ਸੰਗਰੂਰ ਦੇ ASI ਕ੍ਰਿਸ਼ਨ ਦੇਵ ਨੇ ਕੀਤਾ ਸੂਸਾਈਡ, ਸਰਵਿਸ ਬੰਦੂਕ ਨਾਲ ਆਪਣੇ ਆਪ ਨੂੰ ਮਾਰੀਆਂ ਗੋਲੀਆਂ
Advertisement

ਸੰਗਰੂਰ ਦੇ ASI ਕ੍ਰਿਸ਼ਨ ਦੇਵ ਨੇ ਕੀਤਾ ਸੂਸਾਈਡ, ਸਰਵਿਸ ਬੰਦੂਕ ਨਾਲ ਆਪਣੇ ਆਪ ਨੂੰ ਮਾਰੀਆਂ ਗੋਲੀਆਂ

ਮੂਨਕ ਦੇ ਕੜੇਲ ਪਿੰਡ ਵਿੱਚ  ਸੀ ਤੈਨਾਤ ASI 

ਮੂਨਕ ਦੇ ਕੜੇਲ ਪਿੰਡ ਵਿੱਚ  ਸੀ ਤੈਨਾਤ ASI

 ਕੀਰਤੀ ਪਾਲ/ਸੰਗਰੂਰ : ਸੰਗਰੂਰ ਤੋਂ ਸਵੇਰੇ ਇੱਕ ਮੰਦਭਾਗੀ ਖ਼ਬਰ ਆਈ, ਪੁਲਿਸ ਵਿੱਚ  ASI ਅਹੁਦੇ 'ਤੇ ਤੈਨਾਤ ਕ੍ਰਿਸ਼ਨ ਦੇਵ ਵੱਲੋਂ ਸਵੇਰੇ 8 ਵਜੇ ਡਿਊਟੀ ਦੌਰਾਨ ਸੂਸਾਈਡ ਕਰ ਲਿਆ ਗਿਆ, ASI ਨੇ ਆਪਣੇ ਆਪ ਨੂੰ ਕਈ  ਗੋਲੀਆਂ ਮਾਰੀਆਂ, ASI ਸੰਗਰੂਰ ਦੇ ਮੂਨਕ ਨਾਕੇ 'ਤੇ ਤੈਨਾਤ ਸੀ ਜੋ ਕਿ ਹਰਿਆਣਾ ਨਾਲ ਲੱਗ ਦਾ ਇੰਟਰ ਸਟੇਟ ਨਾਕਾ ਹੈ,ਮੌਕੇ 'ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਮੁਤਾਬਿਕ ASI ਨੇ ਡਿਊਟੀ ਦੌਰਾਨ ਆਪਣੀ ਕਾਰਬਨ ਗੰਨ ਨਾਲ ਕਈ ਗੋਲੀਆਂ ਆਪਣੇ ਆਪ ਨੂੰ ਮਾਰਿਆ, ASI ਕ੍ਰਿਸ਼ਨ ਦੇਵ ਸਵੇਰੇ 7 ਵਜੇ ਰੋਜ਼ਾਨਾ ਵਾਂਗ ਆਪਣੀ ਡਿਊਟੀ 'ਤੇ ਆਇਆ ਸੀ, ਇੱਕ ਘੰਟੇ ਬਾਅਦ ਤਕਰੀਬਨ 8 ਵਜੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਉਧਰ ਡੀਐੱਸਪੀ ਬੂਟਾ ਸਿੰਘ ਦਾ ਕਹਿਣ ਹੈ ਕਿ ਕ੍ਰਿਸ਼ਨ ਦੇਵ ਆਪਣੀ ਡਿਊਟੀ ਨੂੰ ਲੈਕੇ ਬੜਾ ਹੀ  ਇਮਾਨਦਾਰ ਅਤੇ ਮਿਹਨਤੀ ਸੀ, ਉਨ੍ਹਾਂ ਕਿਹਾ ਕਿ ਉਹ ਇਸ ਦੀ ਤੈਅ ਤੱਕ ਜਾਣਗੇ ਕਿ ASI ਨੇ ਸੂਸਾਈਡ ਵਰਗਾ ਕਦਮ ਕਿਉਂ ਚੁੱਕਿਆ ?  

ਪਰਿਵਾਰ ਦਾ ਕਿ ਕਹਿਣਾ  ਹੈ

ASI ਕ੍ਰਿਸ਼ਨ ਦੇਵ ਦੇ ਪਰਿਵਾਰ ਨੂੰ ਜਦੋਂ ਸੂਸਾਈਡ ਦੀ ਖ਼ਬਰ ਮਿਲੀ ਤਾਂ ਉਹ ਹੈਰਾਨ ਰਹਿ ਗਏ, ਪਰਿਵਾਰ ਦਾ ਕਹਿਣਾ ਹੈ ਕਿ ਕ੍ਰਿਸ਼ਨ ਦੇਵ ਜਦੋਂ ਸਵੇਰੇ ਡਿਊਟੀ 'ਤੇ ਗਏ ਸਨ ਤਾਂ ਘਰ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ ਸੀ ਜਿਸ ਦੀ ਵਜ੍ਹਾਂ ਕਰ ਕੇ 50 ਸਾਲ ਦੇ ਕ੍ਰਿਸ਼ਨ ਦੇਵ ਨੂੰ ਤਣਾਅ ਹੋਵੇ ਅਤੇ ਉਹ ਅਜਿਹਾ ਕਦਮ ਚੁੱਕਣ ਦੀ ਸੋਚਣ, ਪਰਿਵਾਰ ਮੁਤਾਬਿਕ ਕ੍ਰਿਸ਼ਨ ਦੇਵ ਨੇ ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੇ ਤਣਾਅ ਬਾਰੇ ਕੋਈ ਗਲ ਨਹੀਂ ਕੀਤੀ ਸੀ,ਪਰ ਸਵਾਲ ਇਹ ਉਠ ਦਾ ਹੈ ਕਿ ਜਦੋਂ ਪਰਿਵਾਰ ਕ੍ਰਿਸ਼ਨ ਦੇਵ ਨੂੰ ਕਿਸੇ ਵੀ ਤਰ੍ਹਾਂ ਦੇ ਤਣਾਅ ਦੀ ਖ਼ਬਰ ਨੂੰ ਖ਼ਾਰਜ ਕਰ ਰਿਹਾ ਤਾਂ ਉਸ ਦੇ ਸੂਸਾਈਡ ਕਰਨ ਦੀ ਕਿ ਵਜ੍ਹਾਂ ਹੋ ਸਕਦੀ ਹੈ ? ਪੁਲਿਸ ਮਹਿਕਮੇ ਵਿੱਚ ਕੁੱਝ ਅਜਿਹਾ ਹੋਇਆ ਸੀ ਜਿਸ ਨੂੰ ਲੈਕੇ ਉਹ ਪਰੇਸ਼ਾਨ ਸੀ ? ਜਾਂ ਫਿਰ ਕੋਈ ਅਜਿਹੀ ਗਲ ਜਿਸ ਬਾਰੇ ਨਾ 'ਤੇ ਪੁਲਿਸ ਨੂੰ ਕੋਈ ਜਾਣਕਾਰੀ ਹੋਵੇ  ਨਾ ਹੀ ਪਰਿਵਾਰ ਇਸ ਬਾਰੇ ਕੋਈ ਜਾਣਕਾਰੀ ਰੱਖ ਦਾ ਹੋਵੇ ? ਫ਼ਿਲਹਾਲ ਇਹ ਸਾਰੇ ਸਵਾਲ ਜਾਂਚ ਦੇ ਦਾਇਰੇ ਵਿੱਚ ਆਉਂਦੇ ਨੇ ਜਿੰਨਾਂ ਦਾ ਜਵਾਬ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ   

 

Trending news