Faridkot News: ਤੇਜ਼ਧਾਰ ਹਥਿਆਰ ਲੈ ਕੇ ਸ਼ਰੇਆਮ ਘੁੰਮ ਰਹੇ ਸਨ ਗੁੰਡਾ ਅਨਸਰ; ਵੀਡੀਓ ਵਾਇਰਲ ਹੋਣ ਪਿਛੋਂ ਗ੍ਰਿਫ਼ਤਾਰ
Advertisement
Article Detail0/zeephh/zeephh1947694

Faridkot News: ਤੇਜ਼ਧਾਰ ਹਥਿਆਰ ਲੈ ਕੇ ਸ਼ਰੇਆਮ ਘੁੰਮ ਰਹੇ ਸਨ ਗੁੰਡਾ ਅਨਸਰ; ਵੀਡੀਓ ਵਾਇਰਲ ਹੋਣ ਪਿਛੋਂ ਗ੍ਰਿਫ਼ਤਾਰ

Faridkot News: ਦੋ ਦਿਨ ਪਹਿਲਾਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਫਰੀਦਕੋਟ ਦੇ ਡੋਗਰ ਬਸਤੀ ਇਲਾਕੇ ਵਿੱਚ 25 ਤੋਂ 30 ਨੌਜਵਾਨ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ।

Faridkot News: ਤੇਜ਼ਧਾਰ ਹਥਿਆਰ ਲੈ ਕੇ ਸ਼ਰੇਆਮ ਘੁੰਮ ਰਹੇ ਸਨ ਗੁੰਡਾ ਅਨਸਰ; ਵੀਡੀਓ ਵਾਇਰਲ ਹੋਣ ਪਿਛੋਂ ਗ੍ਰਿਫ਼ਤਾਰ

Faridkot News: ਦੋ ਦਿਨ ਪਹਿਲਾਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਫਰੀਦਕੋਟ ਦੇ ਡੋਗਰ ਬਸਤੀ ਇਲਾਕੇ ਵਿੱਚ 25 ਤੋਂ 30 ਨੌਜਵਾਨ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਜਿਨ੍ਹਾਂ ਵਿੱਚ ਕਾਪੇ, ਕਿਰਪਾਨਾਂ, ਰਾਡਾਂ ਆਦਿ ਫੜੇ ਹੋਏ ਸਨ। ਇਹ ਗੁੰਡਾ ਅਨਸਰ ਸ਼ਰੇਆਮ ਘੁੰਮਦੇ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਸੀ ਉੱਥੇ ਪੁਲਿਸ ਦੀ ਵੀ ਕਿਰਕਿਰੀ ਹੋ ਰਹੀ ਸੀ ਕਿ ਸ਼ਰੇਆਮ ਮੁਹੱਲੇ ਵਿੱਚ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਗੁੰਡਾ ਅਨਸਰ ਘੁੰਮ ਰਹੇ ਹੋਣ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। 

ਆਖਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਜਿਸ ਵੱਲੋਂ ਹੁਣ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ 3 ਤੇ 4 ਨਵੰਬਰ ਦੀ ਦਰਮਿਆਨੀ ਰਾਤ ਕੁੱਝ ਸ਼ੱਕੀ ਨੌਜਵਾਨ ਹਥਿਆਰਾਂ ਸਮੇਤ ਸੀਸੀਟੀਵੀ ਵਿੱਚ ਨਜ਼ਰ ਆਏ ਸਨ ਜੋ ਦੂਜੇ ਧੜੇ ਨਾਲ ਲੜਾਈ ਦੀ ਫ਼ਿਰਾਕ ਵਿੱਚ ਸਨ।

ਮੁੜ ਉਨ੍ਹਾਂ ਵੱਲੋਂ ਅਗਲੇ ਦਿਨ ਮੁੜ ਲੜਾਈ ਦੀ ਫ਼ਿਰਾਕ ਵਿੱਚ ਹੋਣ ਦੇ ਚੱਲਦੇ ਇਕੱਠੇ ਹੋਣ ਦੀ ਸੂਚਨਾ ਮਿਲਣ ਉਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਧੜੇ ਦੇ 4 ਨੌਜਵਾਨਾਂ ਅਤੇ ਦੂਜੇ ਧੜੇ ਦੇ ਦੋ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ਅਨੁਸਾਰ 27 ਨੌਜਵਾਨਾਂ ਸਬੰਧੀ ਜਾਣਕਾਰੀ ਮਿਲੀ ਹੈ ਜੋ ਖੁੱਲ੍ਹੇਆਮ ਘੁੰਮ ਰਹੇ ਸਨ ਅਤੇ ਇਸ ਮਾਮਲੇ ਵਿੱਚ ਅੱਗੇ ਜੋ ਵੀ ਜਾਂਚ ਵਿੱਚ ਸਾਹਮਣੇ ਆਇਆ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab Government vs Governor: ਸੁਪਰੀਮ ਕੋਰਟ ਦੀ ਰਾਜਪਾਲ ਉਪਰ ਸਖ਼ਤ ਟਿੱਪਣੀ; SC 'ਚ ਪੁੱਜਣ ਤੋਂ ਪਹਿਲਾਂ ਮਸਲੇ ਸੁਲਝਾਏ ਜਾਣ

ਕਾਬਿਲੇਗੌਰ ਹੈ ਕਿ ਇਲਾਕੇ ਵਿੱਚ ਅਪਰਾਧਿਕ ਘਟਨਾਵਾਂਂ ਕਾਫੀ ਵਧ ਗਈਆਂ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੁੰਡਾ ਅਨਸਰ ਬੇਖੌਫ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਇਹ ਵੀ ਪੜ੍ਹੋ : Kapurthala Fire News: ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਸੁਆਹ, ਅੱਗ 'ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

Trending news