Ludhiana News: ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਤਹਿਤ ਸੜਕਾਂ, ਰੇਲਵੇ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।
Trending Photos
Ludhiana News: ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਵਿੱਚ ਜ਼ਿਆਦਾਤਰ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਵਿੱਚ ਬੱਸ ਸਟੈਂਡ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਪਰ ਲੁਧਿਆਣਾ ਦੇ ਸਭ ਤੋਂ ਵੱਡੇ ਚੌੜਾ ਬਾਜ਼ਾਰ ਘੰਟਾ ਘਰ ਵਿੱਚ ਕੱਪੜੇ ਦੀਆਂ ਅਤੇ ਹੋਰ ਵੱਖ-ਵੱਖ ਦੁਕਾਨਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ। ਮਾਰਕੀਟ ਪੂਰੀ ਤਰ੍ਹਾਂ ਨਾਲ ਖੁੱਲ੍ਹੀ ਦਿਖਾਈ ਦਿੱਤੀ।
ਇਸ ਮੌਕੇ ਮੀਡੀਆ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਕਮਾਉਂਦੇ ਹਨ ਅਤੇ ਉਹੀ ਆਪਣਾ ਖਾਂਦੇ ਹਨ। ਉਸ ਨਾਲ ਹੀ ਆਪਣੇ ਦੁਕਾਨਾਂ ਦੇ ਕਿਰਾਏ ਦਿੰਦੇ ਹਨ ਅਤੇ ਮੁੰਡੇ ਜੋ ਕੰਮ ਕਰਦੇ ਨੇ ਉਹਨਾਂ ਦੀਆਂ ਦਿਹਾੜੀਆਂ ਦਿੰਦੇ ਹਨ। ਜੇਕਰ ਉਹ ਦੁਕਾਨਾਂ ਬੰਦ ਕਰਨਗੇ ਤਾਂ ਨਾ ਤਾਂ ਸਰਕਾਰ ਨੇ ਕੁਝ ਦੇਣਾ ਨਾ ਹੀ ਕਿਸਾਨਾਂ ਨੇ...ਇਸ ਕਰਕੇ ਅਸੀਂ ਦੁਕਾਨਾਂ ਖੋਲ੍ਹ ਰਹੇ ਹਾਂ।