UPSC Chairperson: ਪ੍ਰੀਤੀ ਸੂਦਨ ਬਣੀ UPSC ਦੀ ਨਵੀਂ ਚੇਅਰਪਰਸਨ, ਮਨੋਜ ਸੋਨੀ ਦੀ ਥਾਂ ਲੈਣਗੇ
Advertisement
Article Detail0/zeephh/zeephh2361628

UPSC Chairperson: ਪ੍ਰੀਤੀ ਸੂਦਨ ਬਣੀ UPSC ਦੀ ਨਵੀਂ ਚੇਅਰਪਰਸਨ, ਮਨੋਜ ਸੋਨੀ ਦੀ ਥਾਂ ਲੈਣਗੇ

UPSC Chairperson: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ।

UPSC Chairperson: ਪ੍ਰੀਤੀ ਸੂਦਨ ਬਣੀ UPSC ਦੀ ਨਵੀਂ ਚੇਅਰਪਰਸਨ, ਮਨੋਜ ਸੋਨੀ ਦੀ ਥਾਂ ਲੈਣਗੇ

UPSC Chairperson: 1983 ਬੈਚ ਦੀ ਆਈਏਐਸ ਅਧਿਕਾਰੀ ਅਤੇ ਸਾਬਕਾ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਯੂਪੀਐਸਸੀ ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰੀਤੀ 1 ਅਗਸਤ ਵੀਰਵਾਰ ਨੂੰ ਚੇਅਰਪਰਸਨ ਵਜੋਂ ਅਹੁਦਾ ਸੰਭਾਲੇਗੀ। ਇੱਕ ਮਹੀਨਾ ਪਹਿਲਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਚੇਅਰਮੈਨ ਮਨੋਜ ਸੋਨੀ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਦੱਸ ਦੇਈਏ ਕਿ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪ੍ਰੀਤੀ ਸੂਦਨ 2022 ਤੋਂ ਯੂਪੀਐਸਸੀ ਮੈਂਬਰ ਵਜੋਂ ਕੰਮ ਕਰ ਰਹੀ ਹੈ।

ਕੌਣ ਹੈ ਪ੍ਰੀਤੀ ਸੂਦਨ?

ਪ੍ਰੀਤੀ ਸੂਦਨ ਆਂਧਰਾ ਪ੍ਰਦੇਸ਼ ਕੇਡਰ ਦੀ (1983) ਬੈਚ ਦੀ ਸੇਵਾਮੁਕਤ ਆਈਏਐਸ ਅਧਿਕਾਰੀ ਹੈ। ਕੇਂਦਰੀ ਸਿਹਤ ਸਕੱਤਰ ਵਜੋਂ ਉਨ੍ਹਾਂ ਦਾ ਕਾਰਜਕਾਲ ਜੁਲਾਈ 2020 ਵਿੱਚ ਖਤਮ ਹੋ ਗਿਆ ਸੀ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਕੰਮ ਕਰਨ ਤੋਂ ਇਲਾਵਾ, ਪ੍ਰੀਤੀ ਨੇ ਰੱਖਿਆ ਮੰਤਰਾਲੇ ਵਿੱਚ ਵੀ ਕੰਮ ਕੀਤਾ ਹੈ। ਉਹ ਆਪਣੇ ਕੇਡਰ ਰਾਜ ਆਂਧਰਾ ਪ੍ਰਦੇਸ਼ ਵਿੱਚ ਵਿੱਤ, ਯੋਜਨਾਬੰਦੀ, ਆਫ਼ਤ ਪ੍ਰਬੰਧਨ, ਸੈਰ-ਸਪਾਟਾ ਅਤੇ ਖੇਤੀਬਾੜੀ ਦੀ ਇੰਚਾਰਜ ਸੀ। ਪ੍ਰੀਤੀ ਸੂਦਨ ਵਿਸ਼ਵ ਬੈਂਕ ਲਈ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ।

ਪ੍ਰੀਤੀ ਸੂਦਨ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਆਯੁਸ਼ਮਾਨ ਭਾਰਤ ਮਿਸ਼ਨਾਂ ਤੋਂ ਇਲਾਵਾ ਉਨ੍ਹਾਂ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ, ਅਲਾਈਡ ਹੈਲਥ ਪ੍ਰੋਫੈਸ਼ਨਲ ਕਮਿਸ਼ਨ ਅਤੇ ਈ-ਸਿਗਰੇਟ 'ਤੇ ਪਾਬੰਦੀ ਦੇ ਕਾਨੂੰਨ ਬਣਾਉਣ ਦਾ ਸਿਹਰਾ ਜਾਂਦਾ ਹੈ। ਪ੍ਰੀਤੀ ਸੂਦਨ ਨੇ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਰਥ ਸ਼ਾਸਤਰ ਵਿੱਚ ਐਮਏ, ਐਮਫਿਲ ਅਤੇ ਪੀਐਚਡੀ ਕੀਤੀ।

ਸੂਦਨ ਯੂਪੀਐਸਸੀ ਦੀ ਮੁਖੀ ਬਣਨ ਵਾਲੀ ਦੂਜੀ ਔਰਤ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਤੀ ਸੂਦਨ ਦੀ ਤਰੱਕੀ ਯੂਪੀਐਸਸੀ ਦੇ ਚੇਅਰਮੈਨ ਮਹੇਸ਼ ਸੋਨੀ ਦੇ ਅਚਾਨਕ ਅਸਤੀਫੇ ਤੋਂ ਬਾਅਦ ਹੋਈ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਸੀ।

Trending news