Dalai Lama News: ਜਨਤਕ ਮੰਚ ਉਤੇ ਬੱਚੇ ਨੂੰ ਚੁੰਮਣ ਦੇ ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰੇ ਬੋਧੀ ਨੇਤਾ ਦਲਾਈਲਾਮਾ ਨੇ ਮੁਆਫੀ ਮੰਗੀ ਹੈ।
Trending Photos
Dalai Lama News: ਬੋਧੀ ਨੇਤਾ ਦਲਾਈਲਾਮਾ ਨੇ ਜਨਤਕ ਮੰਚ 'ਤੇ ਛੋਟੇ ਬੱਚੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ ਹਾਲ ਹੀ 'ਚ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ 'ਚ ਉਹ ਇੱਕ ਬੱਚੇ ਨੂੰ ਬੁੱਲਾਂ 'ਤੇ ਚੁੰਮਦੇ ਨਜ਼ਰ ਆ ਰਹੇ ਸਨ। ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਬਾਅਦ ਦਲਾਈਲਾਮਾ ਦੀ ਤਰਫੋਂ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ।
ਦਲਾਈਲਾਮਾ ਦੇ ਦਫ਼ਤਰ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਬੱਚੇ ਨੂੰ ਦਲਾਈਲਾਮਾ ਨੂੰ ਜੱਫੀ ਪਾਉਣ ਦੀ ਬੇਨਤੀ ਕਰਦੇ ਦੇਖਿਆ ਜਾ ਸਕਦਾ ਹੈ। ਅਜਿਹੇ 'ਚ ਧਾਰਮਿਕ ਆਗੂ ਆਪਣੇ ਬਿਆਨ ਨਾਲ ਹੋਏ ਨੁਕਸਾਨ ਲਈ ਬੱਚੇ ਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਦੁਨੀਆ ਭਰ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ। ਦਲਾਈਲਾਮਾ ਕਈ ਵਾਰ ਜਨਤਕ ਤੌਰ ਉਤੇ ਕੈਮਰੇ ਦੇ ਸਾਹਮਣੇ ਮਿਲਣ ਵਾਲਿਆਂ ਨੂੰ ਮਾਸੂਮੀਅਤ ਨਾਲ ਛੇੜਦੇ ਹਨ। ਹਾਲਾਂਕਿ ਉਹ ਇਸ ਘਟਨਾ ਉਤੇ ਖੇਦ ਜ਼ਾਹਿਰ ਕਰਦੇ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਅਧਿਆਤਮਕ ਗੁਰੂ ਨੂੰ ਸਨਮਾਨ ਦੇਣ ਲਈ ਝੁਕਦਾ ਹੈ, ਫਿਰ ਦਲਾਈਲਾਮਾ ਬੱਚੇ ਦੇ ਬੁੱਲ੍ਹਾਂ ਨੂੰ ਚੁੰਮਦਾ ਹੈ ਅਤੇ ਫਿਰ ਦਲਾਈਲਾਮਾ ਆਪਣੀ ਜੀਭ ਕੱਢ ਕੇ ਬੱਚੇ ਨੂੰ ਛੂਹਣ ਲਈ ਕਹਿੰਦੇ ਹਨ। ਦਲਾਈਲਾਮਾ ਨੂੰ ਮੁੰਡੇ ਨੂੰ ਪੁੱਛਦੇ ਹੋਏ ਸੁਣਿਆ ਜਾ ਸਕਦਾ ਹੈ, "ਕੀ ਤੁਸੀਂ ਮੇਰੀ ਜੀਭ ਨੂੰ ਛੂਹ ਸਕਦੇ ਹੋ?"
ਇਹ ਵੀ ਪੜ੍ਹੋ : Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ
ਮੀਡੀਆ ਰਿਪੋਰਟਾਂ ਮੁਤਾਬਕ ਦਲਾਈਲਾਮਾ ਚੰਡੀਗੜ੍ਹ 'ਚ ਇੱਕ ਬੋਧੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਗਏ ਸਨ ਜਿੱਥੇ ਉਨ੍ਹਾਂ ਨੇ ਬੱਚੇ ਨੂੰ ਚੁੰਮਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇੱਕ ਯੂਜ਼ਰ ਦੀਪਿਕਾ ਪੁਸ਼ਕਰ ਨਾਥ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਅਸ਼ਲੀਲ ਹੈ ਅਤੇ ਕਿਸੇ ਨੂੰ ਵੀ ਦਲਾਈਲਾਮਾ ਦੇ ਇਸ ਵਤੀਰੇ ਨੂੰ ਜਾਇਜ਼ ਨਹੀਂ ਠਹਿਰਾਉਣਾ ਚਾਹੀਦਾ। ਵੀਡੀਓ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਹੋਰ ਟਵਿੱਟਰ ਯੂਜ਼ਰ ਜਸ ਓਬਰਾਏ ਨੇ ਦਲਾਈਲਾਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਹ ਵੀ ਲਿਖਿਆ ਕਿ ਮੈਂ ਕੀ ਦੇਖ ਰਿਹਾ ਹਾਂ? ਕੀ ਇਹ ਦਲਾਈਲਾਮਾ ਹੈ? ਇਹ ਕਾਫ਼ੀ ਘਿਣਾਉਣੀ ਹੈ।
ਇਹ ਵੀ ਪੜ੍ਹੋ : Punjab News: ਸ੍ਰੀ ਹਰਿਮੰਦਰ ਸਾਹਿਬ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ