ਪੰਜਾਬ 'ਚ ਵੱਡੇ ਅੰਤਰਰਾਜੀ Sex Racket ਦਾ ਖ਼ੁਲਾਸਾ,ਇਸ ਤਰ੍ਹਾਂ ਜ਼ਰੂਰਤਮੰਦ ਕੁੜੀਆਂ ਦਾ ਚੁੱਕ ਦੇ ਸਨ ਫਾਇਦਾ, ਵੱਡੀ ਗਿਣਤੀ 'ਚ ਨਸ਼ਾ ਵੀ ਬਰਾਮਦ
Advertisement

ਪੰਜਾਬ 'ਚ ਵੱਡੇ ਅੰਤਰਰਾਜੀ Sex Racket ਦਾ ਖ਼ੁਲਾਸਾ,ਇਸ ਤਰ੍ਹਾਂ ਜ਼ਰੂਰਤਮੰਦ ਕੁੜੀਆਂ ਦਾ ਚੁੱਕ ਦੇ ਸਨ ਫਾਇਦਾ, ਵੱਡੀ ਗਿਣਤੀ 'ਚ ਨਸ਼ਾ ਵੀ ਬਰਾਮਦ

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਅੰਤਰ-ਰਾਜੀ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼  ਗਿਰੋਹ ਦੀ ਸਰਗਨਾ ਸਮੇਤ 10 ਕੁੜੀਆਂ ਗਿਰਫ਼ਤਾਰ

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਅੰਤਰ-ਰਾਜੀ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼  ਗਿਰੋਹ ਦੀ ਸਰਗਨਾ ਸਮੇਤ 10 ਕੁੜੀਆਂ ਗਿਰਫ਼ਤਾਰ

ਭਰਤ ਸ਼ਰਮਾ/ਲੁਧਿਆਣਾ :  ਲੁਧਿਆਣਾ ਵਿੱਚ ਸਰਗਰਮ ਅੰਤਰਰਾਜੀ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ, ਪੁਲਿਸ ਨੇ 10 ਲੜਕੀਆਂ ਸਮੇਤ 14 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ, ਇਸ ਗਿਰੋਹ ਨੇ ਕੋਵਿਡ ਦੌਰਾਨ ਲੋੜਵੰਦ ਬੇਰੁਜ਼ਗਾਰ ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿੱਚ ਲਿਆਇਆ ਸੀ, Sex Racket ਵਿੱਚ ਸ਼ਾਮਲ ਕੁੜੀਆਂ  ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਨੇ 

ਨਸ਼ੀਲੇ ਪਰਦਾਰਥ ਵੀ ਬਰਾਮਦ 
 
ADCP ਨੇ ਦੱਸਿਆ ਦੱਸਿਆ ਕਿ ਮੁਲਜ਼ਮਾਂ  ਕੋਲੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਈਟੀਜੋਲਮ ਅਤੇ ਐਸਕੀਟਲੋਪਰਮ ਔਕਜ਼ਲੇਟ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ, ਜਿੰਨਾਂ ਨੂੰ ਡਾਕਟਰ ਦੀ ਇਜਾਜ਼ਤ ਤੋਂ ਬਗੈਰ ਇਸਤੇਮਾਲ ਕਰਨ ’ਤੇ ਪਾਬੰਦੀ ਹੈ ਅਤੇ ਸਪਲਾਈ ਦੇ ਸਰੋਤ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਮੁੱਢਲੀ ਜਾਂਚ ਦੌਰਾਨ ਦੂਜੇ ਸ਼ਹਿਰਾਂ ਦੇ ਕਈ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਨੇ,  ਜਿੰਨਾਂ ਵਿੱਚ ਮੁੱਖ ਮੁਲਜ਼ਮ ਅਤੇ ਸਬੰਧਤ ਕੁੜੀਆਂ ਇੱਕ ਦੂਜੇ ਦੇ ਸੰਪਰਕ ਵਿੱਚ ਨੇ,ਪੁਲਿਸ ਇੰਨਾਂ ਸਾਰੇ ਨੈੱਟਵਰਕ ਦੇ ਤਾਰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ

ਇਹ ਚੀਜ਼ਾਂ ਹੋਇਆ ਬਰਾਮਦ

 ਐਟੀਜੋਲਮ ਅਤੇ ਐਸਕੀਟਲੋਪਰਾਮ ਔਕਜ਼ਲੇਟ ਦੀਆਂ 20 ਗੋਲੀਆਂ ਤੋਂ ਇਲਾਵਾ ਸਪੈਨਿਸ਼ ਫਲਿਜ ਸੈਕਸ ਡਰਾਪ ਦੇ 5 ਪੀਸ ਵੀ ਜ਼ਬਤ ਕੀਤੇ ਗਏ,  ਮੌਕੇ ਤੋਂ 7 ਮੋਬਾਈਲ ਫੋਨ, 28 ਪੈਕੇਟ ਕੰਡੋਮ ਤੋਂ ਇਲਾਵਾ 3630 ਰੁਪਏ ਦੀ ਨਕਦੀ ਅਤੇ 2 ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ 

 

 

 

Trending news