Trending Photos
Punjab Budget 2024 Highlights,: ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਪਾਰ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਬਜਟ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਹੈ। ਭਾਸ਼ਣ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਖੇਤੀ ਲਈ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ।
ਪੰਜਾਬ ਬਜਟ ਵਿੱਚ 25 ਵੱਡੇ ਐਲਾਨ (Punjab Budget 2024) |
-ਸਾਲ 2024-25 ਲਈ 2,04,908 ਕਰੋੜ ਦਾ ਬਜਟ
-ਪਹਿਲੀ ਵਾਰ ਪੰਜਾਬ ਦਾ ਬਜਟ 2 ਲੱਖ ਕਰੋੜ ਤੋਂ ਹੋਇਆ ਪਾਰ
-ਸਿੱਖਿਆ ਲਈ ਰੱਖਿਆ 16,987 ਕਰੋੜ ਦਾ ਬਜਟ
-ਸਿੱਖਿਆ ਦਾ ਬਜਟ ਇਸ ਵਾਰ ਦੇ ਕੁੱਲ ਬਜਟ ਦਾ 11.5 ਫੀਸਦ
-ਸਕੂਲ ਆਫ਼ ਐਮੀਨੈਂਸ ਲਈ ਰੱਖੇ ਗਏ 100 ਕਰੋੜ ਰੁਪਏ
-ਸਕੂਲ ਆਫ਼ ਬ੍ਰਿਲੀਐਂਸ 'ਚ ਤਬਦੀਲ ਹੋਣਗੇ 100 ਸਰਕਾਰੀ ਸਕੂਲ
-ਸਿਹਤ ਲਈ ਰੱਖਿਆ ਗਿਆ 5,264 ਕਰੋੜ ਰੁਪਏ ਦਾ ਬਜਟ
-ਆਮ ਆਦਮੀ ਕਲੀਨਿਕ ਲਈ ਰੱਖੇ ਗਏ 249 ਕਰੋੜ ਰੁਪਏ
-ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 1,425 ਕਰੋੜ ਰੁਪਏ ਦਾ ਬਜਟ
-ਤਕਨੀਕੀ ਸਿੱਖਿਆ ਲਈ ਰੱਖਿਆ ਗਿਆ 525 ਕਰੋੜ ਰੁਪਏ ਦਾ ਬਜਟ
-ਗ੍ਰਹਿ ਮਾਮਲੇ ਅਤੇ ਜੇਲ੍ਹਾਂ ਲਈ ਰੱਖੇ ਗਏ 10,635 ਕਰੋੜ ਰੁਪਏ
-ਬਿਜਲੀ ਵਿਭਾਗ ਲਈ 7,780 ਕਰੋੜ ਰੁਪਏ ਰੱਖੇ ਗਏ
-ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 9,330 ਕਰੋੜ ਰੁਪਏ ਦਾ ਬਜਟ
-ਸਾਲ 2024-25 'ਚ ਗੰਨਾ ਕਿਸਾਨਾਂ ਲਈ 390 ਕਰੋੜ ਦਾ ਫੰਡ ਰੱਖਿਆ
-ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਲਈ 1,573 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼
-ਖੇਡਾਂ ਲਈ ਰੱਖਿਆ ਗਿਆ 272 ਕਰੋੜ ਰੁਪਏ ਦਾ ਬਜਟ
-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਲਈ ਰੱਖੇ 34 ਕਰੋੜ
-ਉਦਯੋਗ ਸੈਕਟਰ ਲਈ 3,367 ਕਰੋੜ ਰੁਪਏ ਦਾ ਰੱਖਿਆ ਬਜਟ
-ਟ੍ਰਾਂਸਪੋਰਟ ਸੈਕਟਰ ਦੇ ਲਈ 550 ਕਰੋੜ ਰੁਪਏ ਰੱਖੇ ਗਏ
-ਮਹਿਲਾਵਾਂ ਦੇ ਮੁਫ਼ਤ ਬਸ ਸਫ਼ਰ ਲਈ 450 ਕਰੋੜ ਦਾ ਬਜਟ
-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਲਈ 25 ਕਰੋੜ ਦਾ ਬਜਟ
-ਅਨੁਸੂਚਿਤ ਜਾਤੀਆਂ ਲਈ 13,844 ਕਰੋੜ ਰੁਪਏ ਦਾ ਬਜਟ
-ਸੜਕਾਂ ਅਤੇ ਪੁਲਾਂ ਲਈ 2,695 ਕਰੋੜ ਰੁਪਏ ਦਾ ਬਜਟ
-ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ 'ਚ ਈ-ਬਸ ਸਰਵਿਸ ਸ਼ੁਰੂ ਹੋਵੇਗੀ
-ਮਨਰੇਗਾ ਲਈ 655 ਕਰੋੜ ਰੁਪਏ ਰੱਖੇ ਗਏ ਹਨ
ਇਹ ਵੀ ਪੜ੍ਹੋ: Punjab Women Budget 2024: ਮਹਿਲਾਵਾਂ ਲਈ ਬੱਸ ਦੇ ਝੂਟੇ ਰਹਿਣਗੇ ਫ੍ਰੀ!
ਨਵਾਂ ਟੈਕਸ ਨਹੀਂ ਲਗਾਇਆ
ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਹਾਲਾਂਕਿ ਦਿੱਲੀ ਅਤੇ ਹਿਮਾਚਲ ਤੋਂ ਬਾਅਦ ਪੰਜਾਬ ਵਿੱਚ ਵੀ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਦੀ ਉਮੀਦ ਸੀ ਪਰ ਇਹ ਪੂਰੀ ਨਹੀਂ ਹੋਈ। ਵਿੱਤ ਮੰਤਰੀ ਦਾ ਬਜਟ ਭਾਸ਼ਣ ਖਤਮ ਹੁੰਦੇ ਹੀ ਸਪੀਕਰ ਕੁਲਤਾਰ ਸੰਧਵਾ ਨੇ ਸਦਨ ਦੀ ਕਾਰਵਾਈ ਭਲਕੇ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ: Punjab Education Budget 2024 ਸਿੱਖਿਆ ਲਈ ਬਜਟ 'ਚ ਵੱਡਾ ਐਲਾਨ !16 ਹਜ਼ਾਰ 987 ਕਰੋੜ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲਣਗੇ ਨੁਹਾਰ