TarnTaran Crime News: ਚਿੱਟੇ ਦਿਨ ਦਾਦਾ-ਦਾਦੀ ਤੋਂ 9 ਮਹੀਨੇ ਦਾ ਪੋਤਾ ਖੋਹ ਕੇ ਫ਼ਰਾਰ ਹੋਏ ਮੋਟਰਸਾਈਕਲ ਸਵਾਰ
Advertisement
Article Detail0/zeephh/zeephh1771235

TarnTaran Crime News: ਚਿੱਟੇ ਦਿਨ ਦਾਦਾ-ਦਾਦੀ ਤੋਂ 9 ਮਹੀਨੇ ਦਾ ਪੋਤਾ ਖੋਹ ਕੇ ਫ਼ਰਾਰ ਹੋਏ ਮੋਟਰਸਾਈਕਲ ਸਵਾਰ

TarnTaran Crime News:  ਤਰਨਤਾਰਨ ਜ਼ਿਲ੍ਹੇ ਵਿੱਚ ਦਿਨ ਬ ਦਿਨ ਵਾਰਦਾਤਾਂ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

TarnTaran Crime News: ਚਿੱਟੇ ਦਿਨ ਦਾਦਾ-ਦਾਦੀ ਤੋਂ 9 ਮਹੀਨੇ ਦਾ ਪੋਤਾ ਖੋਹ ਕੇ ਫ਼ਰਾਰ ਹੋਏ ਮੋਟਰਸਾਈਕਲ ਸਵਾਰ

TarnTaran Crime News: ਤਰਨਤਾਰਨ ਵਿੱਚ ਚਿੱਟੇ ਦਿਨ ਮੋਟਰਸਾਈਕਲ ਸਵਾਰ ਦਾਦਾ-ਦਾਦੀ ਕੋਲੋਂ ਉਨ੍ਹਾਂ ਦਾ 9 ਮਹੀਨੇ ਦਾ ਪੋਤਾ ਖੋਹ ਕੇ ਫ਼ਰਾਰ ਹੋ ਗਏ। ਅਗ਼ਵਾ ਕੀਤਾ ਗਿਆ 9 ਮਹੀਨੇ ਦਾ ਬੱਚਾ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮਾਂ-ਪਿਓ ਨੇ ਕਈ ਧਾਰਮਿਕ ਸਥਾਨਾਂ ਤੋਂ ਪੁੱਤਰ ਦੀ ਦਾਤ ਮੰਗਣ ਉਤੇ 6 ਕੁੜੀਆਂ ਤੋਂ ਬਾਅਦ ਬੇਟਾ ਪੈਦਾ ਹੋਇਆ ਸੀ।

ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮਹਿੰਦਰ ਵਾਸੀ ਕੈਰੋਂ ਆਪਣੀ ਪਤਨੀ ਹਰਮੀਤ ਕੌਰ ਸਮੇਤ 9 ਮਹਨੇ ਦੇ ਪੋਤਰੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਸ਼ਾਮ ਨੂੰ ਓਬੋਕੇ ਵੱਲੋਂ ਕੈਰੋਂ ਨੂੰ ਆ ਰਹੇ ਹਨ। ਜਦੋਂ ਉਹ ਪਿੰਡ ਕੈਰੋਂ ਦੇ ਬਾਹਰ ਪੁੱਜੇ ਤਾਂ ਪਿਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਹੱਥੋਂ ਕਰਨਪਾਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਪੱਟੀ ਤਹਿਤ ਪੈਂਦੀ ਚੌਂਕੀ ਕੈਰੋਂ ਦੇ ਬਾਹਰਵਾਰ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ ਦੋ ਬਦਮਾਸ਼ ਬਜ਼ੁਰਗ ਪਤੀ-ਪਤਨੀ ਕੋਲੋਂ ਉਨ੍ਹਾਂ ਦਾ 8 ਮਹੀਨੇ ਦਾ ਪੋਤਾ ਖੋਹ ਕੇ ਫ਼ਰਾਰ ਹੋ ਗਏ। ਕੁਲਵੰਤ ਸਿੰਘ ਆਪਣੀ ਪਤਨੀ ਹਰਮੀਤ ਕੌਰ ਸਮੇਤ 9 ਮਹੀਨੇ ਦੇ ਪੋਤੇ ਕਰਨਪਾਲ ਸਿੰਘ ਨਾਲ ਸ਼ਾਮ ਕਰੀਬ 4 ਵਜੇ ਉਬੋਕੇ ਵੱਲੋਂ ਕੈਰੋਂ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਕੈਰੋਂ ਦੇ ਬਾਹਰਵਾਰ ਪੁੱਜੇ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਹੱਥੋਂ ਕਰਨਪਾਲ ਨੂੰ ਖੋਹ ਲਿਆ ਤੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ

ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਹਰਪ੍ਰੀਤ ਸਿੰਘ ਤੇ ਪੁਲਿਸ ਚੌਂਕੀ ਕੈਰੋਂ ਦੇ ਇੰਚਾਰਜ ਐੱਸਆਈ ਨਰੇਸ਼ ਕੁਮਾਰ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬੱਚੇ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐੱਸਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਜਲਦ ਹੀ ਬੱਚੇ ਨੂੰ ਅਗਵਾ ਕਰਨ ਵਾਲਿਆਂ ਦਾ ਪਤਾ ਲਗਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!

Trending news