ਨਹਿਰ 'ਚ ਮਿਲੀ ਨੌਜਵਾਨ ਦੀ ਲਾਸ਼, ਜੇਬ 'ਚ ਮਿਲੇ ਸਮਾਨ ਤੋਂ ਪੁਲਿਸ ਨੂੰ ਕਤਲ ਦੀ ਵਜ੍ਹਾਂ ਦਾ ਮਿਲਿਆ ਇਸ਼ਾਰਾ

ਕਪੂਰਥਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ 20 ਸਾਲਾ ਨੌਜਵਾਨ ਦਾ ਕਤਲ ਹੋ ਗਿਆ, ਪੁਲਿਸ ਨੂੰ ਮ੍ਰਿਤਕ ਦੇ ਕੱਪੜਿਆਂ ਵਿੱਚੋਂ ਕੁਝ ਅਜਿਹਾ ਸਾਮਾਨ ਵੀ ਮਿਲਿਆ ਹੈ ਜੋ ਸ਼ੱਕ ਦੇ ਨਾਲ ਕਈ ਸਵਾਲ ਵੀ ਖੜੇ ਕਰ ਰਿਹਾ ਹੈ 

ਨਹਿਰ 'ਚ ਮਿਲੀ ਨੌਜਵਾਨ ਦੀ ਲਾਸ਼, ਜੇਬ 'ਚ ਮਿਲੇ ਸਮਾਨ ਤੋਂ ਪੁਲਿਸ ਨੂੰ ਕਤਲ ਦੀ ਵਜ੍ਹਾਂ ਦਾ ਮਿਲਿਆ ਇਸ਼ਾਰਾ
ਕਪੂਰਥਲਾ ਸੁੱਕੀ ਨਹਿਰ ਤੋਂ 20 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ

ਚੰਡੀਗੜ੍ਹ :  ਕਪੂਰਥਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ 20 ਸਾਲਾ ਨੌਜਵਾਨ ਦਾ ਕਤਲ ਹੋ ਗਿਆ, ਪੁਲਿਸ ਨੂੰ ਮ੍ਰਿਤਕ ਦੇ ਕੱਪੜਿਆਂ ਵਿੱਚੋਂ ਕੁਝ ਅਜਿਹਾ ਸਾਮਾਨ ਵੀ ਮਿਲਿਆ ਹੈ ਜੋ ਸ਼ੱਕ ਦੇ ਨਾਲ ਕਈ ਸਵਾਲ ਵੀ ਖੜੇ ਕਰ ਰਿਹਾ ਹੈ 

ਦਰਾਸਲ ਕਪੂਰਥਲਾ ਦੇ ਮਨਸੂਰਵਾਲ ਦੋਨਾ ਇਲਾਕੇ ਦੇ ਵਿੱਚ ਪੀਰ ਚੌਧਰੀ ਰੋਡ 'ਤੇ  ਨਿੱਜੀ ਹਸਪਤਾਲ ਦੇ ਕੋਲ ਸੁੱਕੀ ਨਹਿਰ ਤੋਂ  20 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਨੇ, ਥਾਣਾ ਸਿੱਟੀ  ਵੱਲੋਂ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
  
ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਸਿੰਧੂਰ ਅਤੇ ਮੰਗਲਸੂਤਰ ਮਿਲਿਆ ਹੈ ਜਿਸ ਨਾਲ ਉਨ੍ਹਾਂ ਨੂੰ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਲੱਗ ਰਿਹਾ ਹੈ ਪੁਲਿਸ ਹਾਲੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ ਉੱਥੇ ਹੀ ਸੂਤਰਾਂ ਦੇ ਹਵਾਲੇ  ਤੋਂ ਪਤਾ ਲੱਗਿਆ ਹੈ ਕਿ ਕੁੱਝ ਲੋਕ ਹਿਰਾਸਤ ਵਿੱਚ ਲਏ ਗਏ ਹਨ 

 ਮ੍ਰਿਤਕ ਦੀ ਪਛਾਣ 20 ਸਾਲਾ ਦੀਪੂ ਸਾਹੂ ਨਿਵਾਸੀ ਮੰਗੀ ਕਲੋਨੀ ਜੱਗੂ ਸ਼ਾਹ ਦਾ ਡੇਰਾ ਵਜੋਂ ਹੋਈ ਹੈ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਿਆਤ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ  

  ਮੰਗੀ ਕਾਲੋਨੀ ਖੇਤਰ ਨਿਵਾਸੀ ਦੀਪੂ ਸਾਹੂ ਆਰਓ ਫਿਲਟਰ ਦਾ ਮਕੈਨਿਕ ਸੀ ਅਤੇ ਘਰ ਤੋਂ ਵੱਖ ਮਸੂਰ ਵੱਲ ਲਾ ਵਿਚ ਕਿਸੇ ਨੇਪਾਲੀ ਨੌਜਵਾਨ ਦੇ ਘਰੇ ਰਹਿੰਦਾ ਸੀ ਸੂਤਰ ਦੱਸਦੇ ਹਨ ਕਿ ਮਾਮਲੇ ਵਿਚ ਪੁਲਸ ਨੇ ਕੁਝ ਲੋਕਾਂ  ਨੂੰ ਪੁਲੀਸ ਨੇ ਪੁੱਛਗਿੱਛ ਦੇ ਲਈ ਹਿਰਾਸਤ ਵਿੱਚ ਵੀ ਲਿਆ ਹੈ  

ਮ੍ਰਿਤਕ ਦੇ ਭਰਾ ਅਤੇ ਮਾਂ  ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਦੇ ਪਿਤਾ ਦਿਨੇਸ਼ ਸਾਹੂ ਰਾਤ ਨੂੰ ਕਿਸੇ ਕੰਮ ਤੋਂ ਬਾਹਰ ਗਏ ਸੀ ਅਗਲੇ ਦਿਨ ਉਨ੍ਹਾਂ ਦੀ ਲਾਸ਼ ਇੰਡਸਟ੍ਰੀਅਲ ਏਰੀਆ ਵਿਚ ਮਿਲੀ ਸੀ ਜਿਸ ਦੀ ਸ਼ਿਕਾਇਤ ਉਸ ਵੇਲੇ ਪੁਲਸ ਵਿਚ ਕੀਤੀ ਗਈ ਸੀ ਉਸ ਵਿਚ ਹਾਲੇ ਕੋਈ ਸੁਰਾਗ ਨਹੀਂ ਮਿਲਿਆ ਹੁਣ  ਦੀਪੂ ਨਾਲ ਵੀ ਅਜਿਹਾ ਹੀ ਕੁਝ ਹੋਇਆ ਹੈ ਉਨ੍ਹਾਂ ਨੇ ਦੱਸਿਆ ਕਿ ਦੀਪੂ ਦਾ 10 ਦਿਨ ਪਹਿਲਾਂ ਕਾਲੋਨੀ ਦੇ ਕੁਝ ਨੌਜਵਾਨਾਂ ਦੇ ਨਾਲ ਝਗੜਾ ਵੀ ਹੋਇਆ ਸੀ  ਜਦੋਂ ਦੀਪੂ ਦੀ ਲਾਸ਼ ਮਿਲੀ ਤਾਂ ਉਸ ਦੇ ਸਰੀਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੇ ਨਿਸ਼ਾਨ ਸਨ ਨਾਲ ਹੀ ਅੱਖ ਦੇ ਕੋਲ ਖੂਨ ਵੀ ਰਿਸ ਰਿਹਾ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ  ਖ਼ੂਨ ਤੜਕੇ 4 ਤੋਂ 5  ਵਜੇ  ਦੇ ਵਿਚਕਾਰ ਹੋਇਆ ਹੈ ਤਾਂ ਹੀ ਖ਼ੂਨ ਤਾਜ਼ਾ ਸੀ  ਉਥੇ ਹੀ ਪੁਲਿਸ ਦੇ ਵੱਲੋਂ ਇਸ ਬਾਬਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਇਸ ਕੇਸ ਨੂੰ ਸੁਲਝਾਉਣ ਦੀ  ਦਾ ਦਾਅਵਾ ਕੀਤਾ ਜਾ ਰਿਹਾ ਹੈ

WATCH LIVE TV