Indian Students: ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨਾਲ ਸਬੰਧਤ ਅੰਕੜੇ ਪੇਸ਼ ਕਰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਕੁੱਲ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਮੌਤ ਦੇ ਕਾਰਨ ਵੱਖ-ਵੱਖ ਰਹੇ ਹਨ।
Trending Photos
Indian Students Deaths In Abroad: ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਲੋਕ ਸਭਾ 'ਚ ਇਹ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ਨੇ ਦੱਸਿਆ ਕਿ ਪਿਛਲੇ 5 ਸਾਲਾਂ 'ਚ ਕੁਦਰਤੀ ਕਾਰਨਾਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 633 ਘਟਨਾਵਾਂ ਹੋਈਆਂ, ਜਿਨ੍ਹਾਂ 'ਚ ਕੈਨੇਡਾ 172 ਮਾਮਲਿਆਂ ਨਾਲ ਟੌਪ 'ਤੇ ਹੈ।
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਵੱਖ-ਵੱਖ ਹਮਲਿਆਂ ਵਿੱਚ 19 ਭਾਰਤੀ ਵਿਦਿਆਰਥੀਆਂ ਦੀ ਵੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਨੌਂ ਮੌਤਾਂ ਕੈਨੇਡਾ ਵਿੱਚ ਅਤੇ ਛੇ ਅਮਰੀਕਾ ਵਿੱਚ ਹੋਈਆਂ ਹਨ। ਅੰਕੜੇ ਦੱਸਦੇ ਹਨ ਕਿ 633 ਮੌਤਾਂ ਵਿੱਚੋਂ 108 ਅਮਰੀਕਾ ਵਿੱਚ, 58 ਯੂਕੇ ਵਿੱਚ, 57 ਆਸਟਰੇਲੀਆ ਵਿੱਚ ਅਤੇ 37 ਰੂਸ ਵਿੱਚ ਹੋਈਆਂ।
ਇਹ ਵੀ ਪੜ੍ਹੋ: Dera Baba Nanak News: 26 ਸਾਲਾ ਫੌਜੀ ਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
172 ਕੇਸਾਂ ਨਾਲ ਕੈਨੇਡਾ ਨੂੰ ਪਹਿਲੇ ਸਥਾਨ ’ਤੇ
ਸੰਸਦ ਵਿੱਚ ਮਾਨਸੂਨ ਸੈਸ਼ਨ ਦੌਰਾਨ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ 172 ਕੇਸਾਂ ਨਾਲ ਕੈਨੇਡਾ ਨੂੰ ਪਹਿਲੇ ਸਥਾਨ ’ਤੇ ਰੱਖਿਆ। ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਹਮਲਿਆਂ ਕਾਰਨ ਕੁੱਲ 19 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 9 ਮੌਤਾਂ ਕੈਨੇਡਾ ਅਤੇ 6 ਅਮਰੀਕਾ ਵਿੱਚ ਹੋਈਆਂ।
ਅੰਕੜਿਆਂ ਅਨੁਸਾਰ 633 ਮੌਤਾਂ ਵਿੱਚੋਂ 108 ਅਮਰੀਕਾ ਵਿੱਚ, 58 ਬਰਤਾਨੀਆ ਵਿੱਚ, 57 ਆਸਟ੍ਰੇਲੀਆ ਵਿੱਚ ਅਤੇ 37 ਰੂਸ ਵਿੱਚ ਹੋਈਆਂ। ਜਦੋਂ ਕਿ ਯੂਕਰੇਨ ਵਿੱਚ 18, ਜਰਮਨੀ ਵਿੱਚ 24, ਜਾਰਜੀਆ, ਕਿਰਗਿਸਤਾਨ ਅਤੇ ਸਾਈਪ੍ਰਸ ਵਿੱਚ 12-12 ਘਟਨਾਵਾਂ ਹੋਈਆਂ। ਨਾਲ ਹੀ, ਗੁਆਂਢੀ ਦੇਸ਼ ਚੀਨ ਵਿੱਚ ਵੀ ਅਜਿਹੇ 8 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਯੂਕਰੇਨ ਵਿੱਚ 18, ਜਰਮਨੀ ਵਿੱਚ 24, ਜਾਰਜੀਆ, ਕਿਰਗਿਸਤਾਨ ਅਤੇ ਸਾਈਪ੍ਰਸ ਵਿੱਚ 12-12 ਅਤੇ ਚੀਨ ਵਿੱਚ ਅੱਠ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਕੀਰਤੀ ਵਰਧਨ ਸਿੰਘ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ, ‘ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਮੈਡੀਕਲ ਹਾਲਤਾਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 633 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।