Education News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
Trending Photos
Education News: ਕੈਬਨਿਟ ਮੰਤਰੀ ਅੱਜ Mega Parents Teacher Meeting ਮੌਕੇ ਆਪਣੇ ਹਲਕਾ ਅਧੀਨ ਪੈਂਦੇ ‘ਸਕੂਲ ਆਫ ਐਮੀਂਨੈਂਸ ਭੋਆ’ ਪਹੁੰਚੇ ਸਨ। ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਕੂਲ ਬੱਸ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲਈ ਲੋਕਾਂ ਕੰਮ ਕਰ ਰਹੀ ਹੈ। ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਸਭ ਤੋਂ ਵੱਧ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕੀਤੇ ਜਾ ਰਹੇ ਹਨ। ਸਕੂਲ ਆਫ਼ ਐਮੀਨੈਂਸ (School of Eminence) ਇਸੇ ਲੜ੍ਹੀ ਦਾ ਹਿੱਸਾ ਹਨ। ਪਠਾਨਕੋਟ ਦੇ ਹਲਕਾ ਭੋਆ 'ਚ ਸਕੂਲ ਆਫ਼ ਐਮੀਨੈਂਸ (School of Eminence) ਲਈ ਪੰਜਾਬ ਸਿੱਖਿਆ ਬੋਰਡ ਨੇ ਬੱਸਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਵਿਦਿਆਰਥੀਆਂ ਨੂੰ ਆਉਂਣ- ਜਾਣ ਦੇ ਲਈ ਬੱਸਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ, ਜਿਸ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇੇੇ ਵਿਦਿਆਰਥੀਆਂ ਨੂੰ ਸਰਦੀਆਂ ਚ ਸਕੂਲ ਪਹੁੰਚਣ ਲਈ ਕਿਸੇ ਵੀ ਮੁਸਿਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਿਦਿਆਰਥੀਆਂ ਨੂੰ 1 ਮਹੀਨਿਆਂ ਦੇ ਸਿਰਫ਼ 240 ਰੁਪਏ ਦੇਂਣਗੇ ਜਦੋਂ ਕਿ ਬਾਕੀ 960 ਰੁਪਏ ਸਰਕਾਰ ਬੱਸ ਸੇਵਾ ਲਈ ਅਦਾ ਕਰੇਗੀ।
ਇਹ ਵੀ ਪੜ੍ਹੋ : Punjab News: ਮਾਨ ਸਰਕਾਰ ਦੀ ਬਿਜਲੀ ਮੁਲਾਜ਼ਮਾਂ ਨੂੰ ਵੱਡੀ ਰਾਹਤ; ਦੁਰਘਟਨਾ ਮੁਆਵਜ਼ਾ ਨੀਤੀ ਕੀਤੀ ਸ਼ੁਰੂ
ਦੱਸ ਦਈਏ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 117 ਸਕੂਲ ਖੋਲ੍ਹੇਂ ਹਨ। School of Eminence ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਅਤੇ ਸ਼ਾਨਦਾਰ ਸਿੱਖਿਆ ਨੂੰ ਮੁੜ ਵਿਕਸਤ ਕਰਨਾ ਹੈ। ਇਹ ਸਕੂਲ ਟੈਕਨਾਲੋਜੀ ਆਧਾਰਿਤ ਅਧਿਆਪਨ ਸਿਖਲਾਈ ਪ੍ਰਕਿਰਿਆ 'ਤੇ ਆਧਾਰਿਤ ਤਿਆਰ ਕੀਤੇ ਗਏ ਹਨ।
ਸਕੂਲ ਆਫ਼ ਐਮੀਨੈਂਸ (School of Eminence) ਅਤਿ ਆਧੁਨਿਕ ਲੈਬ ਅਤੇ ਲਾਇਬ੍ਰੇਰੀਆਂ ਨਾਲ less ਹਨ। ਸਕੂਲਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸਕੂਲਾਂ ਵਿੱਚ JEE, NEET, NDA, CLAT ਅਤੇ CUET ਦੀ ਤਿਆਰੀ ਲਈ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ : Behbal Kalan News: ਸੁਖਰਾਜ ਨੇ ਮਰਨ ਵਰਤ 'ਤੇ ਬੈਠਣ ਦਾ ਐਲਾਨ, ਗੋਲੀਕਾਂਡ ਮਾਮਲੇ 'ਚ ਚਲਾਨ ਪੇਸ਼ ਕਰਨ ਦੀ ਮੰਗ
( ਅਜੇ ਮਹਾਜਨ ਦੀ ਰਿਪੋਰਟ )