Gangster ਗੋਲਡੀ ਬਰਾੜ ਨੇ ਜੇਲ੍ਹ ਮੰਤਰੀ ਬੈਂਸ ਨੂੰ ਦਿੱਤੀ ਧਮਕੀ, ਅੱਗਿਓਂ ਮੰਤਰੀ ਨੇ ਵੀ ਦਿੱਤਾ ਜਵਾਬ
Advertisement
Article Detail0/zeephh/zeephh1325585

Gangster ਗੋਲਡੀ ਬਰਾੜ ਨੇ ਜੇਲ੍ਹ ਮੰਤਰੀ ਬੈਂਸ ਨੂੰ ਦਿੱਤੀ ਧਮਕੀ, ਅੱਗਿਓਂ ਮੰਤਰੀ ਨੇ ਵੀ ਦਿੱਤਾ ਜਵਾਬ

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਮਕੀ ਦਿੱਤੀ ਹੈ। ਗੋਲਡੀ ਬਰਾੜ ਨਾਮ ਦੇ ਫੇਸਬੁੱਕ ਪੇਜ ’ਤੇ ਪੋਸਟ ਪਾਕੇ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਗਈ ਹੈ।  ਗੋਲਡੀ ਬਰਾੜ ਨੇ ਆਪਣੇ ਸਾਥੀਆਂ ਦੀ ਜੇਲ੍ਹ ਸ਼ਿਫਟ ਕਰਨ ਲਈ ਕਿਹਾ  ਧਮਕੀ ’ਚ ਲਿਖਿਆ ਕਿ ਮੈਂ ਪੰਜਾਬ ਸਰਕ

Gangster ਗੋਲਡੀ ਬਰਾੜ ਨੇ ਜੇਲ੍ਹ ਮੰਤਰੀ ਬੈਂਸ ਨੂੰ ਦਿੱਤੀ ਧਮਕੀ, ਅੱਗਿਓਂ ਮੰਤਰੀ ਨੇ ਵੀ ਦਿੱਤਾ ਜਵਾਬ

ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਮਕੀ ਦਿੱਤੀ ਹੈ। ਗੋਲਡੀ ਬਰਾੜ ਨਾਮ ਦੇ ਫੇਸਬੁੱਕ ਪੇਜ ’ਤੇ ਪੋਸਟ ਪਾਕੇ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਗਈ ਹੈ।

 ਗੋਲਡੀ ਬਰਾੜ ਨੇ ਆਪਣੇ ਸਾਥੀਆਂ ਦੀ ਜੇਲ੍ਹ ਸ਼ਿਫਟ ਕਰਨ ਲਈ ਕਿਹਾ 
ਧਮਕੀ ’ਚ ਲਿਖਿਆ ਕਿ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਬਠਿੰਡਾ ਜੇਲ੍ਹ ’ਚ ਬੰਦ ਸਾਡੇ ਭਰਾ ਬੋਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਕਿਸੇ ਹੋਰ ਥਾਂ ਸ਼ਿਫਟ ਕੀਤਾ ਜਾਵੇ। ਪੋਸਟ ’ਚ ਦੱਸਿਆ ਗਿਆ ਹੈ ਕਿ ਜੇਲ੍ਹ ਦਾ ਡਿਪਟੀ ਇੰਦਰਜੀਤ ਕਾਹਲੋਂ ਬਿਨਾ ਵਜ੍ਹਾ ਸਾਡੇ ਭਰਾਵਾਂ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਪੈਸੇ ਦੀ ਮੰਗ ਕਰ ਰਿਹਾ ਹੈ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਇਸਦਾ ਜ਼ਿੰਮੇਵਾਰ ਜੇਲ੍ਹ ਪੁਲਿਸ ਦੀ ਹੋਵੇਗੀ। 

ਸੰਦੀਪ ਤੇ ਮਿੱਢੂਖੇੜਾ ਦਾ ਇਨਸਾਫ਼ ਮਿਲਦਾ ਤਾਂ ਮੂਸੇਵਾਲਾ ਦਾ ਕਤਲ ਨਾ ਹੁੰਦਾ
ਧਮਕੀ ’ਚ ਲਿਖਿਆ ਕਿ ਜੇਕਰ ਸੰਦੀਪ ਨੰਗਲ ਅੰਬੀਆਂ ਤੇ ਵਿੱਕੀ ਮਿੱਢੂਖੇੜਾ ਦਾ ਇਨਸਾਫ਼ ਪਹਿਲਾਂ ਹੀ ਮਿਲ ਜਾਂਦਾ ਤਾਂ ਅਸੀਂ ਸਿੱਧੂ ਮੂਸੇਵਾਲਾ ਨੂੰ ਕਦੇ ਨਾ ਮਾਰਦੇ। ਪੁਲਿਸ ਸਾਨੂੰ ਦੁਬਾਰਾ ਵੱਡੀ ਵਾਰਦਾਤ ਕਰਨ ਲਈ ਮਜ਼ਬੂਰ ਨਾ ਕਰੇ। ਇਸ ਲਈ DGP ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਆਪਣਾ ਫਰਜ਼ ਨਿਭਾਉਣ।  
ਗੋਲਡੀ ਬਰਾੜ ਨੇ ਪੋਸਟ ’ਚ ਆਪਣੇ ਐਂਟੀ ਗਰੁੱਪ ਬੰਬੀਹਾ ਗਰੁੱਪ ਨੂੰ ਵੀ ਧਮਕੀ ਦਿੰਦਿਆ ਲਿਖਿਆ ਪਹਿਲਾਂ ਆਪਣੀ ਜਾਨ ਬਚਾ ਲਓ, ਬਾਕੀ ਬਾਅਦ ’ਚ ਦੇਖ ਲੈਣਾ। ਪੋਸਟ ਦੇ ਅੰਤ ’ਚ ਬਕਾਇਦਾ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਗਰੁੱਪ ਦਾ ਜ਼ਿਕਰ ਕੀਤਾ ਗਿਆ ਹੈ।

ਜੇਲ੍ਹਾਂ ’ਚ VIP ਸਹੂਲਤਾਂ ਤੇ ਪੀਜ਼ਾ ਮਿਲਣ ਦੇ ਦਿਨ ਗਏ: ਬੈਂਸ
ਜੇਲ੍ਹ ਮੰਤਰੀ ਹਰਜੋਤ ਬੈਂਸ ਵੀ ਗੋਲਡੀ ਬਰਾੜ ਦੀ ਧਮਕੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਰਗਰਮ ਹੋਏ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਅਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ। ਜਿਸ ਦਿਨ ਤੋਂ ਮੇਰੇ ਮੁੱਖ ਮੰਤਰੀ ਨੇ ਮੈਨੂੰ ਜੇਲ੍ਹ ਪੋਰਟਫੋਲੀਓ ਦਿੱਤਾ ਹੈ; ਮੇਰੇ ਵਿਭਾਗ ਦੇ ਸਾਰੇ ਅਧਿਕਾਰੀ, ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਉਣ ਲਈ ਵਚਨਬੱਧ ਹਨ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

fallback

 

Watch Live TV

 

 

Trending news