ਸੈਣੀ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਰਜਨੀਸ਼ ਗਰਗ ਨੇ ਕੀਤੀ ਸਖ਼ਤ ਟਿੱਪਣੀ
Trending Photos
ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਾਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਮੁਹਾਲੀ ਦੇ ਜੱਜ ਰਜਨੀਸ਼ ਗਰਗ ਨੇ ਸਖ਼ਤ ਟਿੱਪਣੀ ਕੀਤੀ ਹੈ, ਜੱਜ ਨੇ ਕਿਹਾ ਸੁਮੇਧ ਸਿੰਘ ਸੈਣੀ ਹੀਨੀਅਸ ਜੁਰਮ ਵਿੱਚ ਮੁਲਜ਼ਮ ਨੇ ਇਸ ਲਈ ਉਨ੍ਹਾਂ ਨੂੰ ਅਗਾਊ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ, ਉਹ ਰਾਹਤ ਦੇ ਕਾਬਲ ਨਹੀਂ ਨੇ, ਸਿਰਫ਼ ਇੰਨਾ ਹੀ ਨਹੀਂ ਜੱਜ ਨੇ ਕਿਹਾ ਕਿ ਸੈਣੀ ਵੱਡੇ ਅਹੁਦੇ 'ਤੇ ਰਹੇ ਨੇ ਉਹ ਆਪਣੀ ਪਾਵਰ ਦੀ ਵਰਤੋਂ ਕਰ ਸਕਦੇ ਨੇ ਇਸ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦਾ ਹੈ,
ਸੁਮੇਧ ਸਿੰਘ ਸੈਣੀ ਖ਼ਿਲਾਫ਼ ਵਾਦਾ ਮੁਆਫ਼ੀ ਗਵਾਹ ਦੀ ਗਵਾਈ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਲਤਾਨੀ ਕਿਡਨੈਪਿੰਗ ਮਾਮਲੇ ਵਿੱਚ ਧਾਰਾ 302 ਜੋੜੀ ਗਈ ਸੀ, ਜਿਸ ਦੇ ਬਾਅਦ ਸੁਮੇਧ ਸਿੰਘ ਸੈਣੀ ਨੇ ਅਗਾਊ ਜ਼ਮਾਨਤ ਦੇ ਲਈ ਮੁਹਾਲੀ ਕੋਰਟ ਦਾ ਰੁੱਖ ਕੀਤਾ ਸੀ, ਸਪੈਸ਼ਲ ਪਬਲਿਕ ਪ੍ਰੋਸੀਕਯੂਟਰ ਯਾਨੀ SIT ਦੇ ਵਕੀਲ ਸਰਤੇਜ ਨਰੂਲਾ ਨੇ ਕਿਹਾ ਅਸੀਂ ਕੋਰਟ ਵਿੱਚ ਕਈ ਦਲੀਲਾਂ ਦਿੱਤੀਆਂ ਅਤੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਸੁਮੇਧ ਸੈਨੀ ਦੀ ਕਸਟਡੀ ਨੂੰ ਲੈਕੇ ਪੁੱਛ-ਗਿੱਛ ਕਰਨਾ ਜ਼ਰੂਰੀ ਹੈ, ਕਿਉਂਕਿ ਹੁਣ ਤੱਕ ਸੈਣੀ ਦੀ ਜਾਂਚ ਸਿਰਫ਼ 1 ਵਾਰ ਹਿੱਸਾ ਲਿਆ ਹੈ, ਉਸ ਤੋਂ ਵੀ ਜ਼ਿਆਦਾ ਸੈਣੀ ਇਹ ਕਹਿਕੇ ਸਵਾਲਾਂ ਦੇ ਜਵਾਬ ਤੋਂ ਬਚ ਦੇ ਨਜ਼ਰ ਆਏ ਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਉਨ੍ਹਾਂ ਨੂੰ ਯਾਦ ਨਹੀਂ
ਵਕੀਲ ਸਰਤੇਜ ਨਰੂਲਾ ਨੇ ਕਿਹਾ ਅਸੀਂ ਕੋਰਟ ਦੇ ਸਾਹਮਣੇ SIT ਵੱਲੋਂ ਸੁਮੇਧ ਸੈਣੀ ਨੂੰ ਪੁੱਛੇ ਜਾਣ ਵਾਲੇ 16 ਸਵਾਲ ਵੀ ਰੱਖੇ ਸਨ,ਉਨ੍ਹਾਂ ਕਿਹਾ ਮਾਮਲੇ ਵਿੱਚ ਦਸਤਾਵੇਜ਼ ਕਾਫ਼ੀ ਅਹਿਮ ਨੇ ਪਰ ਵਾਦਾ ਮੁਆਫ਼ੀ ਗਵਾਹ ਦੀ ਗਵਾਈ ਦੇ ਬਾਅਦ SIT ਦੇ ਕੋਲ ਸੁਮੇਧ ਸੈਣੀ ਖ਼ਿਲਾਫ਼ ਕਾਫ਼ੀ ਸਬੂਤ ਨੇ
ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਇੰਨਾ ਹੁਕਮਾਂ ਤੋਂ ਬਾਅਦ ਸਾਡੀ ਉਮੀਦ ਵਧੀ ਹੈ ਕਿ ਸਾਨੂੰ ਇਨਸਾਫ਼ ਮਿਲੇਗਾ, ਉਨ੍ਹਾਂ ਕਿਹਾ ਅਸੀਂ ਇਹ ਗੱਲ ਕੋਰਟ ਵਿੱਚ ਕਈ ਵਾਰ ਰੱਖੀ, ਇਸ ਮਾਮਲੇ ਵਿੱਚ ਤਾਂ ਤੱਕ ਨਿਰਪੱਖ ਜਾਂਚ ਨਹੀਂ ਹੋ ਸਕਦੀ ਜਦੋਂ ਤੱਕ ਸੁਮੇਧ ਸੈਣੀ ਦੀ ਗਿਰਫ਼ਤਾਰੀ ਨਹੀਂ ਹੁੰਦੀ