ਸੁਮੇਧ ਸੈਣੀ ਨੇ ਪੁਲਿਸ ਮੁਲਾਜ਼ਮਾਂ ਨੂੰ ਵਿਖਾਇਆ ਰੋਬ,SIT ਸਾਹਮਣੇ ਪੇਸ਼ ਹੋਣ ਵੇਲੇ ਦਿੱਤਾ ਵੱਡਾ ਬਿਆਨ

 ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ SIT ਦੇ ਸਾਹਮਣੇ ਪੇਸ਼ ਹੋਏ

 ਸੁਮੇਧ ਸੈਣੀ ਨੇ ਪੁਲਿਸ ਮੁਲਾਜ਼ਮਾਂ ਨੂੰ ਵਿਖਾਇਆ ਰੋਬ,SIT ਸਾਹਮਣੇ ਪੇਸ਼ ਹੋਣ ਵੇਲੇ ਦਿੱਤਾ ਵੱਡਾ ਬਿਆਨ
ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ SIT ਦੇ ਸਾਹਮਣੇ ਪੇਸ਼ ਹੋਏ

ਨਿਤਿਕਾ ਮਹੇਸ਼ਵਰੀ/ਮੁਹਾਲੀ : ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਇੱਕ ਵਾਰ ਮੁੜ ਤੋਂ SIT ਦੇ ਸਾਹਮਣੇ ਪੁੱਛ ਗਿੱਛ ਲਈ ਪਹੁੰਚੇ, ਜਿਵੇਂ ਹੀ ਸੈਣੀ ਮੁਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਵਿੱਚ ਪਹੁੰਚੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਰੋਬ ਝਾੜ ਦੇ ਹੋਏ ਨਜ਼ਰ ਆਏ,ਇਹ ਕੋਈ ਪਹਿਲੀ ਵਾਰ ਨਹੀਂ ਹੈ ਪੰਜਾਬ ਦੇ ਡੀਜੀਪੀ ਰਹਿੰਦੇ ਹੋਏ ਸੁਮੇਧ ਸੈਣੀ ਦਾ ਪੰਜਾਬ ਪੁਲਿਸ ਵਿੱਚ ਕਾਫ਼ੀ ਦਬਦਬਾ ਸੀ,ਸੈਣੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਵੇਲੇ  ਮੁਹਾਲੀ ਅਦਾਲਤ ਦੇ ਜੱਜ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਸੀ ਪੁਲਿਸ ਵਿਭਾਗ ਵਿੱਚ ਕਾਫ਼ੀ ਦਬਦਬਾ ਸੈਣੀ ਰੱਖ ਦੇ ਨੇ ਇਸ ਲਈ ਉਨ੍ਹਾਂ ਨੂੰ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਜ਼ਮਾਨਤ ਨਹੀਂ ਦਿੱਤਾ ਜਾ ਸਕਦੀ ਹੈ ਹਾਲਾਂਕਿ ਸੈਣੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਸੀ 

SIT ਸਾਹਮਣੇ ਪੇਸ਼ੀ ਦੌਰਾਨ ਸੈਣੀ ਨੇ ਦਿੱਤਾ ਵੱਡਾ ਬਿਆਨ

ਸੁਮੇਧ ਸਿੰਘ ਸੈਣੀ ਜਦੋਂ SIT ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਆਖ਼ਿਰ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ ਤਾਂ ਉਨ੍ਹਾਂ ਪਿੱਛੇ ਮੁੜ ਕੇ ਕਿਹਾ ਮੈਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ,SIT ਵੱਲੋਂ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਧਾਰਾ 302 ਜੋੜਨ ਤੋਂ ਬਾਅਦ ਕਈ ਵਾਰ ਸਮਨ ਦਿੱਤਾ,ਹਾਲਾਂਕਿ ਪਿਛਲੀ ਵਾਰ ਸੈਣੀ ਨੇ ਮੈਡੀਕਲ ਗਰਾਊਂਡ ਦਾ ਹਵਾਲਾ ਦਿੱਤੀ ਸੀ,ਪਰ ਉਸ ਤੋਂ ਪਹਿਲਾਂ ਹੋਈ ਪੁੱਛ-ਗਿੱਛ ਵਿੱਚ SIT ਨੇ 5 ਘੰਟੇ ਤੱਕ ਸੈਣੀ ਤੋਂ 300 ਤੋਂ ਵਧ ਸਵਾਲ ਪੁੱਛੇ ਸਨ,ਹਾਲਾਂਕਿ ਜ਼ਿਆਦਾ ਤਰ ਸਵਾਲਾਂ ਨੂੰ ਉਨ੍ਹਾਂ ਨੇ ਇਹ ਕਹਿਕੇ ਟਾਲ ਦਿੱਤਾ ਕਿ 29 ਸਾਲ ਪਹਿਲਾਂ ਦਾ ਮਾਮਲਾ ਹੋਣ ਦੀ ਵਜ੍ਹਾਂ ਕਰਕੇ ਉਨ੍ਹਾਂ ਨੂੰ ਕੁੱਝ ਯਾਦ ਨਹੀਂ ਹੈ