ਰੂਪ ਨਗਰ ਜੇਲ੍ਹ 'ਚ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲਾ ਮੁਲਾਜ਼ਮ ਗਿਰਫ਼ਤਾਰ

ਕੈਦੀ ਤੋਂ ਪੁੱਛ-ਗਿੱਛ ਤੋਂ ਬਾਅਦ ਨਸ਼ੇ ਸਪਲਾਈ ਦੀ ਕਰਨ ਵਾਲੇ ਮੁਲਾਜ਼ਮ ਬਾਰੇ ਜਾਣਕਾਰੀ ਮਿਲੀ

ਰੂਪ ਨਗਰ ਜੇਲ੍ਹ 'ਚ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲਾ ਮੁਲਾਜ਼ਮ ਗਿਰਫ਼ਤਾਰ
ਕੈਦੀ ਤੋਂ ਪੁੱਛ-ਗਿੱਛ ਤੋਂ ਬਾਅਦ ਨਸ਼ੇ ਸਪਲਾਈ ਦੀ ਕਰਨ ਵਾਲੇ ਮੁਲਾਜ਼ਮ ਬਾਰੇ ਜਾਣਕਾਰੀ ਮਿਲੀ

ਬਿਮਲ ਕੁਮਾਰ/ਰੂਪ ਨਗਰ : ਪੰਜਾਬ ਦੀਆਂ ਜੇਲ੍ਹਾਂ ਵਿੱਚ ਮੁਲਾਜ਼ਮਾਂ ਦੀ ਮਿਲੀ-ਭੁਗਤ ਨਾਲ ਨਸ਼ੇ ਦੀ ਸਪਲਾਈ ਦੇ ਖੇਡ ਤੋਂ ਇੱਕ ਵਾਰ ਮੁੜ ਤੋਂ ਪਰਦਾ ਉੱਠਿਆ ਹੈ, ਰੂਪ ਨਗਰ ਜੇਲ੍ਹ (Roop Nagar Jail) ਦੇ ਵਾਰਡਨ ( Warden) ਨੂੰ ਨਸ਼ੇ ਸਪਲਾਈ ( Drug Supply) ਦੇ ਮਾਮਲੇ ਵਿੱਚ ਗਿਰਫ਼ਤਾਰ ( Arrest) ਕੀਤਾ ਗਿਆ ਹੈ,ਇਹ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਜੇਲ੍ਹ ਵਿੱਚ ਬੰਦ ਕੈਦੀ ਸੁਖਬੀਰ ਸਿੰਘ ਕੋਲੋਂ ਨਸ਼ੇ ਦੀਆਂ 10 ਗੋਲੀਆਂ ਬਰਾਮਦ ਹੋਇਆ, ਜਦੋਂ ਜੇਲ੍ਹ ਪ੍ਰਸ਼ਾਸਨ ਨੇ  ਕੈਦੀ (Prisoner) ਸੁਖਬੀਰ ਤੋਂ ਪੁੱਛ-ਗਿੱਛ ਕੀਤਾ ਤਾਂ  ਵਾਰਡਨ (Jail Warden) ਮਨਦੀਪ ਦਾ ਨਾਂ ਨਸ਼ਾ ਸਪਲਾਈ ਕਰਨ ਵਿੱਚ ਸਾਹਮਣੇ ਆਇਆ ਹੈ    

ਵਾਰਡਨ ਖ਼ਿਲਾਫ਼ ਕਾਰਵਾਹੀ  

ਰੂਪ ਨਗਰ  (Roop Nagar) ਦੇ ਜੇਲ੍ਹ ਵਾਰਡਨ ਵੱਲੋਂ ਨਸ਼ਾ ਸਪਲਾਈ ਦਾ ਖ਼ੁਲਾਸਾ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਕੈਦੀ ਸੁਖਬੀਰ ਅਤੇ ਵਾਰਡ ਮਨਦੀਪ ਖ਼ਿਲਾਫ਼ ਧਾਰਾ 21 , 29 , 61 , 85  ਤਹਿਤ FIR ਦਰਜ਼ ਕਰ ਲਈ ਹੈ, ਜੇਲ੍ਹ ਵਾਰਡਨ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ

ਨਸ਼ੇ ਦੇ ਖੇਡ ਨੂੰ ਲੈਕੇ ਸਵਾਲ ?

ਰੂਪ ਨਗਰ ਜੇਲ੍ਹ ਵਿੱਚ ਨਸ਼ਾ ਕੈਦੀ ਤੱਕ ਪਹੁੰਚਣ ਨੂੰ ਲੈਕੇ ਕਈ ਵੱਡੇ ਸਵਾਲ ਨੇ, ਕਿ ਸਿਰਫ਼ ਜੇਲ੍ਹ ਵਾਰਡਨ ਹੀ ਨਸ਼ੇ ਦੀ ਸਪਲਾਈ  ਵਿੱਚ ਸ਼ਾਮਲ ਹੋਵੇਗਾ ? ਕੀ ਸਿਰਫ਼ ਇੱਕ ਸ਼ਖ਼ਸ ਜੇਲ੍ਹ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਪਾਰ ਕਰ ਦੇ ਹੋਏ ਕੈਦੀਆਂ ਤੱਕ ਨਸ਼ਾ ਪਹੁੰਚਾ ਸਕਦਾ ਹੈ ? ਦਰਾਸਲ ਜੇਲ੍ਹਾਂ ਵਿੱਚ ਨਸ਼ੇ ਦਾ ਜੋ ਖੇਡ ਚੱਲ ਰਿਹਾ ਹੈ ਉਹ ਪੂਰੇ ਨੈੱਕਸੈੱਸ ਦੇ ਜ਼ਰੀਏ ਚੱਲ ਦਾ ਹੈ, ਜੇਲ੍ਹ ਵਿੱਚ ਕੈਦੀਆਂ ਤੋਂ ਨਸ਼ੇ ਦਾ ਆਰਡਰ ਲੈਣ ਵਾਲਾ ਕੋਈ ਹੋਰ ਹੁੰਦਾ ਹੈ, ਜੇਲ੍ਹ ਦੇ ਬਾਹਰ ਤੱਕ ਨਸ਼ਾ ਸਪਲਾਈ ਕਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ,ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਕੈਦੀ ਤੱਕ ਪਹੁੰਚਣ ਤੱਕ ਕਈ ਲੋਕ ਸ਼ਾਮਲ ਹੁੰਦੇ ਨੇ