ਗੁਰਦਾਸਪੁਰ ਵਿੱਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ,ਇੱਕ ਦੀ ਮੌਤ
Advertisement

ਗੁਰਦਾਸਪੁਰ ਵਿੱਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ,ਇੱਕ ਦੀ ਮੌਤ

ਹਨੀ ਮਹਾਜਨ 'ਤੇ 10 ਰਾਊਂਡ ਕੀਤੀ ਗਈ ਸੀ ਫਾਇਰਿੰਗ  

ਗੁਰਦਾਸਪੁਰ ਵਿੱਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਜਾਨਲੇਵਾ ਹਮਲਾ,ਇੱਕ ਦੀ ਮੌਤ

ਗੁਰਦਾਸਪੁਰ: ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਸ਼ਿਵ ਸੈਨਾ ਦੇ ਆਗੂ ਤੇ ਜਾਨਲੇਵਾ ਹਮਲਾ ਹੋਇਆ ਹੈ, ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਹਨੀ ਮਹਾਜਨ 'ਤੇ  ਜਾਨਲੇਵਾ ਹਮਲਾ ਹੋਇਆ, ਹਨੀ ਮਹਾਜਨ 'ਤੇ  ਕੁੱਝ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ 

ਕੀਤੀ,ਫਾਇਰਿੰਗ 'ਚ ਹਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਮੌਕੇ ਤੇ ਮੌਜੂਦ  ਗੁਆਂਢੀ ਦੁਕਾਨਦਾਰ ਅਸ਼ੋਕ ਕੁਮਾਰ ਦੇ ਸਿਰ 'ਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ

ਕਦੋਂ ਹੋਈ ਵਾਰਦਾਤ ?

ਸੋਮਵਾਰ ਸ਼ਾਮ 6:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕੁੱਝ ਅਣਪਛਾਤੇ ਲੋਕਾਂ ਨੇ ਹਨੀ ਮਹਾਜਨ ਤੇ 10 ਰਾਊਂਡ ਫਾਇਰਿੰਗ ਕਰ ਦਿੱਤੀ,ਹਨੇਰਾ ਦਾ ਫ਼ਾਇਦਾ ਚੁੱਕ ਕੇ ਹਮਲਾਵਰ ਫ਼ਰਾਰ ਹੋ ਗਏ ਨੇ, ਫਾਇਰਿੰਗ ਦੌਰਾਨ ਹਨੀ ਮਹਾਜਨ ਗੰਭੀਰ ਤੌਰ 'ਤੇ ਜ਼ਖ਼ਮੀ ਹੋਇਆ ਅਤੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ  ਗਿਆ ਹੈ, ਪਰ ਇਸ ਹਮਲੇ ਵਿੱਚ ਹਨੀ ਦੇ ਗੁਆਂਢੀ ਦੁਕਾਨਦਾਰ ਨੂੰ ਗੋਲੀ ਲੱਗੀ ਜਿਸ ਵਿੱਚ ਉਸ ਦੀ ਮੌਤ ਹੋ ਗਈ ਹੈ,ਉਧਰ ਪੁਲਿਸ CCTV ਦੇ ਅਧਾਰ ਤੇ ਜਾਂਚ ਕਰ ਰਹੀ ਹੈ 

ਹਮਲੇ ਖ਼ਿਲਾਫ਼ ਹਿੰਦੂ ਸੰਗਠਨਾਂ ਵਿੱਚ ਰੋਸ

ਸ਼ਿਵ ਸੈਨਾ ਦੇ ਆਗੂ ਹਨੀ ਮਹਾਜਨ ਤੇ ਹੋਏ ਹਮਲੇ ਖਿਲਾਫ਼ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਵੇਖਿਆ ਜਾ ਰਿਹਾ ਹੈ,ਹਿੰਦੂ ਸੰਗਠਨ ਦੇ ਆਗੂ ਸੁਧੀਰ ਸੂਰੀ ਨੇ ਚੇਤਾਵਨੀ ਦਿੱਤੀ ਕਿ ਹਥਿਆਰ ਸਾਡੇ ਕੋਲ ਵੀ ਨੇ ਜ਼ਰੂਰਤ ਪਈ ਤਾਂ ਉਹ ਵੀ ਇਸਦੀ ਵਰਤੋਂ ਕਰ ਸਕਦੇ ਨੇ,ਸੁਧੀਰ ਸੂਰੀ ਨੇ ਕਿਹਾ ਹਮਲੇ ਦੇ ਪਿੱਛੇ ਖ਼ਾਲਿਸਤਾਨ ਸਮਰਥਕਾਂ ਦਾ ਹੱਥ ਹੈ

ਟਾਰਗੇਟ ਕਿਲਿੰਗ ਦੇ ਮਾਮਲੇ 

ਪੰਜਾਬ ਵਿੱਚ 2016 ਵਿੱਚ ਲਗਾਤਾਰ ਟਾਰਗੇਟ ਕਿਲਿੰਗ ਦੇ ਕਈ ਮਾਮਲੇ ਸਾਹਮਣੇ ਆਏ ਸਨ, ਇਸ ਦੌਰਾਨ ਕਈ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਲੰਧਰ ਵਿੱਚ RSS ਦੇ ਆਗੂ ਜਗਦੀਸ਼ ਗਗਨੇਜਾ ਤੇ ਜਾਨਲੇਵਾ ਹਮਲਾ ਹੋਇਆ ਸੀ,ਹਮਲੇ ਤੋਂ ਬਾਅਦ ਜਗਦੀਸ਼ ਗਗਨੇਜਾ ਕਈ ਦਿਨ ਹਸਪਤਾਲ ਵਿੱਚ ਰਹੇ ਪਰ ਉਹ ਬੱਚ ਨਹੀਂ ਸਕੇ, ਇਸਤੋਂ ਬਾਅਦ ਸ਼ਿਵ ਸੈਨਾ ਦੇ ਇੱਕ ਹੋਰ ਆਗੂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ, ਲਗਾਤਾਰ ਟਾਰਗੇਟ ਕਿਲਿੰਗ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਟਾਰਗੇਟ ਕਿਲਿੰਗ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ, ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਜਗੀ ਜੌਹਲ ਸਮੇਤ ਕਈ ਹੋਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ, ਜੱਗੀ ਜੌਹਲ ਇੰਗਲੈਂਡ ਦਾ ਨਾਗਰਿਕ ਸੀ, ਟਾਰਗੇਟ ਕਿਲਿੰਗ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਦੀ ਵਜਾਂ ਕਰਕੇ ਟਾਰਗੇਟ ਕਿਲਿੰਗ ਦੇ ਮਾਮਲਿਆਂ ਦੀ ਜਾਂਚ NIA ਨੂੰ ਸੌਪ ਦਿੱਤੀ ਸੀ

Trending news