਗਤ ਰੀਤ ਅਨੁਸਾਰ ਲੜਕੀ ਵਿਆਦ ਤੋਂ ਬਾਅਦ ਆਪਣੇ ਪਤੀ ਦੇ ਜੱਦੀ ਘਰ ਸੈਕਟਰ -24 ’ਚ ਰਹਿਣ ਲੱਗੀ।

 
ਪਰਿਵਾਰਕ ਮੈਬਰਾਂ ਦਾ ਵੀਜ਼ਾ ਲਗਵਾਉਣ ਲਈ 75 ਲੱਖ ਮੰਗੇ 
ਵਿਆਹ ਤੋਂ ਕੁਝ ਦਿਨ ਬਾਅਦ ਹੀ ਮੁਲਜ਼ਮ ਜਗਜੀਤ ਸਿੰਘ ਉਸਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਬਰਾਂ ਦੇ ਪਾਸਪੋਰਟ ਲੈ ਕੇ 75 ਲੱਖ ਵੀਜ਼ਾ ਲਗਵਾਉਣ ਲਈ ਮੰਗਣ ਲੱਗਾ। ਜਗਜੀਤ ਸਿੰਘ ਦਬਾਅ ਪਾਉਣ ਲੱਗਾ ਕਿ ਜੇਕਰ ਇਹ ਰਕਮ ਉਸਨੂੰ ਨਾ ਦਿੱਤੀ ਗਈ ਤਾਂ ਉਹ ਲੜਕੀ ਨੂੰ ਛੱਡ ਦੇਵੇਗਾ। 

 

ਲੜਕੀ ਦੁਆਰਾ ਚੰਡੀਗੜ੍ਹ ਦੇ ਸੈਕਟਰ 11 ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਮੁੱਖ ਮੁਲਜ਼ਮ ਸਮੇਤ ਗਿਰੋਹ ਦੇ ਚਾਰ ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਜਗਜੀਤ ਸਿੰਘ ਉਰਫ਼ ਸੋਨੂੰ ਵਾਸੀ ਅਰਬਨ ਸਟੇਟ ਜਲੰਧਰ, ਮਨਜੀਤ ਸਿੰਘ ਵਾਸੀ ਅਮਰ ਬਾਗ ਪਟਿਆਲਾ, ਪਰਮਦੀਪ ਸਿੰਘ ਵਾਸੀ ਜਲੰਧਰ ਬੱਸ ਸਟੈਂਡ ਅਤੇ ਮੁਹੰਮਦ ਕੈਫ਼ ਵਾਸੀ ਦਿੱਲੀ ਵਜੋਂ ਹੋਈ ਹੈ। 

ਪੁਲਿਸ ਨੇ ਦਿੱਲੀ ਤੋਂ ਜ਼ਬਤ ਕੀਤੇ 13 ਪਾਸਪੋਰਟ 
ਪੁਲਿਸ ਨੇ ਮੁਹੰਮਦ ਕੈਫ਼ ਦੁਆਰਾ ਦਿੱਤੀ ਸੂਹ ’ਤੇ ਦਿੱਲੀ ਤੋਂ 13 ਪਾਸਪੋਰਟ ਜ਼ਬਤ ਕੀਤੇ ਹਨ। ਇਸ ਠੱਗ ਗਿਰੋਹ ਦੇ ਫ਼ਰਾਰ ਚੱਲ ਰਹੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਦੁਆਰਾ ਦਿੱਲੀ, ਪਟਿਆਲਾ ਤੇ ਜਲੰਧਰ ਦੇ ਨਾਲ ਨਾਲ ਪੰਜਾਬ ਦੇ ਹੋਰਨਾਂ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।   

Trending news