UGC Advisory: ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਕੰਟੀਨ 'ਚ ਨਹੀਂ ਮਿਲੇਗਾ ਪੀਜ਼ਾ ਤੇ ਬਰਗਰ!
Advertisement
Article Detail0/zeephh/zeephh2339909

UGC Advisory: ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਕੰਟੀਨ 'ਚ ਨਹੀਂ ਮਿਲੇਗਾ ਪੀਜ਼ਾ ਤੇ ਬਰਗਰ!

UGC Advisory: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਨੂੰ ਜੰਕ ਫੂਡ ਦੇ ਵੱਧ ਰਹੇ ਪ੍ਰਚਲਣ ਅਤੇ ਸਿਹਤ 'ਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਵੱਡਾ ਫੈਸਲਾ ਲਿਆ ਹੈ।

UGC Advisory: ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਕੰਟੀਨ 'ਚ ਨਹੀਂ ਮਿਲੇਗਾ ਪੀਜ਼ਾ ਤੇ ਬਰਗਰ!

UGC Advisory(ਨਕੁਲ ਅਰੋੜਾ): ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ 'ਚ ਕਮਿਸ਼ਨ ਨੇ ਸੰਸਥਾਵਾਂ ਦੀਆਂ ਕੰਟੀਨਾਂ 'ਚ ਤਿਆਰ ਹੋਣ ਵਾਲੇ ਜੰਕ ਫੂਡ 'ਤੇ ਪਾਬੰਦੀ ਲਗਾਉਣ ਲਈ ਆਖਿਆ ਗਿਆ ਹੈ। ICMR ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, UGC ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਭੋਜਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਜਿਸ ਨਾਲ ਸਿਹਤ ਤੇ ਮਾੜੇ ਪ੍ਰਭਾਵ ਪੈ ਰਿਹਾ ਹੈ।

ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਕੰਟੀਨਾਂ ਵਿੱਚ ਜੰਕ ਫੂਡ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਅਤੇ ਸਿਹਤਮੰਦ ਭੋਜਨ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ICMR ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਮੋਟਾਪਾ ਅਤੇ ਸ਼ੂਗਰ ਇੱਕ ਵੱਡੀ ਸਮੱਸਿਆ ਹੈ। ਯੂਜੀਸੀ ਨੇ ਦੇਸ਼ ਦੀ ਸਿਹਤ ਲਈ ਸਿਹਤਮੰਦ ਭੋਜਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਯੂਜੀਸੀ ਦੇ ਸਕੱਤਰ ਪ੍ਰੋਫੈਸਰ ਮਨੀਸ਼ ਜੋਸ਼ੀ ਨੇ ਸਾਰੇ ਰਾਜਾਂ ਅਤੇ ਯੂਨੀਵਰਸਿਟੀਆਂ ਨੂੰ ਇੱਕ ਪੱਤਰ ਲਿਖ ਕੇ ਵਿਦਿਅਕ ਸੰਸਥਾਵਾਂ ਵਿੱਚ ਗੈਰ-ਸਿਹਤਮੰਦ ਭੋਜਨ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਅਤੇ ਉੱਚ ਸਿੱਖਿਆ ਸੰਸਥਾਵਾਂ (HEIs) ਦੀਆਂ ਕੰਟੀਨਾਂ ਵਿੱਚ ਸਿਹਤਮੰਦ ਭੋਜਨ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ NAPI ਦਾ ਕਹਿਣਾ ਹੈ ਕਿ ICMR ਦੀ ਰਿਪੋਰਟ (2020-2023) ਮੁਤਾਬਕ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਸਮੱਸਿਆ ਗੰਭੀਰ ਹੈ। ਹਰ ਚਾਰ ਵਿੱਚੋਂ ਇੱਕ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੈ। ਇਸ ਵਧਦੀ ਸਮੱਸਿਆ ਨਾਲ ਨਜਿੱਠਣ ਲਈ, NAPI ਨੇ ਰਾਸ਼ਟਰੀ ਬਹੁ-ਖੇਤਰੀ ਕਾਰਜ ਯੋਜਨਾ (NMAP) ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਹੈ। ਇਹ ਸਕੀਮ ਗੈਰ-ਸੰਚਾਰੀ ਬਿਮਾਰੀਆਂ (ਐਨ.ਸੀ.ਡੀ.) ਦੀ ਰੋਕਥਾਮ ਅਤੇ ਨਿਯੰਤਰਣ ਲਈ ਬਣਾਈ ਗਈ ਸੀ।

fallback

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਪਹਿਲੇ ਕਮਿਸ਼ਨ ਵੱਲੋਂ ਸਾਲ 2016 ਅਤੇ 2018 ਵਿੱਚ ਵੀ ਅਜਿਹੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਯੂਜੀਸੀ ਨੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਟੀਨ ਵਿੱਚੋਂ ਗੈਰ-ਸਿਹਤਮੰਦ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਿਹਤਮੰਦ ਵਸਤੂਆਂ ਰੱਖੀਆਂ ਜਾਣ।

Trending news