ਇਸ ਘਰ ਵਿੱਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੀ ਵੱਡੀ ਕਾਰਵਾਈ
Advertisement
Article Detail0/zeephh/zeephh874268

ਇਸ ਘਰ ਵਿੱਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅਫ਼ੀਮ ਦੀ ਖੇਤੀ ਸਰਕਾਰ ਵੱਲੋਂ ਤੈਅਸ਼ੁਦਾ ਇਲਾਕਿਆਂ ਵਿੱਚ ਹੀ ਕਰਨ ਦੀ ਇਜਾਜ਼ਤ ਹੈ ਫਿਰ ਵੀ ਕੁੱਝ ਲੋਕ  ਇਹ ਗੱਲ ਨਾ ਮੰਨ ਦੇ ਹੋਏ ਇਸ ਦੀ ਖੇਤੀ ਕਰਦੇ ਨੇ  ਇਸੇ ਤਰ੍ਹਾਂ ਘਰ ਦੇ ਅੰਦਰ ਲਗਾਏ ਗਏ ਤਕਰੀਬਨ 2200 ਅਫੀਮ ਦੇ ਬੂਟਿਆਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ  

2200 ਅਫੀਮ ਦੇ ਬੂਟਿਆਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ

 ਚੰਡੀਗੜ੍ਹ : ਅਫ਼ੀਮ ਦੀ ਖੇਤੀ ਸਰਕਾਰ ਵੱਲੋਂ ਤੈਅਸ਼ੁਦਾ ਇਲਾਕਿਆਂ ਵਿੱਚ ਹੀ ਕਰਨ ਦੀ ਇਜਾਜ਼ਤ ਹੈ ਫਿਰ ਵੀ ਕੁੱਝ ਲੋਕ  ਇਹ ਗੱਲ ਨਾ ਮੰਨ ਦੇ ਹੋਏ ਇਸ ਦੀ ਖੇਤੀ ਕਰਦੇ ਨੇ ਇਸੇ ਤਰ੍ਹਾਂ ਹਰਿਆਣਾ ਦੇ ਟੋਹਾਣਾ ਵਿੱਚ ਜਾਖਲ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਬਾਜ਼ੀਗਰ ਬਸਤੀ ਵਿੱਚ ਛਾਪੇਮਾਰੀ ਕਰਦੇ ਹੋਏ ਇੱਕ ਘਰ ਦੇ ਵਿਚ ਅਫੀਮ ਦੀ ਖੇਤੀ ਹੁੰਦੀ ਫੜੀ, ਘਰ ਦੇ ਅੰਦਰ ਲਗਾਏ ਗਏ ਤਕਰੀਬਨ 2200 ਅਫੀਮ ਦੇ ਬੂਟਿਆਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਮਕਾਨ ਮਾਲਕ ਦੇ ਖਿਲਾਫ ਕੇਸ ਦਰਜ ਕਰਾ ਕੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ  

6 ਲੱਖ ਦੇ ਬੂਟੇ ਕੀਤੇ ਗਏ ਬਰਾਮਦ  

ਪੁਲਿਸ ਮੁਤਾਬਿਕ ਬਾਜੀਗਰ ਬਸਤੀ ਦੇ  ਇੱਕ ਘਰ ਦੇ ਅੰਦਰ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਟੀਮ ਬਣਾ ਕੇ ਬਾਜੀਗਰ ਬਸਤੀ ਦੇ ਭੀਮ ਸਿੰਘ ਦੇ ਘਰ ਵਿੱਚ ਛਾਪਾ ਮਾਰਿਆ ਤੇ ਉਥੇ 250 ਵਰਗ ਫੁੱਟ ਏਰੀਆ ਦੇ ਵਿੱਚ ਅਫੀਮ ਦੇ ਬੂਟੇ ਲੱਗੇ ਮਿਲੇ ਪੁਲਿਸ ਨੇ  ਫੌਰਨ ਨਾਇਬ ਤਹਿਸੀਲਦਾਰ ਰਾਮ ਚੰਦਰ ਅਹਿਲਾਵਤ ਨੂੰ ਬੁਲਾ ਕੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥ ਦੇ ਬੂਟਿਆਂ ਨੂੰ ਖੜ੍ਹ ਕੇ ਕਬਜ਼ੇ ਵਿਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਡੀਐਸਪੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਅਫੀਮ ਦੇ ਬੂਟਿਆਂ ਦੀ ਕੀਮਤ ਕਰੀਬ 6 ਲੱਖ  ਰੁਪਏ ਹੈ

Trending news