12 ਦਿਨ ਬਾਅਦ ਫਿਰ ਵਧੀ ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋਂ ਪੰਜਾਬ,ਹਰਿਆਣਾ,ਹਿਮਾਚਲ ਦਾ ਰੇਟ
Advertisement

12 ਦਿਨ ਬਾਅਦ ਫਿਰ ਵਧੀ ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋਂ ਪੰਜਾਬ,ਹਰਿਆਣਾ,ਹਿਮਾਚਲ ਦਾ ਰੇਟ

12 ਦਿਨ ਬਾਅਦ ਵਧਿਆ ਡੀਜ਼ਲ,ਪੈਟਰੋਲ ਦੀ ਕੀਮਤ ਨਹੀਂ ਵਧੀ 

12 ਦਿਨ ਬਾਅਦ ਵਧਿਆ ਡੀਜ਼ਲ,ਪੈਟਰੋਲ ਦੀ ਕੀਮਤ ਨਹੀਂ ਵਧੀ

ਦਿੱਲੀ : ਐਤਵਾਰ ਨੂੰ ਇੱਕ ਵਾਰ ਮੁੜ ਤੋਂ ਪੈਟਰੋਲ ਦੀ ਕੀਮਤ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ ਹਾਲਾਂਕਿ ਤੇਲ ਕੰਪਨੀਆਂ ਨੇ 12 ਦਿਨ ਬਾਅਦ ਡੀਜ਼ਲ ਦੀ ਕੀਮਤ ਜ਼ਰੂਰ ਵਧਾਈ ਹੈ,ਇੱਕ ਵਾਰ ਮੁੜ ਤੋਂ ਦਿੱਲੀ ਵਿੱਚ ਪੈਟਰੋਲ ਦੇ ਮੁਕਾਬਲੇ ਡੀਜ਼ਲ ਦੀ ਕੀਮਤ ਵਧ ਹੋ ਗਈ ਹੈ,ਹਾਲਾਂਕਿ NCR ਵਿੱਚ ਪੈਟਰੋਲ ਦੀ ਕੀਮਤ ਡੀਜ਼ਲ ਤੋਂ ਜ਼ਿਆਦਾ ਹੈ

ਪੰਜਾਬ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ 

ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਪੈਟਰੋਲ ਦੀ ਕੀਮਤ ਵਿੱਚ ਵਾਧਾ ਦਰਜ ਨਹੀਂ ਕੀਤਾ ਗਿਆ ਹੈ, ਪੈਟਰੋਲ ਦੀ ਕੀਮਤ 
79.77 ਰੁਪਏ ਫ਼ੀ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ ਵਿੱਚ  ਵਾਧਾ ਦਰਜ ਕੀਤਾ ਗਿਆ ਹੈ,ਡੀਜ਼ਲ ਵਿੱਚ 11 ਪੈਸੇ ਫੀ ਲੀਟਰ ਦਾ ਵਾਧਾ ਹੋਣ ਤੋਂ ਬਾਅਦ ਕੀਮਤ 73.50 ਰੁਪਏ ਫ਼ੀ ਲੀਟਰ ਕੀਮਤ ਪਹੁੰਚ ਗਈ ਹੈ, ਇਸ ਤੋਂ ਪਹਿਲਾਂ 9 ਜੁਲਾਈ ਨੂੰ 1 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਸੀ 

ਹਰਿਆਣਾ ਵਿੱਚ ਪੈਟਰੋਲ  ਅਤੇ ਡੀਜ਼ਲ ਦੀ ਕੀਮਤ 

ਹਰਿਆਣਾ ਵਿੱਚ ਵੀ ਪੈਟਰੋਲ ਦੀ ਕੀਮਤ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ ਇੱਥੇ ਪੈਟਰੋਲ ਦੀ ਕੀਮਤ 
ਪੰਜਾਬ ਤੋਂ ਘਟ 78.76 ਰੁਪਏ ਫ਼ੀ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ ਵਿੱਚ 11 ਪੈਸੇ ਦਾ ਵਾਧਾ ਦਰਜ ਹੋਇਆ ਹੈ, ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ ਵਧ ਕੇ 73.20 ਰੁਪਏ ਫੀ ਲੀਟਰ ਤੱਕ ਪਹੁੰਚ ਗਈ ਹੈ

ਹਿਮਾਚਲ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਹਿਮਾਚਲ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ, ਇੱਥੇ ਡੀਜ਼ਲ ਦੀ ਕੀਮਤ 72.49 ਰੁਪਏ ਫ਼ੀ ਲੀਟਰ ਹੈ, 8 ਜੁਲਾਈ ਨੂੰ 18 ਪੈਸੇ ਦਾ ਵਾਧਾ ਦਰਜ ਹੋਇਆ ਸੀ,ਇਸ ਤਰ੍ਹਾਂ ਹਿਮਾਚਲ ਵਿੱਚ  ਪੈਟਰੋਲ ਦੀ ਕੀਮਤ ਵਿੱਚ ਵੀ ਕੋਈ ਵਾਧਾ ਨਹੀਂ ਹੋਇਆ ਹੈ ਇੱਥੇ ਪੈਟਰੋਲ ਦੀ ਕੀਮਤ 79.23 ਰੁਪਏ ਫੀ ਲੀਟਰ ਹੈ 

 

Trending news