ਗੈਂਗਸਟਰ ਵਿਕੀ ਗੌਂਡਰ ਦੇ ਸਾਥੀ ਨੂੰ ਅਦਾਲਤ ਨੇ ਜੇਲ੍ਹ 'ਚ ਵਿਆਹ ਦੀ ਇਜਾਜ਼ਤ ਦਿੱਤੀ,ਹੁਣ ਹਾਈਕੋਰਟ ਸਾਹਮਣੇ ਰੱਖੀ ਨਵੀਂ ਫ਼ਰਮਾਇਸ਼, ਮਿਲਿਆ ਇਹ ਜਵਾਬ
Advertisement
Article Detail0/zeephh/zeephh854737

ਗੈਂਗਸਟਰ ਵਿਕੀ ਗੌਂਡਰ ਦੇ ਸਾਥੀ ਨੂੰ ਅਦਾਲਤ ਨੇ ਜੇਲ੍ਹ 'ਚ ਵਿਆਹ ਦੀ ਇਜਾਜ਼ਤ ਦਿੱਤੀ,ਹੁਣ ਹਾਈਕੋਰਟ ਸਾਹਮਣੇ ਰੱਖੀ ਨਵੀਂ ਫ਼ਰਮਾਇਸ਼, ਮਿਲਿਆ ਇਹ ਜਵਾਬ

ਇੱਕ ਖ਼ਾਸ ਵਜ੍ਹਾ ਨਾਲ ਮੰਗੀ ਜਾਣ ਵਾਲੀ ਪੈਰੋਲ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ 'ਚ ਸਾਹਮਣੇ ਆਇਆ ਹੈ ਜਿੱਥੇ ਆਪਣੀ ਪਤਨੀ ਦੇ ਨਾਲ ਰਹਿਣ ਲਈ ਪੰਜਾਬ ਦੇ ਧਾਰੂ ਗੈਂਗ ਦੇ ਸਰਗਨਾ ਮਨਦੀਪ ਸਿੰਘ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਹੈ. ਦੋਸ਼ੀ ਮਨਦੀਪ ਦੋਹਰੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ. 

ਪਤਨੀ ਦੇ ਨਾਲ ਰਹਿਣ ਲਈ ਪੰਜਾਬ ਦੇ ਧਾਰੂ ਗੈਂਗ ਦੇ ਸਰਗਨਾ ਮਨਦੀਪ ਸਿੰਘ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਹੈ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੈਰੋਲ ਲੈਣ ਲਈ ਮੁਲਜ਼ਮ ਕੀ-ਕੀ ਹੱਥਕੰਡੇ ਅਪਨਾਉਂਦੇ ਹਨ ਇਹ ਜਾਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ. ਇੱਕ ਖ਼ਾਸ ਵਜ੍ਹਾ ਨਾਲ ਮੰਗੀ ਜਾਣ ਵਾਲੀ ਪੈਰੋਲ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ 'ਚ ਸਾਹਮਣੇ ਆਇਆ ਹੈ ਜਿੱਥੇ ਆਪਣੀ ਪਤਨੀ ਦੇ ਨਾਲ ਰਹਿਣ ਲਈ ਪੰਜਾਬ ਦੇ ਧਾਰੂ ਗੈਂਗ ਦੇ ਸਰਗਨਾ ਮਨਦੀਪ ਸਿੰਘ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਹੈ. ਦੋਸ਼ੀ ਮਨਦੀਪ ਦੋਹਰੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ. ਉਸ ਨੇ 2019 'ਚ ਆਪਣੇ ਵਿਆਹ ਲਈ ਪੈਰੋਲ ਦੀ ਅਰਜ਼ੀ ਦਾਖ਼ਲ ਕੀਤੀ ਸੀ ਉਸ ਵੇਲੇ ਹਾਈ ਕੋਰਟ ਨੇ ਜੇਲ੍ਹ ਵਿੱਚ ਹੀ ਉਸ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਸੀ  

ਪਤਨੀ ਨਾਲ ਸਮਾਂ ਵਤੀਤ ਕਰਨ ਲਈ ਮੰਗੀ ਸੀ ਪੈਰੋਲ  

ਹੁਣ ਮਨਦੀਪ ਸਿੰਘ ਵੱਲੋਂ ਮੁੜ ਇੱਕ ਹੋਰ ਅਰਜ਼ੀ ਦਾਖ਼ਲ ਕੀਤੀ ਗਈ ਹੈ ਅਤੇ ਉਸ ਵਿੱਚ ਲਿਖਿਆ ਹੈ ਕਿ ਵਿਆਹ ਤੋਂ ਬਾਅਦ ਉਹ ਇੱਕ ਮਿੰਟ ਵੀ ਆਪਣੀ ਘਰਵਾਲੀ ਨਾਲ ਨਹੀਂ ਰਹਿ ਪਾਇਆ ਅਜਿਹੇ ਵਿੱਚ ਉਸ ਨੂੰ ਆਪਣੀ ਪਤਨੀ ਨਾਲ ਸਮਾਂ ਬਿਤਾਉਣ ਲਈ ਪੈਰੋਲ ਦਿੱਤੀ ਜਾਵੇ...ਅਰਜ਼ੀਕਰਤਾ ਨੇ ਕਿਹਾ ਕਿ ਉਹ ਪਿਛਲੇ 9 ਸਾਲਾਂ ਤੋਂ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹੈ...ਉਸ ਨੇ ਲਿਖਿਆ ਕੀ ਉਸ ਦੀ ਪਤਨੀ ਨੂੰ ਉਸ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਦੇਣ ਨਾਲ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਕੋਈ ਫਰਕ ਨਹੀਂ ਪਵੇਗਾ...  

ਅਰਜੀਕਰਤਾ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ

ਅਰਜ਼ੀ ਬਾਰੇ ਪੰਜਾਬ ਸਰਕਾਰ ਨੇ ਕਿਹਾ ਕਿ ਅਰਜ਼ੀਕਰਤਾ ਨਾਮੀ ਬਦਮਾਸ਼ ਹੈ ਅਤੇ ਗੈਂਗਸਟਰ ਵਿੱਕੀ ਗੌਂਡਰ ਅਤੇ ਜਸਵਿੰਦਰ ਸਿੰਘ ਕਾਕਾ ਦਾ ਸਾਥੀ ਹੋਣ ਦੇ ਨਾਲ ਹੀ ਧਾਰੂ ਗੈਂਗ ਦਾ ਸਰਗਨਾ ਵੀ ਹੈ ਅਤੇ ਦੋਹਰੇ ਕਤਲਕਾਂਡ ਦੇ ਸਹਿ ਆਰੋਪੀ  ਜਸਵਿੰਦਰ ਸਿੰਘ ਕਾਕਾ ਨੂੰ ਮਿਲੀ ਪੈਰੋਲ ਦਾ ਫਾਇਦਾ ਚੁੱਕ ਕੇ ਉਹ ਫ਼ਰਾਰ ਹੋ ਗਿਆ ਸੀ.. ਉਦੋਂ ਤੋਂ ਪੁਲੀਸ ਨੂੰ ਇਹ ਖਦਸ਼ਾ ਹੈ ਕਿ ਅਰਜ਼ੀਕਰਤਾ ਵੀ ਫਰਾਰ ਹੋ ਸਕਦਾ ਹੈ.. ਨਾਲ ਹੀ ਦੱਸ ਦਈਏ ਕਿ ਦੋਸ਼ੀ 'ਤੇ 12 ਐੱਫਆਈਆਰ ਦਰਜ ਸਨ ਜਿਨ੍ਹਾਂ ਚੋਂ 6 ਵਿੱਚੋਂ ਉਹ ਬਰੀ ਹੋ ਗਿਆ ਸੀ ਜਦੋਂਕਿ 5 ਦਾ ਟਰਾਇਲ ਹਾਲੇ ਚੱਲ ਰਿਹਾ ਹੈ...  ਹਾਈ ਕੋਰਟ ਨੇ ਮਨਦੀਪ ਸਿੰਘ ਦੀ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਕਿ ਅਰਜ਼ੀਕਰਤਾ ਕੁਖਿਆਤ ਅਪਰਾਧੀ ਹੈ ਅਤੇ ਪੁਲਸ ਦੀ ਰਿਪੋਰਟ ਦੇ ਮੁਤਾਬਕ ਉਸ ਨੂੰ ਪੈਰੋਲ ਦੇਣ ਦੇ ਨਾਲ ਕਾਨੂੰਨ ਵਿਵਸਥਾ 'ਤੇ ਵੱਡਾ ਸੰਕਟ ਪੈਦਾ ਹੋ ਸਕਦਾ ਹੈ..

WATCH LIVE TV 

Trending news