Ambala Murder News: ਜ਼ਮੀਨੀ ਵਿਵਾਦ ਨੂੰ ਲੈ ਕੇ ਸੇਵਾਮੁਕਤ ਫੌਜੀ ਨੇ ਮਾਂ, ਭਰਾ ਤੇ ਮਾਸੂਮ ਬੱਚਿਆਂ ਸਮੇਤ 5 ਜੀਆਂ ਦੀ ਕੀਤੀ ਹੱਤਿਆ
Advertisement
Article Detail0/zeephh/zeephh2347221

Ambala Murder News: ਜ਼ਮੀਨੀ ਵਿਵਾਦ ਨੂੰ ਲੈ ਕੇ ਸੇਵਾਮੁਕਤ ਫੌਜੀ ਨੇ ਮਾਂ, ਭਰਾ ਤੇ ਮਾਸੂਮ ਬੱਚਿਆਂ ਸਮੇਤ 5 ਜੀਆਂ ਦੀ ਕੀਤੀ ਹੱਤਿਆ

Ambala Murder News: ਜ਼ਮੀਨੀ ਵਿਵਾਦ ਨੂੰ ਲੈ ਕੇ ਸੇਵਾਮੁਕਤ ਫ਼ੌਜੀ ਨੇ ਆਪਣੇ ਹੀ ਭਰਾ, ਉਸ ਦੀ ਪਤਨੀ ਤੇ ਮਾਸੂਮ ਬੱਚਿਆਂ ਸਮੇਤ 5 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Ambala Murder News: ਜ਼ਮੀਨੀ ਵਿਵਾਦ ਨੂੰ ਲੈ ਕੇ ਸੇਵਾਮੁਕਤ ਫੌਜੀ ਨੇ ਮਾਂ, ਭਰਾ ਤੇ ਮਾਸੂਮ ਬੱਚਿਆਂ ਸਮੇਤ 5 ਜੀਆਂ ਦੀ ਕੀਤੀ ਹੱਤਿਆ

Ambala Murder News: ਹਰਿਆਣਾ ਵਿੱਚ ਅੰਬਾਲਾ ਵਿੱਚ ਸੇਵਾਮੁਕਤ ਫ਼ੌਜੀ ਨੇ ਆਪਣੇ ਹੀ ਭਰਾ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ। ਨਾਰਾਇਣਗੜ੍ਹ ਇਲਾਕੇ ਵਿੱਚ ਉਸ ਨੇ ਮਾਂ-ਭਰਾ ਸਮੇਤ 5 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿੱਚ ਭਰਾ ਦੀ 5 ਮਹੀਨੇ ਬੇਟੀ ਅਤੇ 6 ਮਹੀਨੇ ਦਾ ਬੇਟਾ ਵੀ ਸ਼ਾਮਲ ਹੈ।

ਇਹ ਘਟਨਾ ਐਤਵਾਰ ਰਾਤ ਨੂੰ ਨਰਾਇਣਗੜ੍ਹ ਥਾਣਾ ਦੇ ਪਿੰਡ ਪੀਰ ਮਾਜਰੀ ਕੋਲ ਪਿੰਡ ਸਤੌਰ ਦੀ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ ਮੁਲਜ਼ਮ ਦੀ ਮਾਂ, ਉਸ ਦਾ ਭਰਾ, ਭਰਾ ਦੀ ਪਤਨੀ ਅਤੇ ਇਨ੍ਹਾਂ ਦੇ 2 ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਹਰੀਸ਼ ਕੁਮਾਰ (35), ਉਸ ਦੀ ਪਤਨੀ ਸੋਨੀਆ (32), ਮਾਂ ਸਰੌਪੀ ਦੇਵੀ (65), ਹਰੀਸ਼ ਦੀ ਬੇਟੀ ਯਸ਼ਿਕਾ (5) ਅਤੇ 6 ਮਹੀਨੇ ਦਾ ਬੇਟਾ ਮਿਅੰਕਾ ਦੇ ਰੂਪ ਵਿਚ ਹੋਈ ਹੈ। 

ਮੁਲਜ਼ਮ ਨੇ ਸਾਰਿਆਂ ਨੂੰ ਰਾਤ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਇਸ ਵਿਚਾਲੇ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਵਾਰਦਾਤ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਪਿਤਾ ਨੂੰ ਵੀ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਉਥੇ ਭਰਾ ਦੀ ਇਕ ਬੇਟੀ ਨੂੰ ਮੁਲਜ਼ਮ ਨੇ ਗੰਭੀਰ ਰੂਪ ਵਿੱਚ ਜ਼ਖ਼ਮ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : Sawan First Somwar 2024: ਅੱਜ ਤੋਂ ਸ਼ੁਰੂ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ

ਮੁੱਢਲੀ ਸੂਚਨਾ ਮੁਤਾਬਕ ਮੁਲਜ਼ਮ ਰਿਟਾਇਰਡ ਫੌਜੀ ਭੂਸ਼ਣ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਧ ਰਾਤ ਨੂੰ ਹੀ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਦਾ ਕਾਰਨ ਦੋਵੇਂ ਭਰਾਵਾਂ ਦੇ ਵਿਚਾਲੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਰਿਟਾਇਰਡ ਫੌਜੀ ਦਾ ਆਪਣੇ ਭਰਾ ਦੇ ਨਾਲ 2 ਏਕੜ ਜ਼ਮੀਨ ਉਤੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕੇ ਹਨ। ਮੁਲਜ਼ਮ ਉਸ ਦੀ ਰੰਜਿਸ਼ ਰੱਖ ਰਿਹਾ ਸੀ। ਪੁਲਿਸ ਅੱਧੀਆਂ ਸੜੀਆਂ ਹੋਈਆਂ ਲਾਸ਼ਾਂ ਲੈ ਕੇ ਹਸਪਤਾਲ ਪੁੱਜ ਗਈ।

ਇਹ ਵੀ ਪੜ੍ਹੋ : Joe Biden News: ਜੋ ਬਾਇਡਨ ਨਹੀਂ ਲੜਨਗੇ ਰਾਸ਼ਟਰਪਤੀ ਚੋਣਾਂ, ਕਮਲਾ ਹੈਰਿਸ ਨੂੰ ਦਿੱਤਾ ਸਮਰਥਨ

Trending news