Chandigarh News: ਚੰਡੀਗੜ੍ਹ 'ਚ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ; 55 ਮਾਡਲ ਪੋਲਿੰਗ ਸਟੇਸ਼ਨਾਂ 'ਤੇ ਮਿਲਣਗੀਆਂ ਸਹੂਲਤਾਂ
Advertisement
Article Detail0/zeephh/zeephh2219722

Chandigarh News: ਚੰਡੀਗੜ੍ਹ 'ਚ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ; 55 ਮਾਡਲ ਪੋਲਿੰਗ ਸਟੇਸ਼ਨਾਂ 'ਤੇ ਮਿਲਣਗੀਆਂ ਸਹੂਲਤਾਂ

Chandigarh News:  ਜਿਉਂ-ਜਿਉਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਚੰਡੀਗੜ੍ਹ ਸਾਰੇ ਨਾਗਰਿਕਾਂ ਲਈ ਨਿਰਵਿਘਨ ਤੇ ਨਿਰਪੱਖ ਵੋਟਿੰਗ ਪ੍ਰਕਿਰਿਆ ਦੀ ਸਹੂਲਤ ਲਈ ਕਮਰਕੱਸੀ ਹੋਈ ਹੈ।

Chandigarh News: ਚੰਡੀਗੜ੍ਹ 'ਚ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ; 55 ਮਾਡਲ ਪੋਲਿੰਗ ਸਟੇਸ਼ਨਾਂ 'ਤੇ ਮਿਲਣਗੀਆਂ ਸਹੂਲਤਾਂ

Chandigarh News (ਪਵਿੱਤ ਕੌਰ) :  ਜਿਉਂ-ਜਿਉਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਚੰਡੀਗੜ੍ਹ ਸਾਰੇ ਨਾਗਰਿਕਾਂ ਲਈ ਨਿਰਵਿਘਨ ਤੇ ਨਿਰਪੱਖ ਵੋਟਿੰਗ ਪ੍ਰਕਿਰਿਆ ਦੀ ਸਹੂਲਤ ਲਈ ਕਮਰਕੱਸੀ ਹੋਈ ਹੈ। ਚੰਡੀਗੜ੍ਹ ਵਿੱਚ 1 ਜੂਨ 2024 ਨੂੰ ਹੋਣ ਵਾਲੀ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਹਨ ਤਾਂ ਜੋ ਵੋਟਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਹਰੇਕ ਪੋਲਿੰਗ ਸਟੇਸ਼ਨ 'ਤੇ ਪੀਣ ਵਾਲਾ ਪਾਣੀ, ਪਹੁੰਚ ਲਈ ਰੈਂਪ, ਪਖਾਨੇ, ਛਾਂਦਾਰ ਖੇਤਰ, ਵ੍ਹੀਲਚੇਅਰ ਅਤੇ ਵੋਟਰ ਸਹਾਇਤਾ ਬੂਥ ਵਰਗੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਹੋਣਗੀਆਂ। ਇਨ੍ਹਾਂ ਵਿੱਚੋਂ 55 ਮਾਡਲ ਪੋਲਿੰਗ ਸਟੇਸ਼ਨਾਂ ਨੂੰ ਪ੍ਰੀਮੀਅਮ ਸਹੂਲਤਾਂ ਜਿਵੇਂ ਕਿ ਰੈੱਡ ਕਾਰਪੇਟ ਐਂਟਰੀ ਤੇ ਵੇਟਿੰਗ ਹਾਲ ਮੁਹੱਈਆ ਕਰਵਾਉਣ ਲਈ ਨਾਮਜ਼ਦ ਕੀਤਾ ਗਿਆ ਹੈ।

ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਪੂਰੀ ਤਰ੍ਹਾਂ ਔਰਤਾਂ, ਅਪਾਹਜ ਵਿਅਕਤੀਆਂ (ਪੀਡਬਲਯੂਡੀ) ਤੇ ਨੌਜਵਾਨਾਂ ਦੁਆਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪ੍ਰਸਿੱਧ ਥੀਮ ਨੂੰ ਦਰਸਾਉਣ ਵਾਲੇ ਪੰਜ ਥੀਮ-ਅਧਾਰਿਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ, ਜੋ ਵੋਟਿੰਗ ਅਨੁਭਵ ਨੂੰ ਵਿਲੱਖਣ ਛੋਹ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ : Farmers Protest News: ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ 'ਤੇ ਪੁਲਿਸ ਨੇ ਕੀਤੀ ਕਾਰਵਾਈ

ਵੋਟਰਾਂ ਦੀ ਹਿੱਸੇਦਾਰੀ ਤੇ ਸਹਾਇਤਾ ਦੀ ਸਹੂਲਤ ਲਈ ਸਾਰੇ ਵੋਟਰਾਂ ਨੂੰ ਵੋਟਰ ਹੈਲਪਲਾਈਨ ਐਪ, ਵੋਟਰ ਪੋਰਟਲ voters.eci.gov.in ਰਾਹੀਂ ਜਾਂ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 'ਤੇ ਡਾਇਲ ਕਰਕੇ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਦੇ ਚਾਹਵਾਨ ਲੋਕ ਵੋਟਰ ਹੈਲਪਲਾਈਨ ਐਪ, Voters.eci.gov.in ਜਾਂ ਨਜ਼ਦੀਕੀ BLO ਜਾਂ AERO 'ਤੇ ਜਾ ਸਕਦੇ ਹਨ। ਤੁਸੀਂ ਦਫ਼ਤਰ ਰਾਹੀਂ ਆਨਲਾਈਨ ਫਾਰਮ ਜਮ੍ਹਾਂ ਕਰ ਸਕਦੇ ਹੋ। ਨਵੇਂ ਵੋਟਰਾਂ ਲਈ ਰਜਿਸਟ੍ਰੇਸ਼ਨ ਲਈ ਫਾਰਮ-6 ਜਮ੍ਹਾ ਕਰਨ ਦੀ ਆਖਰੀ ਮਿਤੀ 4 ਮਈ, 2024 ਹੈ। ਕਿਸੇ ਵੀ ਚੋਣ ਸਬੰਧੀ ਸਵਾਲ ਜਾਂ ਸਹਾਇਤਾ ਲਈ, ਨਾਗਰਿਕਾਂ ਨੂੰ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 'ਤੇ ਡਾਇਲ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : PRTC Buses Entry: ਪਨਬੱਸ/PTRC ਦਾ CTU ਮੈਨੇਜਮੈਂਟ ਖਿਲਾਫ ਪ੍ਰਦਰਸ਼ਨ ਮੁਲਤਵੀ, ਪ੍ਰਸ਼ਾਸਨ ਅਤੇ ਅਧਿਕਾਰੀ ਵਿਚਾਲੇ ਮੀਟਿੰਗ ਬੁਲਾਈ

Trending news