ਸਰਕਾਰ ਨੂੰ ਜਗਾਉਣ ਲਈ ਟੁੱਟੀਆਂ ਸੜਕਾਂ 'ਤੇ ਟੋਇਆ 'ਚ ਲਗਾਏ ਰੁੱਖ, ਕਿਹਾ- ਵਧੇਗੀ ਹਰਿਆਲੀ
Advertisement

ਸਰਕਾਰ ਨੂੰ ਜਗਾਉਣ ਲਈ ਟੁੱਟੀਆਂ ਸੜਕਾਂ 'ਤੇ ਟੋਇਆ 'ਚ ਲਗਾਏ ਰੁੱਖ, ਕਿਹਾ- ਵਧੇਗੀ ਹਰਿਆਲੀ

ਲੋਕਾਂ ਨੇ ਟੁੱਟੀਆਂ ਸੜਕਾਂ 'ਤੇ ਟੋਇਆਂ ਵਿਚ ਪੌਦੇ ਲਗਾਏ ਤਾਂ ਜੋ ਹਰਿਆਲੀ ਵਧੇ ਅਤੇ ਲੋਕਾਂ ਦਾ ਐਕਸੀਡੈਂਟ ਨਾ ਹੋਵੇ।

ਸਰਕਾਰ ਨੂੰ ਜਗਾਉਣ ਲਈ ਟੁੱਟੀਆਂ ਸੜਕਾਂ 'ਤੇ ਟੋਇਆ 'ਚ ਲਗਾਏ ਰੁੱਖ, ਕਿਹਾ- ਵਧੇਗੀ ਹਰਿਆਲੀ

ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ 'ਚ ਟੁੱਟੀਆਂ ਹੋਈਆਂ ਸੜਕਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਅਨੋਖਾ ਪ੍ਰਦਰਸ਼ਨ ਕਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਟੁੱਟੀਆਂ ਸੜਕਾਂ 'ਤੇ ਟੋਇਆਂ ਵਿਚ ਪੌਦੇ ਲਗਾਏ ਤਾਂ ਜੋ ਹਰਿਆਲੀ ਵਧੇ ਅਤੇ ਲੋਕਾਂ ਦਾ ਐਕਸੀਡੈਂਟ ਨਾ ਹੋਵੇ।

ਸੜਕਾਂ 'ਤੇ ਰੁਖ ਲਗਾਉਣ ਵਾਲੇ ਰਿਤੇਸ਼ ਰਾਜਾ ਨੇ ਕਿਹਾ ਸੜਕਾਂ ਉਪਰ ਪਏ ਹੋਏ ਟੋਇਆਂ ਦੇ ਕਾਰਨ ਉਹਨਾਂ ਨੂੰ ਬੜੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਸੜਕਾਂ 'ਤੇ ਪਾਣੀ ਭਰ ਜਾਂਦਾ ਹੈ ਅਤੇ ਟੋਇਆਂ ਦੇ ਕਾਰਨ ਅਨੇਕਾਂ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਸਰਕਾਰ ਵੀ ਕਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੁਖ ਲਗਾਉ ਤਾਂ ਜੋ ਹਰਿਆਲੀ ਆ ਸਕੇ ਅਤੇ ਇਸ ਨਾਲ ਇਕ ਹੋਰ ਵੱਡਾ ਬਚਾਅ ਹੋਵੇਗਾ ਲੋਕਾਂ ਦੇ ਐਕਸੀਡੈਂਟ ਨਹੀਂ ਹੋਣਗੇ। 

ਉਥੇ ਹੀ ਵਪਾਰੀ ਨੇ ਕਿਹਾ ਕਿ ਲੁਧਿਆਣਾ ਸਨਅਤੀ ਸ਼ਹਿਰ ਹੈ ਜਿਥੇ ਵੱਡੀ ਮਾਤਰਾ ਵਿੱਚ ਵਪਾਰ ਹੁੰਦਾ ਹੈ ਅਤੇ ਅਸੀਂ ਵੱਡੀ ਰਕਮ ਟੈਕਸ ਦੇ ਰੂਪ ਵਿਚ ਅਦਾ ਕਰਦੇ ਹਾਂ । ਪਰ ਸਰਕਾਰ ਸਾਡੇ ਵੱਲ ਧਿਆਨ ਨਹੀਂ ਦਿੰਦੇ ਅਤੇ ਬਦਲੇ ਵਿਚ ਸਾਨੂੰ ਟੁੱਟੀਆਂ ਸੜਕਾਂ ਹੀ ਮਿਲਦੀਆਂ ਹਨ। ਸਰਕਾਰ ਨੂੰ ਅਪੀਲ ਕੀਤੀ ਕਿ ਸੜਕਾਂ ਦੀ ਖਸਤਾ ਹਾਲਤ ਠੀਕ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਵੀ ਰਾਹਤ ਮਿਲੇ।

Watch Live Tv-

Trending news