ਨਸ਼ੇ ਨੂੰ ਹਰਾਉਣ ਵਿੱਚ ਲੱਗੀ ਕਸ਼ਮੀਰ ਦੀ ਇਸ ਪੰਜਾਬਣ ਮਹਿਲਾ ਦੀ ਗੱਲ ਜ਼ਰੂਰ ਸੁਣੋ
Advertisement

ਨਸ਼ੇ ਨੂੰ ਹਰਾਉਣ ਵਿੱਚ ਲੱਗੀ ਕਸ਼ਮੀਰ ਦੀ ਇਸ ਪੰਜਾਬਣ ਮਹਿਲਾ ਦੀ ਗੱਲ ਜ਼ਰੂਰ ਸੁਣੋ

ਨਸ਼ਾ ਛਡਾਊ ਕੇਂਦਰ ਵਿੱਚ ਕਸ਼ਮੀਰੀ ਪੰਜਾਬੀ ਮਹਿਲਾ ਨੇ ਪੰਜਾਬ ਵਿੱਚ ਨਸ਼ੇ ਦੀ ਖ਼ੌਫ਼ਨਾਕ ਤਸਵੀਰ ਬਿਆਨ ਕੀਤੀ 

ਨਸ਼ਾ ਛਡਾਊ ਕੇਂਦਰ ਵਿੱਚ ਕਸ਼ਮੀਰੀ ਪੰਜਾਬੀ ਮਹਿਲਾ ਨੇ ਪੰਜਾਬ ਵਿੱਚ ਨਸ਼ੇ ਦੀ ਖ਼ੌਫ਼ਨਾਕ ਤਸਵੀਰ ਬਿਆਨ ਕੀਤੀ

ਜਗਦੀਪ ਸੰਧੂ/ਗੁਰਦਾਸਪੁਰ : ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਈ ਹੈ ਜਿਸ ਦਾ ਅਸਰ ਇਹ ਹੋਇਆ ਹੈ ਕੀ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦੀ ਨਸ਼ਾ ਛਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਨੇ, ਜ਼ੀ ਪੰਜਾਬ ਹਰਿਆਣਾ ਹਿਮਾਚਲ  ਨੂੰ ਵੀ ਸੂਬੇ ਦੇ ਇੱਕ ਨਸ਼ਾ ਛਡਾਉ ਕੇਂਦਰ ਵਿੱਚ ਇੱਕ ਜੰਮੂ-ਕਸ਼ਮੀਰ ਦੀ ਮਹਿਲਾ ਮਿਲੀ ਜੋ ਪਿਛਲੇ 2 ਸਾਲ ਤੋਂ ਨਸ਼ਾ ਲੈ ਰਹੀ ਸੀ ਪਰ ਹੁਣ ਇਸ ਮਹਿਲਾ ਨੇ ਨਸ਼ੇ ਨੂੰ ਹਰਾਉਣ ਦੀ ਠਾਣੀ ਹੈ ਅਤੇ ਉਹ ਆਪ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਹੋਈ ਹੈ   ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਇਸ ਮਹਿਲਾ ਦਾ ਵਿਆਹ ਪੰਜਾਬ ਵਿੱਚ ਹੋਇਆ ਹੈ, ਨਸ਼ੇ ਦੀ ਲੱਤ ਵੀ ਇਸ ਨੂੰ ਪੰਜਾਬ ਵਿੱਚ ਹੀ ਲੱਗੀ ਸੀ,ਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਨਾਲ ਖ਼ਾਸ ਗੱਲਬਾਤ ਦੌਰਾਨ ਨਸ਼ੇ ਦੀ ਆਦੀ ਮਹਿਲਾ ਨੇ ਪੰਜਾਬ ਵਿੱਚ ਫੈਲੇ ਨਸ਼ੇ ਦੇ  ਜਾਲ ਦੀ ਉਹ ਹਕੀਕਤ ਬਿਆਨ ਕੀਤੀ ਜਿਸ ਨੂੰ ਨਾ ਸਿਰਫ਼ ਸਰਕਾਰ,ਪੁਲਿਸ ਬਲਕਿ ਹਰ ਇੱਕ ਪੰਜਾਬੀ ਨੂੰ ਸੁਣਨਾ ਚਾਹੀਦਾ ਹੈ

 

ਕਿਵੇਂ ਨਸ਼ੇ ਦੀ ਆਦੀ ਹੋਈ ਮਹਿਲਾ ?

ਨਸ਼ਾ ਛਡਾਊ ਕੇਂਦਰ ਵਿੱਚ ਪਹੁੰਚੀ ਮਹਿਲਾ ਦੇ 2 ਬੱਚੇ ਨੇ ਅਤੇ ਵਿਆਹ ਤੋਂ ਬਾਅਦ ਉਹ ਜੰਮੂ-ਕਸ਼ਮੀਰ ਤੋਂ   ਪੰਜਾਬ ਆ ਗਈ ਸੀ, ਪੰਜਾਬ ਵਿੱਚ ਉਹ  ਸਭਿਆਚਾਰਕ ਪ੍ਰੋਗਰਾਮ ਕਰਨ ਵਾਲੇ ਇੱਕ ਗਰੁੱਪ ਦੇ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਦੀ ਸੀ ਇਸ ਦੌਰਾਨ ਉਸ ਦੀ ਪੰਜਾਬ ਦੀ ਇੱਕ ਕੁੜੀ ਨਾਲ ਮੁਲਾਕਾਤ ਹੋਈ ਉਸ ਨੇ ਕੁੱਝ ਦਿਨ ਨਸ਼ੇ ਦੀ ਖੇਪ ਉਸ ਨੂੰ  ਫ੍ਰੀ ਵਿੱਚ ਦਿੱਤੀ ਪਰ ਜਦੋਂ ਉਸ ਨੂੰ ਆਦਤ ਲੱਗ ਗਈ ਤਾਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਸਿਰਫ਼ ਇਨ੍ਹਾਂ ਹੀ ਨਹੀਂ ਮਹਿਲਾ ਨੇ ਦੱਸਿਆ ਕੀ ਪੰਜਾਬ ਵਿੱਚ ਅਜਿਹੀ ਕਈ ਕੁੜੀਆਂ ਨੇ ਜੋ ਨਾ ਸਿਰਫ਼ ਨਸ਼ਾ ਕਰਦੀਆਂ ਨੇ ਬਲਕਿ  ਨਸ਼ੇ ਦੀ ਸਪਲਾਈ ਵੀ ਕਰਦੀਆਂ ਨੇ, ਮਹਿਲਾ ਨੇ ਦੱਸਿਆ ਕੀ ਉਸ ਦੀ ਨਸ਼ੇ ਦੀ ਆਦਤ ਨੇ ਨਾ ਸਿਰਫ਼ ਉਸ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਕਰ ਦਿੱਤੀ ਬਲਕਿ ਉਸ ਨੂੰ ਆਪਣੇ ਬੱਚਿਆਂ ਅਤੇ ਪਰਵਾਰ ਤੋਂ ਵੀ ਦੂਰ ਕਰ ਦਿੱਤਾ, ਪਰ ਹੁਣ ਉਹ ਨਸ਼ੇ ਨੂੰ ਛੱਡਣਾ ਚਾਉਂਦੀ ਹੈ ਮੁੜ ਤੋਂ ਪਰਿਵਾਰ ਕੋਲ ਵਾਪਸ ਜਾਣਾ ਚਾਉਂਦੀ ਹੈ

ਕਿਵੇਂ ਨਸ਼ੇ ਤੋਂ ਬਾਹਰ ਆਉਣ ਦੀ ਹਿੰਮਤ ਜੁਟਾਈ ?

ਨਸ਼ੇ ਦੇ ਆਦੀ ਸ਼ਖ਼ਸ ਲਈ ਆਪਣੇ ਆਪ ਇਸ ਨੂੰ ਛੱਡਣ ਦਾ ਫੈਸਲਾ ਲੈਣਾ ਆਸਾਨ ਨਹੀਂ ਹੁੰਦਾ ਹੈ ਪਰ ਕਸ਼ਮੀਰ ਦੀ ਮਹਿਲਾ ਨੇ ਆਪ ਇਹ ਫ਼ੈਸਲਾ ਲਿਆ,ਇਸ ਦੇ ਪਿੱਛੇ ਉਸ ਦੀ ਆਪਣੀ ਹੀ ਸਾਥੀ ਦੋਸਤ ਦੀ ਦਰਦਨਾਕ ਕਹਾਣੀ ਸੀ, ਮਹਿਲਾ ਜਿਸ ਸਭਿਆਚਾਰਕ ਗਰੁੱਪ ਨਾਲ ਕੰਮ ਕਰਦੀ ਸੀ ਉਸ ਵਿੱਚ ਇੱਕ ਸਾਥੀ ਕਲਾਕਾਰ ਵੀ ਨਸ਼ੇ ਦੀ ਆਦੀ ਸੀ, ਪਰ ਜਦੋਂ ਉਹ 8 ਮਹੀਨੇ ਦੀ ਗਰਭਵਤੀ ਸੀ ਤਾਂ ਉਸ ਨੇ ਇੱਕ ਬੇਔਲਾਦ ਮਹਿਲਾ ਨਾਲ ਨਸ਼ੇ ਦੇ ਲਈ ਆਪਣੀ ਕੁੱਖ਼ ਦਾ ਸੌਦਾ ਕਰ ਲਿਆ, ਹੁਣ ਉਸ ਦੀ ਦੌਸਤ ਬੱਚੇ ਲਈ ਦਰ-ਦਰ 'ਤੇ ਭਟਕ ਰਹੀ ਹੈ, ਬੱਸ ਇਸ ਪੂਰੀ ਘਟਨਾ ਨੇ ਕਸ਼ਮੀਰੀ ਮਹਿਲਾ ਦੇ ਦਿਲ ਨੂੰ ਝੰਜੋੜ ਦਿੱਤਾ ਅਤੇ ਉਸ ਨੇ  ਨਸ਼ੇ ਤੋਂ ਬਾਹਰ ਆਉਣ ਦੀ ਠਾਣ ਲਈ  

ਪੰਜਾਬ ਵਿੱਚ ਨਸ਼ੇ ਦੀ ਸਪਲਾਈ ਬਾਰੇ ਖ਼ੁਲਾਸਾ 

ਨਸ਼ਾ ਛਡਾਉਣ ਕੇਂਦਰ ਵਿੱਚ ਪਹੁੰਚੀ  ਮਹਿਲਾ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਦੱਸਿਆ ਕੀ ਕਿਸ ਕਦਰ ਪੰਜਾਬ ਵਿੱਚ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ, ਉਸ ਮੁਤਾਬਿਕ  ਭਾਵੇਂ ਲਾਕਡਾਊਨ ਦੀ ਵਜ੍ਹਾਂ ਕਰਕੇ ਨਸ਼ਾ ਮਿਲਣਾ ਘੱਟ ਹੋਇਆ ਹੈ ਪਰ ਨਸ਼ਾ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਹੋਇਆ ਹੈ, ਲਾਕਡਾਊਨ ਦੌਰਾਨ ਨਸ਼ੇ ਦੀ ਕੀਮਤ ਵਧ ਗਈ ਹੈ, ਜਿਹੜੇ ਲੋਕ ਜ਼ਿਆਦਾ ਪੈਸੇ ਖ਼ਰਚ ਸਕਦੇ ਨੇ ਉਹ ਹੁਣ ਵੀ ਨਸ਼ਾ ਮੰਗਵਾ ਰਹੇ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਉਸ ਨੇ ਦਾਅਵਾ ਕੀਤਾ ਹਰ ਇਲਾਕੇ ਵਿੱਚ ਨਸ਼ੇ ਦੇ ਕਈ-ਕਈ ਸਪਲਾਇਰ ਨੇ ਅਤੇ ਹਰ ਗਲੀ ਵਿੱਚ ਨਸ਼ਾ ਅਸਾਨੀ ਨਾਲ ਮਿਲਦਾ ਹੈ,ਉਸ ਨੇ ਦੱਸਿਆ ਕੀ ਹੁਣ ਤਾਂ ਨਸ਼ੇ ਦੀ ਹੋਮ ਡਿਲੀਵਰੀ ਵੀ ਸ਼ੁਰੂ ਹੋ ਗਈ ਹੈ, ਮਹਿਲਾ ਨੇ ਇਹ ਵੀ ਦਾਅਵਾ ਕੀ ਸੂਬੇ ਵਿੱਚ ਨਸ਼ਾ ਇਸ ਲਈ ਵੀ ਖ਼ਤਮ ਨਹੀਂ ਹੋ ਰਿਹਾ ਹੈ ਕਿਉਂਕਿ ਨਸ਼ੇ ਨੂੰ ਖ਼ਤਮ ਕਰਨ ਵਾਲੇ ਕੁੱਝ ਪੁਲਿਸ ਮੁਲਾਜ਼ਮਾਂ ਦਾ ਨਸ਼ਾ ਸਮੱਗਲਰਾਂ ਨਾਲ ਨੈੱਕਸਸ ਹੈ, ਪੁਲਿਸ ਮੁਲਾਜ਼ਮ ਸਮੱਗਲਰਾਂ ਨੂੰ ਛੱਡਣ ਦੇ ਲਈ ਥਾਣੇ ਲਿਜਾਉਣ ਤੋਂ ਪਹਿਲਾਂ ਹੀ ਡੀਲ ਕਰ ਲੈਂਦੇ ਨੇ,ਮਹਿਲਾ ਦਾ ਦਾਅਵਾ ਹੈ ਕੀ ਕੁੱਝ ਪੁਲਿਸ ਮੁਲਾਜ਼ਮ ਆਪ ਵੀ ਨਸ਼ਾ ਲੈਂਦੇ ਨੇ 

 

 

Trending news