ਲੁਧਿਆਣਾ 'ਚ ਦੋ ਗਰੁੱਪਾਂ ਵਿਚਕਾਰ ਹੋਈ ਫਾਇਰਿੰਗ, ਪੁਲਿਸ ਨੇ ਮਾਮਲਾ ਕੀਤਾ ਦਰਜ
Advertisement
Article Detail0/zeephh/zeephh937031

ਲੁਧਿਆਣਾ 'ਚ ਦੋ ਗਰੁੱਪਾਂ ਵਿਚਕਾਰ ਹੋਈ ਫਾਇਰਿੰਗ, ਪੁਲਿਸ ਨੇ ਮਾਮਲਾ ਕੀਤਾ ਦਰਜ

ਬੀਤੀ ਦੇਰ ਰਾਤ ਲੁਧਿਆਣਾ ਵਿੱਚ ਦੋ ਗਰੁੱਪਾਂ ਵਿਚ ਫਾਇਰਿੰਗ ਹੋਈ ਸੀ, ਜਿਸ ਵਿੱਚ ਲੁਧਿਆਣਾ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ

ਲੁਧਿਆਣਾ 'ਚ ਦੋ ਗਰੁੱਪਾਂ ਵਿਚਕਾਰ ਹੋਈ ਫਾਇਰਿੰਗ, ਪੁਲਿਸ ਨੇ ਮਾਮਲਾ ਕੀਤਾ ਦਰਜ

ਭਰਤ ਸ਼ਰਮਾ/ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ ਵਿੱਚ ਦੋ ਗਰੁੱਪਾਂ ਵਿਚ ਫਾਇਰਿੰਗ ਹੋਈ ਸੀ, ਜਿਸ ਵਿੱਚ ਲੁਧਿਆਣਾ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਵਿੱਚ ਚਾਰ ਆਰੋਪੀਆ ਨੂੰ ਨਾਂਅ ਸਮੇਤ ਅਤੇ ਕੁਝ ਨੌਜਵਾਨ ਅਣ-ਪਛਾਤੇ ਲਿਖੇ ਗਏ ਹਨ।

ਇਸ ਬਾਰੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਚਨਪ੍ਰੀਤ ਆਪਣੀ ਭੂਆ ਦੇ ਘਰ ਮਿਲਣ ਵਾਸਤੇ ਆਇਆ ਸੀ ਕਿ ਪਿੱਛੋਂ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਚਾਰ ਅਰੋਪਿਆ ਨੂੰ ਬਾਈ ਨਾਂਅ ਅਤੇ ਕੁੱਝ ਅਣਪਛਾਤਿਆਂ ਦੇ ਨਾਂਅ ਉਪਰ ਪਰਚਾ ਦਰਜ ਕੀਤਾ ਗਿਆ ਹੈ । ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ 'ਤੇ ਇੱਕ ਮੈਗਜ਼ੀਨ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਅਤੇ 2 ਮੋਟਰਸਾਈਕਲ ਵੀ ਬਰਾਮਦ ਹੋਏ ਹਨ।

Trending news