ਸਰਹੱਦ ਪਾਰ ਤੋਂ ਆਈ 32 ਕਰੋੜ ਦੀ ਹੈਰੋਇਨ BSF ਜਵਾਨਾਂ ਨੇ ਇਸ ਤਰ੍ਹਾਂ ਕੀਤੀ ਕਾਬੂ

ਦੇਸ਼ ਦੀਆਂ ਸਰਹੱਦਾਂ 'ਤੇ  ਨਸ਼ੇ ਦੀ ਖੇਪ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ 

ਸਰਹੱਦ ਪਾਰ ਤੋਂ ਆਈ 32 ਕਰੋੜ ਦੀ ਹੈਰੋਇਨ BSF ਜਵਾਨਾਂ ਨੇ ਇਸ ਤਰ੍ਹਾਂ ਕੀਤੀ ਕਾਬੂ
BSF ਜਵਾਨਾਂ ਨੇ ਭਾਰਤ ਪਾਕਿਸਤਾਨ ਬਾਰਡਰ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ

ਰਾਜੇਸ਼ ਕਟਾਰੀਆ/ ਫਿਰੋਜ਼ਪੁਰ : ਕਰੋਨਾ ਦੌਰ ਦੇ ਵਿੱਚ ਵੀ ਦੇਸ਼ ਦੀਆਂ ਸਰਹੱਦਾਂ 'ਤੇ  ਨਸ਼ੇ ਦੀ ਖੇਪ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ ਮੰਗਲਵਾਰ ਦੇਰ ਰਾਤ ਨੂੰ ਬਾਰਡਰ ਉੱਤੋਂ ਨਸ਼ੇ ਦੀ ਖੇਪ ਫੜੀ ਗਈ . BSF ਜਵਾਨਾਂ ਨੇ ਭਾਰਤ ਪਾਕਿਸਤਾਨ ਬਾਰਡਰ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ ਇਸ ਦੌਰਾਨ ਸ਼ਰਾਬ ਦੀ ਬੋਤਲ 1 ਮੋਬਾਇਲ ਫੋਨ ਅਤੇ 2 ਸਿਮ ਕਾਰਡ ਵੀ ਮਿਲੇ ਹਨ  

ਕੌਮਾਂਤਰੀ ਬਜ਼ਾਰ ਵਿੱਚ ਕੀਮਤ 32 ਕਰੋੜ 

ਬੀਐਸਐਫ ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਘੱਟ ਡੀਆਈਜੀ ਨੇ ਦੱਸਿਆ ਕਿ ਬੀਐਸਐਫ ਦੀ 52ਵੀਂ ਬਟਾਲੀਅਨ ਵੱਲੋਂ ਹੈਰੋਇਨ ਦੀ ਖੇਪ ਫੜੀ ਗਈ ਹੈਰੋਇਨ ਦੇ 8 ਪੈਕੇਟ ਮਿਲੇ ਹਨ ਜਿਨ੍ਹਾਂ ਵਿੱਚ 6 ਕਿੱਲੋ 520 ਗ੍ਰਾਮ ਹੈ. ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ 32 ਕਰੋੜ ਰੁਪਏ 51ਲੱਖ ਰੁਪਏ ਹੈ  

ਇਸ ਮੌਕੇ ਤੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ  
ਸੂਤਰਾਂ ਦੇ ਮੁਤਾਬਕ ਮੌਕੇ ਤੋਂ ਮਿਲੀ ਸ਼ਰਾਬ ਦੀ ਬੋਤਲਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੌਕੇ ਮੌਕੇ ਉੱਤੇ ਪਾਕਿਸਤਾਨੀ ਤਸਕਰ ਵੀ ਮੌਜੂਦ ਸਨ ਜਿਨ੍ਹਾਂ ਨੂੰ ਬੀਐਸਐਫ ਜਵਾਨਾਂ ਦੇ ਆਉਣ ਦੀ ਖਬਰ ਮਿਲ ਗਈ ਅਤੇ ਉੱਥੇ ਸਮਾਂ ਛੱਡ ਕੇ ਫ਼ਰਾਰ ਹੋ ਗਏ ਨਸ਼ੇ ਦੀ ਖੇਪ  ਮਿਲਣ ਤੋਂ ਬਾਅਦ ਸਾਰੇ ਇਲਾਕੇ ਨੂੰ ਖੰਗਾਲਿਆ ਗਿਆ ਪਰ ਉੱਥੇ ਕੁਝ ਨਹੀਂ ਮਿਲਿਆ

WATCH LIVE TV