ਜੰਮੂ ਕਸ਼ਮੀਰ : PAK ਅਧਿਕਾਰੀਆਂ ਦੇ ਸੰਪਰਕ ਵਿੱਚ ਸੀ DSP ਦਵਿੰਦਰ ਸਿੰਘ,NIA ਨੇ ਦਾਖ਼ਲ ਕੀਤੀ ਚਾਰਜਸ਼ੀਟ

NIA ਦੀ ਜਾਂਚ ਵਿੱਚ ਹੋਇਆ ਖ਼ੁਲਾਸਾ 

 ਜੰਮੂ ਕਸ਼ਮੀਰ : PAK ਅਧਿਕਾਰੀਆਂ ਦੇ ਸੰਪਰਕ ਵਿੱਚ ਸੀ DSP ਦਵਿੰਦਰ ਸਿੰਘ,NIA ਨੇ ਦਾਖ਼ਲ ਕੀਤੀ ਚਾਰਜਸ਼ੀਟ
NIA ਦੀ ਜਾਂਚ ਵਿੱਚ ਹੋਇਆ ਖ਼ੁਲਾਸਾ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ DSP ਦਵਿੰਦਰ ਸਿੰਘ ਅਤੇ ਹਿਜ਼ਬੁਲ ਦਹਿਸ਼ਤਗਰਦਾਂ ਸਮੇਤ 5 ਮੁਲਜ਼ਮਾਂ ਖ਼ਿਲਾਫ਼ NIA ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ,ਜੰਮੂ-ਕਸ਼ਮੀਰ (Jammu Kashmir) ਪੁਲਿਸ ਨੇ ਦਵਿੰਦਰ ਨੂੰ 2 ਹਿਜ਼ਬੁਲ ਦਹਿਸ਼ਤਗਰਦ ਨਵੀਦ ਮੁਸ਼ਤਾਕ ਉਰਫ਼ ਨਵੀਦ ਬਾਬੂ, ਰਫੀ ਅਹਿਮਦ ਰਾਠਰ ਅਤੇ ਇਰਫਾਨ ਸੈਫੀ ਮੀਰ ਉਰਫ਼ ਵਕੀਲ ਦੇ ਨਾਲ ਗਿਰਫ਼ਤਾਰ ਕੀਤਾ ਸੀ,ਜਦੋਂ ਦਵਿੰਦਰ ਸਿੰਘ ਇੰਨਾ ਨੂੰ ਸੂਬੇ ਦੀ ਸਰਹੱਦ ਦੇ ਬਾਹਰ ਲੈਕੇ ਜਾ ਰਿਹਾ ਸੀ,ਪੁਲਿਸ ਨੇ ਇੰਨਾ ਦੇ ਨਾਲ ਇੱਕ AK-47,ਤਿੰਨ ਪਿਸਤੌਲ, ਗੋਲੀਆਂ ਅਤੇ ਬੰਬ ਬਰਾਮਦ ਕੀਤੇ ਸਨ,ਜੰਮੂ ਪੁਲਿਸ ਨੇ ਕਸ਼ਮੀਰ ਦੇ ਕਾਜੀਗੁੰਡ ਥਾਣੇ ਵਿੱਚ ਮਾਮਲਾ ਦਰਜ ਕੀਤਾ ਸੀ, ਪਰ ਬਾਅਦ ਵਿੱਚ ਜਾਂਚ NIA ਨੂੰ ਸੌਂਪੀ ਗਈ ਸੀ

NIA ਨੇ 17 ਜਨਵਰੀ 2020 ਨੂੰ ਮਾਮਲੇ ਦੀ ਜਾਂਚ ਆਪਣੇ ਹੱਥ ਲਈ ਸੀ, ਜੰਮੂ-ਕਸ਼ਮੀਰ ਵਿੱਚ 15 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ, ਇਸ ਛਾਪੇਮਾਰੀ ਦੇ ਬਾਅਦ NIA ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਸੀ ਜੋ ਸਈਅਦ ਇਰਫ਼ਾਨ ਅਹਿਮਦ,ਤਨਵੀਰ ਅਹਿਮਦ ਵਾਣੀ,ਤਾਹਿਰ ਅਹਿਮਦ ਮੀਰ ਸਨ,ਸਈਅਦ ਇਰਫ਼ਾਨ ਅਹਿਮਦ ਹਿਜ਼ਬੁਲ ਦੇ ਦਹਿਸ਼ਤਗਰਦ ਨਾਵਿਦ ਬਾਬੂ ਦਾ ਭਰਾ ਸੀ,ਨਾਵਿਦ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਵਿੱਚ ਕਾਂਸਟੇਬਲ ਸੀ ਅਤੇ 2017 ਵਿੱਚ ਸਰਕਾਰੀ ਰਾਈਫਲ ਲੈਕੇ ਫ਼ਰਾਰ ਹੋ ਗਿਆ ਸੀ ਅਤੇ ਹਿੱਜ਼ਬੁਲ ਦਹਿਸ਼ਤਗਰਦੀ ਸੰਗਠਨ ਵਿੱਚ ਸ਼ਾਮਲ ਹੋ ਗਿਆ ਸੀ,ਤਿੰਨੋ ਗਿਰਫ਼ਤਾਰ ਮੁਲਜ਼ਮ ਹਿੱਜ਼ਬੁਲ ਦੇ ਲਈ ਪੈਸੇ ਦਾ ਇੰਤਜ਼ਾਰ ਕਰ ਦੇ ਸਨ, ਦਹਿਸ਼ਤਗਰਦਾਂ ਨੂੰ ਪਨਾਹ ਦਿੰਦੇ ਸੀ, ਹਮਲੇ ਦੇ ਲਈ ਹਥਿਆਰ ਪਹੁੰਚਾਉਂਦੇ ਸਨ

NIA ਦੀ ਚਾਰਜਸ਼ੀਟ ਮੁਤਾਬਿਕ ਦਵਿੰਦਰ ਸਿੰਘ ਨੇ ਫਰਵਰੀ 2019 ਵਿੱਚ ਜਦੋਂ ਸੁਰੱਖਿਆ ਮੁਲਾਜ਼ਮ ਨਾਵਿਦ ਬਾਬੂ ਦੀ ਤਲਾਸ਼ ਕਰ ਰਹੇ ਸਨ ਤਾਂ ਦਵਿੰਦਰ ਨੇ ਬਾਕੀ ਮੁਲਜ਼ਮਾਂ ਇਰਫ਼ਾਨ ਸੈਫੀ ਅਤੇ ਸਈਅਦ ਇਰਫ਼ਾਨ ਅਹਿਮਦ ਨੂੰ ਲੁਕਾਉਣ ਵਿੱਚ ਮਦਦ ਕੀਤੀ ਸੀ, ਇਸ ਦੇ ਲਈ ਦਵਿੰਦਰ ਨੇ ਆਪਣੀ ਕਾਰ ਦੀ ਵਰਤੋਂ ਕੀਤੀ ਸੀ,ਤਾਕੀ ਕੋਈ ਵੀ ਪੁਲਿਸ ਮੁਲਾਜ਼ਮ ਚੈਕਿੰਗ ਦੌਰਾਨ ਕਾਰ ਨੂੰ ਨਾ ਰੋਕ ਸਕੇ,ਦਵਿੰਦਰ ਨੇ ਨਾ ਸਿਰਫ਼ ਦਹਿਸ਼ਤਗਰਦਾਂ ਨੂੰ ਪਨਾਹ ਦੇ ਰਿਹਾ ਸੀ ਬਲਕਿ ਉਨ੍ਹਾਂ ਨੂੰ ਹਥਿਆਰ ਵੀ ਦਵਾ ਰਿਹਾ ਸੀ