Mega PTM: ਮੁੱਖ ਮੰਤਰੀ ਭਗਵੰਤ ਮਾਨ ਮਾਪੇ-ਅਧਿਆਪਕ ਮਿਲਣੀ' ਦੌਰਾਨ ਸਰਕਾਰੀ ਸਕੂਲ ਨੰਗਲ ਪਹੁੰਚੇ
Advertisement
Article Detail0/zeephh/zeephh2483210

Mega PTM: ਮੁੱਖ ਮੰਤਰੀ ਭਗਵੰਤ ਮਾਨ ਮਾਪੇ-ਅਧਿਆਪਕ ਮਿਲਣੀ' ਦੌਰਾਨ ਸਰਕਾਰੀ ਸਕੂਲ ਨੰਗਲ ਪਹੁੰਚੇ

Mega PTM: ਅੱਜ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ' ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਲੜਕਿਆਂ ਦੇ ਸਰਕਾਰੀ ਸਕੂਲ ਨੰਗਲ ਵਿਖੇ ਪਹੁੰਚੇ ਹਨ। 

Mega PTM: ਮੁੱਖ ਮੰਤਰੀ ਭਗਵੰਤ ਮਾਨ ਮਾਪੇ-ਅਧਿਆਪਕ ਮਿਲਣੀ' ਦੌਰਾਨ ਸਰਕਾਰੀ ਸਕੂਲ ਨੰਗਲ ਪਹੁੰਚੇ

Mega PTM: ਅੱਜ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ' ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਵਿਚ ਕੁੜੀਆਂ ਦੇ ਸਰਕਾਰੀ ਸਕੂਲ ਵਿਚ ਪਹੁੰਚੇ, ਜਿੱਥੇ ਬੱਚਿਆਂ ਵਲੋਂ ਬੈਂਡ ਵਾਜਿਆਂ ਨਾਲ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੀ ਮੁੱਖ ਮੰਤਰੀ ਨਾਲ ਮੌਜੂਦ ਸਨ।

ਇਸ ਮੌਕੇ ਮੁੱਖ ਮੰਤਰੀ ਨੇ ਖੁਦ ਕਲਾਸ ਵਿਚ ਬੈਠ ਕੇ ਬੱਚਿਆਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸਕੂਲ ਦੀਆਂ ਕਲਾਸਾਂ ਵਿਚ ਜਾ ਕੇ ਬੱਚਿਆਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਮੁੱਖ ਮੰਤਰੀ ਨੇ ਬੱਚਿਆਂ ਨੂੰ ਸਕੂਲ ਵਿਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਪੁੱਛਿਆ। ਇਸ ਦੌਰਾਨ ਇਕ ਵਿਦਿਆਰਥਣ ਦੀਆਂ ਅੱਖਾਂ ਨਮ ਹੋ ਗਈਆਂ, ਉਕਤ ਵਿਦਿਆਰਥਣ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਸਦਕਾ ਸਿੱਖਿਆ ਹਾਸਲ ਕਰ ਰਹੀ ਹੈ। ਉਹ ਇਕ ਗਰੀਬ ਪਰਿਵਾਰ ਤੋਂ ਹੈ ਅਤੇ ਉਹ ਪੜ੍ਹ ਲਿਖ ਕੇ ਵੱਡੇ ਮੁਕਾਮ 'ਤੇ ਪਹੁੰਚਣਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਸਕੂਲ ਆਫ ਐਮੀਨੈਂਸ ਸਦਕਾ ਉਹ ਅੱਗੇ ਵੱਧ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਬੱਚਿਆਂ ਨੂੰ ਪੁੱਛਿਆ ਕਿ ਜੇਕਰ ਬੱਚਿਆਂ ਨੂੰ ਕੋਈ ਸਹੂਲਤ ਚਾਹੀਦੀ ਹੈ ਤਾਂ ਦੱਸਿਆ ਜਾਵੇ ਭਾਵੇਂ ਉਹ ਲੈਬੋਰਟਰੀ ਪੱਧਰ 'ਤੇ ਹੋਵੇ ਜਾਂ ਕਿਸੇ ਹੋਰ ਪੱਧਰ 'ਤੇ।

ਇਸ ਮੌਕੇ ਸਰਕਾਰੀ ਸਕੂਲ ਦੀ ਅਧਿਆਪਕ ਦੀ ਧੀ ਨੇ ਦੱਸਿਆ ਕਿ ਉਹ ਸਕੂਲ ਆਫ ਐਮੀਨੈਂਸ ਵਿਚ ਦਾਖਲਾ ਨਹੀਂ ਲੈਣਾ ਚਾਹੁੰਦੀ ਸੀ। ਉਸ ਨੂੰ ਖਦਸ਼ਾ ਸੀ ਕਿ ਸਕੂਲ ਆਫ ਐਮੀਨੈਂਸ ਵਿਚ ਪੜ੍ਹਾਈ ਦਾ ਪੱਧਰ ਚੰਗਾ ਨਹੀਂ ਹੈ ਪਰ ਜਦੋਂ ਉਹ ਇਥੇ ਆਈ ਤਾਂ ਦੇਖ ਕੇ ਹੈਰਾਨ ਰਹਿ ਗਈ। ਇਥੇ ਐੱਲ. ਈ. ਡੀ. ਲੱਗੀਆ ਹਨ, ਸ਼ਾਨਦਾਰ ਕਲਾਸ ਰੂਮ ਹਨ, ਸਿੱਖਿਅਕ ਸਟਾਫ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਅੱਜ ਸੁਫਨੇ ਸੱਚ ਹੋ ਰਹੇ ਹਨ। ਪੰਜਾਬ ਵਿਚ ਸਿੱਖਿਆ ਕ੍ਰਾਂਤੀ ਆ ਰਹੀ ਹੈ, ਪੰਜਾਬ ਸਰਕਾਰ ਵਲੋਂ ਸੂਬੇ ਵਿਚ 18 ਸਕੂਲ ਆਫ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 14 ਪੂਰੀ ਤਰ੍ਹਾਂ ਤਿਆਰ ਹਨ ਅਤੇ ਅਗਲੇ 1-2 ਮਹੀਨਿਆਂ ਵਿਚ ਇਹ ਸ਼ੁਰੂ ਹੋ ਜਾਣਗੇ। 

Trending news