ਪੰਜਾਬ 'ਚ ਖ਼ਾਕੀ 'ਤੇ ਦਾਗ਼ ਲਗਾਉਣ ਵਾਲਿਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਇੰਨੇ ਪੁਲਿਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ

ਪੰਜਾਬ ਪੁਲਿਸ ਨੇ ਦਾਗ਼ੀ ਪੁਲਿਸ ਮੁਲਾਜ਼ਮਾਂ ਦਾ ਡਾਟਾ ਤਿਆਰ ਕੀਤਾ 

ਪੰਜਾਬ 'ਚ ਖ਼ਾਕੀ 'ਤੇ ਦਾਗ਼ ਲਗਾਉਣ ਵਾਲਿਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਇੰਨੇ ਪੁਲਿਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ
ਪੰਜਾਬ ਪੁਲਿਸ ਨੇ ਦਾਗ਼ੀ ਪੁਲਿਸ ਮੁਲਾਜ਼ਮਾਂ ਦਾ ਡਾਟਾ ਤਿਆਰ ਕੀਤਾ

ਤਪਿਨ ਮਲਹੋਤਰਾ/ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਸਰਕਾਰੀ ਕੰਮ-ਕਾਜ ਵਿੱਚ ਵੱਡੇ ਰਿਫ਼ਾਰਮ ਦੀ ਤਿਆਰੀ ਕਰ ਰਹੀ ਹੈ, ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਿਕੰਮੇ ਮੁਲਾਜ਼ਮਾਂ ਦੀ ਲਿਸਟ ਮੰਗੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ  ਜਿਨ੍ਹਾਂ ਕੁੱਝ ਲਾਲਚੀ ਪੁਲਿਸ ਮੁਲਾਜ਼ਮਾਂ ਦੀ ਵਜ੍ਹਾਂ ਕਰ ਕੇ ਖ਼ਾਕੀ ਵਰਦੀ ਨੂੰ ਦਾਗ਼ ਲੱਗਿਆ ਹੈ ਉਸ ਨੂੰ ਧੌਣ ਦੀ ਪੁਲਿਸ ਮਹਿਕਮੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ, ਇਸ ਦੇ ਲਈ ਪੁਲਿਸ ਵਿਭਾਗ ਵੱਲੋਂ ਪੂਰਾ ਡਾਟਾ ਤਿਆਰ ਕਰ ਲਿਆ ਗਿਆ ਹੈ ਬੱਸ ਹੁਣ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ,ਇਸ ਦੇ ਨਾਲ ਪੰਜਾਬ ਪੁਲਿਸ ਆਪਣੀ ਪਾਲਿਸੀ ਵਿੱਚ ਵੀ ਬਦਲਾਅ ਕਰਨ ਜਾ ਰਹੀ ਹੈ ਤਾਕੀ ਮੁੜ ਤੋਂ ਕੋਈ ਵੀ ਪੁਲਿਸ ਮੁਲਾਜ਼ਮ ਵਰਦੀ ਨੂੰ ਦਾਗ਼ ਲਗਾਉਣ ਦੀ ਜੁਰਤ ਨਾ ਕਰ ਸਕੇ 

ਇਹ ਵੀ ਜ਼ਰੂਰ ਪੜੋ : ਪੰਜਾਬ ਦੇ ਨਿਕੰਮੇ ਸਰਕਾਰੀ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ ! ਸਰਕਾਰ ਨੇ ਦਿੱਤੇ ਵਿਭਾਗਾਂ ਨੂੰ ਇਹ ਸਖ਼ਤ ਨਿਰਦੇਸ਼

ਕੀ ਹੈ ਪੰਜਾਬ ਸਰਕਾਰ ਐਕਸ਼ਨ ?

ਹਾਲ ਹੀ ਦੇ ਸਾਲਾਂ ਵਿੱਚ ਪੰਜਾਬ ਦੇ ਸਾਹਮਣੇ ਨਸ਼ਾ ਅਤੇ ਗੈਂਗਸਟਰ ਕਲਚਰ ਵੱਡੀ ਚੁਨੌਤੀ ਬਣਕੇ ਉੱਭਰੇ ਨੇ, ਇਸ ਨੂੰ ਖ਼ਤਮ ਕਰਨ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਗੈਂਗਸਟਰ,ਨਸ਼ਾ ਸਮਗਲਰਾਂ ਅਤੇ ਕੁੱਝ ਲਾਲਚੀ ਪੁਲਿਸ ਮੁਲਾਜ਼ਮਾਂ ਦੀ ਗੰਢ ਧੁੱਪ ਨੇ ਜੁਰਮ ਨੂੰ ਹੋਰ ਵਧਾਇਆ ਹੈ,ਪੰਜਾਬ ਪੁਲਿਸ ਨੇ ਹੁਣ ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ ਦੀ ਤਿਆਰੀ ਕਰ ਲਈ ਹੈ, ਤਕਰੀਬਨ 4000 ਹਜ਼ਾਰ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ,ਫਿਰੌਤੀ,ਸਮਗਲਿੰਗ ਕਰਨ ਦੇ ਕੇਸ ਦਰਜ ਨੇ,ਪੁਲਿਸ ਵਿਭਾਗ ਹੁਣ ਪਾਲਿਸੀ ਦੇ ਤਹਿਤ ਇਨ੍ਹਾਂ ਖ਼ਿਲਾਫ਼ ਐਕਸ਼ਨ ਲਵੇਗਾ, ਇਨ੍ਹਾਂ ਸਾਰੇ ਦਾਗ਼ੀ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਹੀ ਕਰ ਦੇ ਹੋਏ ਇਨ੍ਹਾਂ ਨੂੰ ਡਿਸਮਿਸ ਕਰਨ ਦੀ ਤਿਆਰੀ ਹੋ ਰਹੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਪੁਲਿਸ ਵਿਭਾਗ ਵੱਲੋਂ ਪਾਲਿਸੀ ਵਿੱਚ ਵੀ ਸੋਧ ਕਰਨ ਦੀ ਤਿਆਰੀ ਚੱਲ ਰਹੀ ਹੈ ਜਿਸ ਦੇ ਤਹਿਤ ਸਾਰੇ ਜ਼ਿਲ੍ਹਿਆਂ ਤੋਂ ਪੁਲਿਸ ਮੁਲਾਜ਼ਮਾਂ ਦਾ ਡਾਟਾ ਮੰਗਵਾਇਆ ਗਿਆ ਹੈ,ਪੁਲਿਸ ਆਪਣਾ ਅਕਸ ਸੁਧਾਰਨ ਦੇ ਲਈ ਅਜਿਹਾ ਕਰ ਰਹੀ ਹੈ,ਪੰਜਾਬ ਪੁਲਿਸ ਦਾ ਕਹਿਣਾ ਕਿ ਦਾਗ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਜਿਹੀ ਕਾਰਵਾਹੀ ਕੀਤੀ ਜਾਵੇਗੀ ਤਾਂਕਿ ਕੋਈ   ਵੀ ਪੁਲਿਸ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਨਾ ਹੋਵੇ ਅਤੇ ਪੁਲਿਸ 'ਤੇ ਲੋਕਾਂ ਦਾ ਵਿਸ਼ਵਾਸ ਵਧੇ