Samrala News: ਸਮਰਾਲਾ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਸਮੇਤ ਗੱਡੀ ਦੀ ਭੰਨਤੋੜ ਹੋਣ ਦੀ ਘਟਨਾ ਸਾਹਮਣੇ ਆਈ ਹੈ।
Trending Photos
Samrala News: ਸਮਰਾਲਾ ਵਿੱਚ ਸ਼ਾਮ ਸਮੇਂ ਮਾਛੀਵਾੜਾ ਰੋਡ ’ਤੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਸਮੇਤ ਟੋਇਟਾ ਕੋਰੋਲਾ ਗੱਡੀ ਦੀ ਭੰਨਤੋੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪੜਤਾਲ ਦੌਰਾਨ ਘਟਨਾਸਥਾਨ ਤੋਂ ਮੈਗਜ਼ੀਨ ਦਾ ਭਰਿਆ ਪਿਸਟਲ ਬਰਾਮਦ ਕੀਤਾ ਗਿਆ ਹੈ।
ਜ਼ਖਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸ਼ਾਮੀ ਮਾਛੀਵਾੜਾ ਰੋਡ ’ਤੇ ਕਾਰ ਸਵਾਰ ਦੋ ਗੁੱਟਾਂ ਵਿੱਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਲਬਲੀ ਮਚ ਗਈ।
ਟੋਇਟਾ ਕੋਰੋਲਾ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੂੰ ਅਚਾਨਕ ਦੂਜੇ ਗੁੱਟ ਦੇ ਕਾਰ ਸਵਾਰਾਂ ਵੱਲੋਂ ਘੇਰ ਲਿਆ ਗਿਆ ਤੇ ਗੱਡੀ ਦੀ ਭੰਨਤੋੜ ਕਰ ਦਿੱਤੀ। ਗੱਡੀ ਵਿਚ ਸਵਾਰ ਇੱਕ ਨੌਜਵਾਨ ਜਿਸ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਅਲੂਣਾ (ਪਾਇਲ) ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਨਾਲ ਕਾਰ ਵਿਚ ਸਵਾਰ ਦੂਜਾ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ।
ਹਾਲਾਕਿ ਕੁਝ ਲੋਕਾਂ ਵੱਲੋਂ ਇਸ ਲੜਾਈ ਵਿਚ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ। ਘਟਨਾ ਵਾਲੀ ਥਾਂ ’ਤੇ ਪਹੁੰਚੇ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Rupnagar News: ਰੋਪੜ 'ਚ ਇਨਸਾਨੀਅਤ ਸ਼ਰਮਸਾਰ; ਕੁਪੱਤ ਨੇ ਮਾਂ 'ਤੇ ਕੀਤਾ ਅਣਮਨੁੱਖੀ ਤਸ਼ੱਦਦ
ਉਨ੍ਹਾਂ ਘਟਨਾ ਸਥਾਨ ਤੋਂ ਪਿਸਟਲ ਬਰਾਮਦ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਪੂਰਾ ਮਾਮਲਾ ਕੀ ਹੈ, ਇਹ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ : Bathinda News: ਬਠਿੰਡਾ 'ਚ ਅੰਮ੍ਰਿਤਸਰੀ ਕੁਲਚਾ ਦੁਕਾਨ ਦੇ ਮਾਲਿਕ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ