ਘਰ ਵਿੱਚ ਚੱਲਦਾ ਜਿਸਮ-ਫਿਰੋਸ਼ੀ ਦਾ ਧੰਦਾ, ਸ਼ਿਕਾਇਤ ਕਰਨ ਤੇ ਇਲਾਕਾ ਨਿਵਾਸੀਆਂ ਦਾ ਕੀਤਾ ਇਹ ਹਾਲ

 ਸਥਾਨਿਕ ਸ਼ਹਿਰ ਦੇ ਇਲਾਕੇ ਮੋਹਕਮਪੁਰਾ ਦੇ ਅਧੀਨ ਆਉਦਾ ਜੱਜ ਨਗਰ ਦੀ ਗੁੰਡਾਗਰਦੀ ਘਟਨਾਂ ਸਾਹਮਣੇ ਆਈ ਹੈ

ਘਰ ਵਿੱਚ ਚੱਲਦਾ ਜਿਸਮ-ਫਿਰੋਸ਼ੀ ਦਾ ਧੰਦਾ, ਸ਼ਿਕਾਇਤ ਕਰਨ ਤੇ ਇਲਾਕਾ ਨਿਵਾਸੀਆਂ ਦਾ ਕੀਤਾ ਇਹ ਹਾਲ

ਤਪਿਨ ਮਲਹੋਤਰਾ/ਅੰਮ੍ਰਿਤਸਰ:  ਸਥਾਨਿਕ ਸ਼ਹਿਰ ਦੇ ਇਲਾਕੇ ਮੋਹਕਮਪੁਰਾ ਦੇ ਅਧੀਨ ਆਉਦਾ ਜੱਜ ਨਗਰ ਦੀ ਗੁੰਡਾਗਰਦੀ ਘਟਨਾਂ ਸਾਹਮਣੇ ਆਈ ਹੈ,  ਇੱਥੋਂ ਦੇ ਵਸਨੀਕ ਇਲਾਕਾ ਨਿਵਾਸੀਆਂ ਵੱਲੋਂ ਉਥੋਂ ਦੀ ਰਹਿਣ ਵਾਲੀ ਨੀਤੂ ਨਾਂਅ ਦੀ ਕਿਰਾਏਦਾਰਨੀ ਜੋਂ ਕਿ ਲੜਕੇ ਲੜਕੀਆਂ ਨੂੰ ਘਰ ਵਿੱਚ ਬੁਲਾ ਕੇ ਨਿਜ਼ਾਇਜ਼ ਧੰਦਾ ਕਰ ਰਹੀਂ ਸੀ।
ਜਦੋਂ ਉਸ ਨੂੰ ਇਨ੍ਹਾਂ ਗ਼ਲਤ ਕੰਮਾ ਤੋਂ ਰੋਕਿਆ ਗਿਆ ਤਾ ਨੀਤੂ ਵੱਲੋਂ ਗੁੰਡਿਆਂ ਨੂੰ ਬੁਲਾ ਕੇ ਇਲਾਕਾ ਨਿਵਾਸੀ ਦੀ ਕੁੱਟਮਾਰ ਕੀਤੀ ਗਈ ਅਤੇ ਇੱਟਾ ਰੌੜੇ ਮਾਰ ਲੋਕਾਂ ਦੇ ਘਰਾਂ ਦੇ ਗੇਟ ਤੱਕ ਭੰਨੇ ਗਏ।  ਦੱਸਣਯੋਗ ਹੈ ਕਿ ਇਹ ਸਾਰੀ ਘਟਨਾਂ ਸੀਸੀਟੀਵੀ ਚ ਕੈਂਦ ਹੋ ਗਈ ਸੀ।

ਇਲਾਕੇ 'ਚ ਗੁੰਡਾਗਰਦੀ ਦੇ ਨੰਗਾ ਨਾਚ ਹੋਣ 'ਤੇ ਸਥਾਨਿਕ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਿਸ ਦੇ ਚਲਦੇ ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
 

ਇਸ ਮਾਮਲੇ 'ਤੇ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ...
ਉਧਰ ਦੂਜੇ ਪਾਸੇ ਥਾਣਾ ਮੋਹਕਮਪੁਰਾ ਦੀ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਵੱਲੋਂ ਇਸ ਸੰਬੰਧੀ ਸ਼ਿਕਾਇਤ ਦਰਜ ਕਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

WATCH LIVE TV