ਪਾਕਿ ਦੀ 'ਨਾ-ਪਾਕ' ਹਰਕਤ, ਡਰੋਨ ਜ਼ਰੀਏ ਭੇਜੇ ਹਥਿਆਰ, ਸੁਰੱਖਿਆ ਬਲਾਂ ਨੇ ਕੀਤੇ ਬਰਾਮਦ
Advertisement

ਪਾਕਿ ਦੀ 'ਨਾ-ਪਾਕ' ਹਰਕਤ, ਡਰੋਨ ਜ਼ਰੀਏ ਭੇਜੇ ਹਥਿਆਰ, ਸੁਰੱਖਿਆ ਬਲਾਂ ਨੇ ਕੀਤੇ ਬਰਾਮਦ

ਇਹ ਕਾਮਯਾਬੀ ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ਼ ਨੂੰ ਸਾਂਝੇ ਅਪ੍ਰੇਸ਼ਨ ਦੌਰਾਨ ਮਿਲੀ ਹੈ।  

ਪਾਕਿ ਦੀ 'ਨਾ-ਪਾਕ' ਹਰਕਤ, ਡਰੋਨ ਜ਼ਰੀਏ ਭੇਜੇ ਹਥਿਆਰ, ਸੁਰੱਖਿਆ ਬਲਾਂ ਨੇ ਕੀਤੇ ਬਰਾਮਦ

ਜਤਿੰਦਰ ਨੂਰਾ/ ਜੰਮੂ: ਸੁਰੱਖਿਆ ਬਲਾਂ ਨੂੰ ਜੰਮੂ 'ਚ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਅਖਨੂਰ ਬਾਰਡਰ ਦੇ ਕੋਲ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ। ਇਹ ਕਾਮਯਾਬੀ ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ਼ ਨੂੰ ਸਾਂਝੇ ਅਪ੍ਰੇਸ਼ਨ ਦੌਰਾਨ ਮਿਲੀ ਹੈ।  

ਬਰਾਮਦ ਕੀਤੇ ਗਏ ਹਥਿਆਰਾਂ 'ਚ 2 AK 47ਬੰਦੂਕਾਂ, 3 AK ਮੈਗਜ਼ੀਨਾਂ, 90 ਜ਼ਿੰਦਾ ਕਾਰਤੂਸ,  AK 7.62 mm Ammunition ਅਤੇ 01x Star Pistol  ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਭੇਜੇ ਗਏ ਹਨ। 

ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਬਾਅਦ ਤਿਉਹਾਰ ਆਉਣ ਵਾਲੇ ਹਨ। ਪਾਕਿਸਤਾਨ ਵੱਲੋਂ ਇਹਨਾਂ ਤਿਉਹਾਰਾਂ ਦੇ ਚਲਦੇ ਕੁਝ ਨਾ ਕੁਝ ਵੱਡੀ ਘਟਨਾ ਕਰਨ ਦੀ ਫ਼ਿਰਾਕ 'ਚ ਹੈ। ਫਿਲਹਾਲ ਸੁਰੱਖਿਆ ਬਲਾਂ ਨੇ ਹਥਿਆਰਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਮੁਠਭੇੜ 'ਚ ਇੱਕ ਭਾਰਤੀ ਫੌਜ਼ ਦਾ ਜਵਾਨ ਵੀ ਜ਼ਖਮੀ ਹੋ ਗਿਆ ਸੀ। 

Watch Live Tv-

 

Trending news