ਲਿਵ ਇਨ ਪਾਰਟਨਰ ਨੇ ਦਿੱਤਾ ਮਹਿਲਾ ਨੂੰ ਧੋਖਾ,ਉਸਦੀ 14 ਸਾਲਾਂ ਧੀ ਨਾਲ ਕਰਦਾ ਰਿਹਾ ਗੰਦਾ ਕੰਮ

ਜ਼ਿੰਦਗੀ ਵਿੱਚ ਕਈ ਫ਼ੈਸਲੇ ਸਾਨੂੰ ਪਛਤਾਵੇ ਲਈ ਮਜਬੂਰ ਕਰ ਦਿੰਦੇ ਹਨ ਅਜਿਹਾ ਹੀ ਇਕ ਫੈਸਲਾ ਮਹਿਲਾ ਦੇ ਲਈ ਉਦੋਂ ਪਛਤਾਵਾ ਬਣ ਗਿਆ ਜਦ ਉਸ ਦਾ ਅਸਰ ਉਸ ਦੇ ਬੱਚੇ 'ਤੇ ਪਿਆ

ਲਿਵ ਇਨ ਪਾਰਟਨਰ ਨੇ ਦਿੱਤਾ ਮਹਿਲਾ ਨੂੰ ਧੋਖਾ,ਉਸਦੀ 14 ਸਾਲਾਂ ਧੀ ਨਾਲ ਕਰਦਾ ਰਿਹਾ ਗੰਦਾ ਕੰਮ

ਚੰਡੀਗੜ੍ਹ : ਮਾਤਾ ਪਿਤਾ ਸਭ ਕੁਝ ਬਰਦਾਸ਼ਤ ਕਰ ਸਕਦੇ ਹਨ ਪਰ ਆਪਣੇ ਬੱਚੇ ਦੇ ਨਾਲ ਮਾੜਾ ਵਤੀਰਾ ਬਰਦਾਸ਼ਤ ਨਹੀਂ ਕਰ ਸਕਦੇ ਪਰ ਕਈ ਵਾਰ ਜ਼ਿੰਦਗੀ ਵਿੱਚ ਕਈ ਫ਼ੈਸਲੇ ਸਾਨੂੰ ਪਛਤਾਵੇ ਲਈ ਮਜਬੂਰ ਕਰ ਦਿੰਦੇ ਹਨ ਅਜਿਹਾ ਹੀ ਇਕ ਫੈਸਲਾ ਮਹਿਲਾ ਦੇ ਲਈ ਉਦੋਂ ਪਛਤਾਵਾ ਬਣ ਗਿਆ ਜਦ ਉਸ ਦਾ ਅਸਰ ਉਸ ਦੇ ਬੱਚੇ ਤੇ ਪਿਆ. ਦਰਅਸਲ ਲੁਧਿਆਣੇ ਦੇ ਵਿੱਚ ਇੱਕ ਮਹਿਲਾ ਆਪਣੇ ਪਤੀ ਨੂੰ ਛੱਡ ਕੇ ਇਕ ਵਿਅਕਤੀ ਨਾਲ ਲਿਵ ਇਨ ਚ ਰਹਿ ਰਹੀ ਸੀ ਅਤੇ ਉਹੀ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਨਿਕਲਿਆ ਇਸ ਰਿਸ਼ਤੇ ਦਾ ਫ਼ਾਇਦਾ ਚੁੱਕ ਕੇ ਉਸ ਦੇ ਵੱਲੋਂ ਮਹਿਲਾ ਦੀ 14 ਸਾਲਾ ਬੇਟੀ ਦੇ ਨਾਲ  ਜਬਰ ਜਨਾਹ ਕੀਤਾ ਗਿਆ ਮਹਿਲਾ ਦੀ ਸ਼ਿਕਾਇਤ ਉੱਤੇ ਥਾਣਾ ਡੇਹਲੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ ਜਬਰ ਜਨਾਹ ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ.
  
ਇਸ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਏਐਸਆਈ ਜਤਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਪਿੰਡ ਕੈਂਡ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਛਾਣ 26 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਸੰਗਰੂਰ ਦੇ ਹਰੀਪੁਰ ਮੁਹੱਲਾ ਦੀ ਰਹਿਣ ਵਾਲੀ 36 ਸਾਲਾ ਮਹਿਲਾ ਦੀ ਸ਼ਿਕਾਇਤ ਤੇ ਉਸ ਦੇ ਖ਼ਿਲਾਫ਼ ਕੇਸ ਦਰਜ  ਕੀਤਾ ਹੈ ਆਪਣੇ ਬਿਆਨ ਦੇ ਵਿੱਚ ਮਹਿਲਾ ਨੇ ਦੱਸਿਆ ਕਿ ਸਾਲ 2000 ਵਿੱਚ ਉਸ ਦਾ ਵਿਆਹ ਸੰਗਰੂਰ ਦੇ ਮੁਹੱਲਾ ਹਰੀਪੁਰ ਦੇ ਇੱਕ ਵਿਅਕਤੀ ਨਾਲ ਹੋਇਆ ਸੀ ਪਤੀ ਦੇ ਨਾਲ ਅਣਬਣ ਰਹਿੰਦੇ ਕਰਕੇ ਉਹ ਪਿਛਲੇ ਚਾਰ ਸਾਲਾਂ ਤੋਂ ਵੱਖ ਰਹਿ ਰਹੀ ਸੀ ਇਸ ਵਿਚਕਾਰ ਉਹ ਸੀ ਮਨਪ੍ਰੀਤ ਸਿੰਘ ਦੇ ਨਾਲ ਜਾਣ ਪਛਾਣ ਹੋ ਗਈ  ਤੇ ਹੁਣ ਉਹ ਮਨਪ੍ਰੀਤ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਸੀ ਕੁਝ ਸਮੇਂ ਬਾਅਦ ਹੀ ਮਨਪ੍ਰੀਤ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਉਸ ਦੀ 14 ਸਾਲਾ ਬੇਟੀ ਨਾਲ ਵੀ ਗਲਤ ਹਰਕਤਾਂ ਕਰਦਾ ਸੀ  

ਬੱਚੀ ਨੂੰ ਦਿੱਤੀ ਸੀ ਧਮਕੀ
 ਕੁਝ ਦਿਨ ਪਹਿਲਾਂ ਮਹਿਲਾ ਨੂੰ ਉਸ ਦੀ ਲੜਕੀ ਨੇ ਦੱਸਿਆ ਕਿ ਅਠਾਰਾਂ ਮਾਰਚ ਤੋਂ ਅਠਾਈ ਮਾਰਚ ਦੇ ਵਿਚਕਾਰ ਮਨਪ੍ਰੀਤ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕੀਤੀ ਹੈ ਅਤੇ ਕਿਸੇ ਨੂੰ ਕੁਝ  ਵੇ ਦੱਸਣ ਉਤੇ ਬੁਰਾ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਹੈ ਬੱਚੀ ਦੇ ਦੱਸਣ ਤੋਂ ਬਾਅਦ ਜਦ ਉਸ ਨੇ ਮਨਪ੍ਰੀਤ ਨੂੰ  ਇਸ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਇਸ ਤੋਂ ਬਾਅਦ ਮਹਿਲਾ ਵੱਲੋਂ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ  ਗਈ 

ਪੁਲਿਸ ਨੇ ਦੱਸਿਆ ਕਿ ਬੱਚੀ ਦਸਵੀਂ ਦੀ ਵਿਦਿਆਰਥਣ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅੱਗੇ ਦੀ ਕਾਰਵਾਈ ਇਸ ਤੋਂ ਬਾਅਦ ਕੀਤੀ ਜਾਏਗੀ

WATCH LIVE TV